SVEEP ਵਿਦਿਅਕ ਮੇਲਾ ਮੁਕਾਬਲਾ ਨਾਗਰਿਕ ਰੁਝੇਵਿਆਂ ਨੂੰ ਪ੍ਰੇਰਿਤ ਕਰਦਾ ਹੈ
SVEEP ਵਿਦਿਅਕ ਮੇਲਾ ਮੁਕਾਬਲਾ ਨਾਗਰਿਕ ਰੁਝੇਵਿਆਂ ਨੂੰ ਪ੍ਰੇਰਿਤ ਕਰਦਾ ਹੈ
ਗੁਰੂਹਰਰਸਾਏ, 1-5-2024: ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਫਿਰੋਜਪੁਰ ਦੇ ਹਲਕਾ ਗੁਰੂਹਰਰਸਾਏ ਵਿੱਚ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਵਿਦਿਆਰਥੀ ਮਨਾਂ ਤੇ ਨਿਵੇਕਲੀ ਛਾਪ ਛੱਡਦਾ ਤਹਿਸੀਲ ਪੱਧਰੀ ਸਵੀਪ ਮੇਲਾ ਸੰਪੰਨ ਹੋ ਗਿਆ ਹੈ । ਲੋਕ ਸਭਾ ਚੋਣਾਂ -2024 ਦੇ 1 ਜੂਨ ਨੂੰ ਪੰਜਾਬ ਮਤਦਾਨ ਦੀ ਅਹਿਮ ਤਿਆਰੀ ਲਈ ਚੌਤਰਫੀ ਮੁਹਿੰਮ ਲਈ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ,ਡੀ,ਐਮ ਗੁਰੂਹਰਸਹਾਏ ਸ਼੍ਰੀ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਵੱਲੋਂ ਸ਼ਹੀਦ ਉਦਮ ਸਿੰਘ ਯੂਨੀਵਰਸਿਟੀ ਕਾਲਜ ਵਿੱਚ ਪੋਸਟਰ ਮੇਕਿੰਗ, ਰੰਗੋਲੀ ਸਜਾਉਣ, ਸਵੀਪ ਗੀਤ, ਨੁੱਕੜ ਨਾਟਕ ਦੇ ਆਕਰਸ਼ਕ ਮੁਕਾਬਲੇ ਕਰਵਾਏ ਗਏ। ਇਸ ਮੇਲੇ ਵਿੱਚ ਤਹਿਸੀਲਦਾਰ ਰਜਿੰਦਰ ਸਿੰਘ ਦੀ ਹਾਜਰੀ ਵਿੱਚ ਪ੍ਰਿੰਸੀਪਲ ਸ਼੍ਰੀ ਸੁਨੀਲ ਖੋਸਲਾ ਦੇ ਸਹਿਯੋਗ ਨਾਲ ਤਹਿਸੀਲ ਵੱਖ-ਵੱਖ ਸਕੂਲਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦੀ ਇਸ ਨਿਵੇਕਲੀ ਗਤੀਵਿਧੀ ਦਾ ਆਨੰਦ ਮਾਣਿਆ ਹੈ। ਤਹਿਸੀਲਦਾਰ ਰਜਿੰਦਰ ਸਿੰਘ ਦੁਆਰਾ ਵੱਖ-ਵੱਖ ਗਤੀਵਿਧੀਆਂ ਦੀ ਪੜਚੋਲ ਕਰਦਿਆਂ ਪ੍ਰੇਰਨਾਮਈ ਅੰਦਾਜ ਵਿੱਚ ਸਵੀਪ ਗਤੀਵਿਧੀਆਂ ਦੇ ਰਾਹੀ ਸੋਚ- ਸਿਰਜਨਾ ਦੀ ਮੁਹਿੰਮ ਲੋਕਤੰਤਰ ਦੀ ਮਜਬੂਤੀ ਲਈ ਨਿਡਰ ਹੋ ਕੇ ਵੋਟ ਦੇ ਇਸਤੇਮਾਲ ਕਰਨ ਦੀ ਪ੍ਰੇਰਨਾ ਕੀਤੀ।
ਉਹਨਾਂ ਦੱਸਿਆਂ ਕਿ ਵੋਟਰ ਦੀ ਸੁਚੇਚਤਾ ਨਾਲ ਦੇਸ਼ ਦੀ ਮਜ਼ਬੂਤ ਸਰਕਾਰ ਦੀ ਚੋਣ ਵਾਸਤੇ ਨਵੇਂ ਕੀਰਤੀਮਾਨ ਸਥਾਪਿਤ ਹੋਣਗੇ। ਇਹਨਾਂ ਮੁਕਾਬਲਿਆਂ ਦੀ ਪ੍ਰਸੰਸਾ ਕਰਦਿਆਂ ਪ੍ਰਿੰਸੀਪਲ ਸੁਨੀਲ ਖੋਸਲਾ ਦੁਆਰਾ ਸਵੀਪ ਗਤੀਵਿਧੀਆਂ ਦਾ ਮਕਸਦ ਲੋਕ ਸਭਾ ਚੋਣਾਂ ਦੇ ਸੱਤਵੇਂ ਫੇਸ ਵਿੱਚ ਪੰਜਾਬ ਭਰ ਵਿੱਚ ਹੋ ਰਹੇ 1ਜੂਨ ਨੂੰ ਮਤਦਾਨ ਦੀ ਦਰ ਵਿੱਚ ਭਾਰੀ ਉਛਾਲ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ। ਉਹਨਾਂ ਦੱਸਿਆ ਕਿ ਪ੍ਰੇਰਨਾਮਈ ਉਤਸਾਹਿਤ ਅਤੇ ਇਖਲਾਕੀ ਵੋਟਰ ਹੀ ਦੇਸ਼ ਦੀ 18ਵੀਂ ਲੋਕ ਸਭਾ ਵਾਸਤੇ ਸਿਰਕੱਢ ਪ੍ਰਤੀਨਿਧਾਂ ਦੀ ਚੋਣ ਕਰ ਸਕਦੇ ਹਨ। ਇਹਨਾਂ ਮੁਕਾਬਲਿਆਂ ਵਿੱਚ ਸਮੂਹ ਗਾਣ ਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੰਜੇ ਕੇ ਦੂਸਰਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਮੰਡੀ ਗੁਰੂਹਰਸਹਾਏ, ਸਵੀਪ ਗੀਤ ‘ਚ ਅਨਮੋਲ, ਸ.ਸ.ਸ.ਸ.,ਮਾਹਮੂਜੋਈਆ, ਮੋਨਿਕਾ ਰਾਣੀ, ਸ.ਸ.ਸ.ਸ. ਚੱਕ ਨਿਧਾਨਾਂ ਨੇ ਕ੍ਰਮਵਾਰ ਪਹਿਲੇ ਤੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ। ਸਕਿੱਟ-ਨੁੱਕੜ ਮੁਕਾਬਲੇ ਵਿੱਚ ਸ.ਸ.ਸ.ਸ.,ਮਾਹਮੂਜੋਈਆ ਦੀ ਟੀਮ ਪਹਿਲੇ ਸਥਾਨ ਤੇ ਅਤੇ ਸਕੂਲ ਆਫ ਐਮੀਨੈਂਸ ਗੁਰੂਹਰਸਹਾਏ ਦੀ ਟੀਮ ਦੂਸਰੇ ਸਥਾਨ ਤੇ ਰਹੀ ।
ਭਾਸ਼ਣ ਪ੍ਰਤੀਯੋਗਤਾ ਵਿੱਚ ਸ਼ਿਕਾਨਾ ਵਾਰਵਲ ਸਰਕਾਰੀ ਕੰਨਿਆ ਸੀਨੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਪਹਿਲੇ ਸਥਾਨ ਤੇ ਅਤੇ ਗੁਰੂ ਤੇਗ ਬਹਾਦਰ ਕੈਂਬਰਿਜ ਸਕੂਲ ਦੀ ਸਿਮਰਜੀਤ ਕੌਰ ਦੂਸਰੇ ਸਥਾਨ ਤੇ ਰਹੀਆਂ। ਪੋਸਟਰ ਮੇਕਿੰਗ ਵਿੱਚ ਕੋਮਲਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ, ਰੰਗੋਲੀ ਸਜਾਉਣ ਵਿੱਚ ਕਿਰਨ ਰਾਣੀ ਅਤੇ ਸੋਨੀਆ ਰਾਣੀ ਦੀ ਟੀਮ ਪਹਿਲੇ ਸਥਾਨ ਤੇ ਜਸ਼ਨਪ੍ਰੀਤ ਕੌਰ ਕੋਮਲਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੋਨਾਂ ਮੱਤੜ ਦੀ ਟੀਮ ਦੂਸਰੇ ਸਥਾਨ ਤੇ ਰਹੀਆਂ। ਸਾਰੇ ਪ੍ਰਤੀਯੋਗਤ ਵਿਦਿਆਰਥੀਆਂ ਨੂੰ ਤਹਿਸੀਲਦਾਰ ਰਜਿੰਦਰ ਸਿੰਘ , ਮੈਡਮ ਰਿੰਕਲ ਮੁੰਜਾਲ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ, ਹਰਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਸੁਸ਼ੀਲ ਕੁਮਾਰ, ਕਰਨਵੀਰ ਸਿੰਘ ਸੋਢੀ , ਸੁਰਿੰਦਰ ਕੰਬੋਜ ਮੈਡਮ ਚਰਨਜੀਤ ਕੌਰ ਦੇ ਪੈਨਲ ਦੁਆਰਾ ਸਨਮਾਨ ਨਿਸ਼ਾਨੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੀ ਵੱਖ-ਵੱਖ ਮੁਕਾਬਲਿਆਂ ਦੀ ਜੱਜਮੈਂਟ ਵਿੱਚ ਕਾਲਜ ਦੇ ਪ੍ਰੋਫੈਸਰ ਗੁਰਮੀਤ ਸਿੰਘ ਮੈਡਮ, ਸ਼ਿਵਾਲੀ, ਮੈਡਮ ਰੀਨਾ ਕੰਬੋਜ ਨੇ ਭਰਪੂਰ ਸਹਿਯੋਗ ਦਿੱਤਾ।