ਜੇਲ੍ਹ 'ਚ ਬੰਦ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ ਰਿਸ਼ਤੇਦਾਰ ਫੜਾ ਗਿਆ ਨਸ਼ੇ ਦੀਆਂ ਗੋਲੀਆਂ.!!

Posted by HARISH MONGA about 05-11-2019 [ 90]

ਜੇਲ੍ਹ 'ਚ ਬੰਦ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ ਰਿਸ਼ਤੇਦਾਰ ਫੜਾ ਗਿਆ ਨਸ਼ੇ ਦੀਆਂ ਗੋਲੀਆਂ.!!

ਜੇਲ੍ਹ 'ਚ ਬੰਦ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ ਰਿਸ਼ਤੇਦਾਰ ਫੜਾ ਗਿਆ ਨਸ਼ੇ ਦੀਆਂ ਗੋਲੀਆਂ.!!
05 ਨਵੰਬਰ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਅੰਦਰ ਬੰਦ ਇਕ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ, ਉਸ ਦਾ ਰਿਸ਼ਤੇਦਾਰ ਨਸ਼ੇ ਦੀਆਂ ਗੋਲੀਆਂ ਫੜਾ ਗਿਆ। ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵਲੋਂ ਹਵਾਲਾਤੀ ਦੇ ਕਬਜ਼ੇ ਵਿਚੋਂ ਨਸ਼ੇ ਦੀਆਂ ਗੋਲੀਆਂ ਤਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂਕਿ ਹਵਾਲਾਤੀ ਦਾ ਰਿਸ਼ਤੇਦਾਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਦੇ ਵਲੋਂ ਹਵਾਲਾਤੀ ਸਮੇਤ ਦੋ ਜਣਿਆਂ ਦੇ ਵਿਰੁੱਧ ਐਨਡੀਪੀਐਸ ਅਤੇ ਪਰੀਸੰਨਜ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਭਜਨ ਲਾਲ ਨੇ ਬੀਤੇ ਦਿਨ ਜਦੋਂ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਹਵਾਲਾਤੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਕਰਨ ਲਈ ਉਸ ਦਾ ਰਿਸ਼ਤੇਦਾਰ ਵਿਜੈ ਕੁਮਾਰ ਪੁੱਤਰ ਬਾਬੂ ਆਇਆ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਵਿਜੈ ਕੁਮਾਰ ਜੋ ਹਵਾਲਾਤੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਕਰਕੇ ਵਾਪਸ ਚਲਾ ਗਿਆ ਅਤੇ  ਹਵਾਲਾਤੀ ਹਰਪ੍ਰੀਤ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਫੜਾ ਗਿਆ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਹਵਾਲਾਤੀ ਹਰਪ੍ਰੀਤ ਸਿੰਘ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਗੁਪਤ ਅੰਗਾਂ ਵਿਚੋਂ ਇਕ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਉਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਉਸ ਦੇ ਰਿਸ਼ਤੇਦਾਰ ਦੇ ਵਿਰੁੱਧ ਪੁਲਿਸ ਕਾਰਵਾਈ ਕਰਨ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਭਜਨ ਲਾਲ ਵਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 1 ਮਿਸ਼ਨ ਬਸਤੀ ਰੇਲਵੇ ਰੋਡ ਮੱਖੂ ਅਤੇ ਵਿਜੈ ਕੁਮਾਰ ਪੁੱਤਰ ਬਾਬੂ ਵਾਸੀ ਈਸਾ ਨਗਰੀ ਉਰਫ਼ ਅਕਬਰ ਵਾਲਾ ਦੇ ਵਿਰੁੱਧ ਐਨਡੀਪੀਐਸ ਅਤੇ ਪਰੀਸੰਨਜ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Ferozepur Online

Team
Keystroke Developers GP Webs Dido Post

Recent Ferozepur News

Breaking News From Ferozepur

ਪੇਂਡੂ ਸਕਿੱਲ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ 101 ਮਹਿਲਾਵਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ

20-Nov-2019

Journalist Paramjit Kaur Sodhi bereaved, husband passes away

20-Nov-2019

Deputation of Punjab Chemists Association submit memorandum to Health Minister, demands changes in new drug policy

20-Nov-2019

ਜੈਨਿਸਸ ਡੈਂਟਲ ਕਾਲਜ ਦੁਆਰਾ 550ਵੇਂ ਪ੍ਰਕਾਸ਼ੋਤਸਵ ਨੂੰ ਸਮਰਪਿਤ ਮੁਫ਼ਤ ਦੰਤ ਜਾਂਚ ਕੈਂਪ ਸੰਪੰਨ

19-Nov-2019

ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ

19-Nov-2019

वेकानंद वर्ल्ड स्कूल ने विद्याथियो के लिए निश्चित किया तीन अंतराल में पानी पीने का समय

19-Nov-2019

सीबीएसई स्टेट लैवल स्कूल बैंड प्रतियोगिता में डीसीएम की छात्राओं ने जमाया पहले स्थान पर कब्जा

19-Nov-2019

Duo dedicated Cycle Journey up to Sultanpur Lodhi and back on 550th birth celebrations of Guru Nanak Dev Ji

18-Nov-2019

Kissan Mazdoor Sangharsh Committee, Punjab demands compensation to dalit victim Jagmel Singh of Changaliwala tragedy

18-Nov-2019

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

18-Nov-2019

ਰੇਲਵੇ ਫਾਟਕ ਨਜ਼ਦੀਕ ਪਹਾੜੀਆਂ ਵਾਲੀ ਜਗ੍ਹਾ 'ਤੇ ਬੱਚਿਆਂ ਵੱਲੋਂ ਖੇਡਾਂ ਦੀ ਸ਼ੁਰੂਆਤ

18-Nov-2019

ਤੈਰਾਕੀ 'ਚ ਜ਼ਿਲ੍ਹੇ ਫਿਰੋਜ਼ਪੁਰ ਦੀ ਬੱਲੇ ਬੱਲੇ

18-Nov-2019
Back to Top