ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ

Posted by ABHISHEK ARORA about 12-10-2019 [ 85]

ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ


ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ
ਜਿੰਮ ਦੀ ਸਥਾਪਤੀ ਨਾਲ ਪੁਲੀਸ ਦੇ ਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਮਿਲੇਗੀ ਵੱਡੀ ਸਹੂਲਤ: ਸ੍ਰ. ਪਰਮਿੰਦਰ ਸਿੰਘ ਪਿੰਕੀ

ਫ਼ਿਰੋਜ਼ਪੁਰ 12 ਅਕਤੂਬਰ 2019  (ਅਭਿਸ਼ੇਕ)  ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਪੁਲਿਸ ਦੇ ਲਈ ਫ਼ਿਰੋਜ਼ਪੁਰ ਪੁਲਿਸ ਲਾਈਨ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈੱਸ ਜਿੰਮ ਦਾ ਉਦਘਾਟਨ ਕੀਤਾ।  ਉਨ੍ਹਾਂ ਵੱਲੋਂ ਸਟੀਮ ਪਾਸ ਨਵੀਂ ਤਕਨਾਲੋਜੀ ਵਾਲੇ ਬਾਥਰੂਮ ਲਈ 5 ਲੱਖ ਵੀ ਦਿੱਤੇ ਗਏ। ਇਸ ਤੋਂ ਬਾਅਦ ਇਸ ਨਵੀਂ ਬਣੀ ਜਿੰਮ ਵਿੱਚ ਖ਼ੁਦ ਕਸਰਤ ਕਰਕੇ ਜਿੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਗੁਰਜਰ ਅਤੇ ਆਈ.ਜੀ. ਬੀ. ਚੰਦਰ ਸ਼ੇਖਰ ਵੀ ਹਾਜ਼ਰ ਸਨ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਜਿੰਮ ਵਿੱਚ ਆਧੁਨਿਕ ਤਕਨਾਲੋਜੀ ਦੀਆਂ ਟਰਾਈ, ਬਾਈ, ਥਾਈ, ਸੋਲਡਰ, ਚੈਸਟ, ਯੁੱਗ ਅਤੇ ਟਰੈੱਡ ਮਿੱਲ ਆਦਿ ਮਸ਼ੀਨਾਂ ਲਗਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਡਰਨ ਜਿੰਮ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਜਵਾਨ 24 ਘੰਟੇ ਦੀ ਡਿਊਟੀ ਦੌਰਾਨ ਕਾਫ਼ੀ ਥਕਾਨ ਮਹਿਸੂਸ ਕਰਦੇ ਹਨ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਇਹ ਜਿੰਮ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਜਿੰਮ ਵਿੱਚ ਕਸਰਤ ਕਰਕੇ ਪੰਜਾਬ ਪੁਲਿਸ ਦੇ ਜਵਾਨ ਆਪਣੇ ਸਰੀਰ ਨੂੰ ਚੁਸਤ ਤੇ ਦੁਰੱਸਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਿਸ ਲਾਈਨ ਵਿੱਚ ਵੀ ਜਿੰਮ ਸਥਾਪਿਤ ਕੀਤੀ ਗਈ ਹੈ।
ਕਮਿਸ਼ਨਰ ਸ੍ਰੀ. ਸੁਮੇਰ ਸਿੰਘ ਨੇ ਕਿਹਾ ਕਿ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਹੋ ਜਿਹੀਆਂ ਜਿੰਮਾਂ ਦੀ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਬਹੁਤ ਲੋੜ ਹੈ। ਇਸ ਉਪਰੰਤ ਐੱਸ.ਪੀ. ਜੀ.ਐੱਸ. ਚੀਮਾ ਨੇ ਕਿਹਾ ਕਿ ਹਰ ਪੁਲਿਸ ਲਾਈਨ ਵਿੱਚ ਇਹੋ ਜਿਹੀਆਂ ਜਿੰਮਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿੰਮ ਵਿੱਚ ਪੁਰਸ਼ ਮੁਲਾਜ਼ਮਾਂ ਤੋਂ ਇਲਾਵਾ ਮਹਿਲਾ ਮੁਲਾਜ਼ਮਾਂ ਵੀ ਕਸਰਤ ਕਰ ਸਕਣਗੀਆਂ ਅਤੇ ਉਨ੍ਹਾਂ ਲਈ ਅਲੱਗ ਸਮਾਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਿੰਮ ਰਾਹੀ ਪੁਲਿਸ ਮੁਲਾਜ਼ਮਾਂ ਨੂੰ ਸਿਹਤ ਸੰਭਾਲ ਸਬੰਧੀ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਬਲਵੀਰ ਬਾਠ, ਲਾਲੋ ਹਾਂਡਾ, ਸੱਤ ਮਿੱਤਲ, ਅਵਤਾਰ ਸਰਪੰਚ, ਸੁਖਵਿੰਦਰ ਸਿੰਘ ਅਟਾਰੀ, ਪਰਮਿੰਦਰ ਹਾਂਡਾ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ ਆਦਿ ਕਾਂਗਰਸੀ ਆਗੂਆਂ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।  


Ferozepur Online

Team
Keystroke Developers GP Webs Dido Post

Recent Ferozepur News

Breaking News From Ferozepur

ਆਈ.ਏ.ਐਸ. ਅਧਿਕਾਰੀਆਂ ਵੱਲੋਂ ''ਪੰਜਾਬ ਦਰਸ਼ਨ'' ਪ੍ਰੋਗਰਾਮ ਤਹਿਤ ਫਿਰੋਜ਼ਪੁਰ ਦਾ ਦੌਰਾ

20-Nov-2019

ਪੇਂਡੂ ਸਕਿੱਲ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ 101 ਮਹਿਲਾਵਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ

20-Nov-2019

Journalist Paramjit Kaur Sodhi bereaved, husband passes away

20-Nov-2019

Deputation of Punjab Chemists Association submit memorandum to Health Minister, demands changes in new drug policy

20-Nov-2019

ਜੈਨਿਸਸ ਡੈਂਟਲ ਕਾਲਜ ਦੁਆਰਾ 550ਵੇਂ ਪ੍ਰਕਾਸ਼ੋਤਸਵ ਨੂੰ ਸਮਰਪਿਤ ਮੁਫ਼ਤ ਦੰਤ ਜਾਂਚ ਕੈਂਪ ਸੰਪੰਨ

19-Nov-2019

ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ

19-Nov-2019

वेकानंद वर्ल्ड स्कूल ने विद्याथियो के लिए निश्चित किया तीन अंतराल में पानी पीने का समय

19-Nov-2019

सीबीएसई स्टेट लैवल स्कूल बैंड प्रतियोगिता में डीसीएम की छात्राओं ने जमाया पहले स्थान पर कब्जा

19-Nov-2019

Duo dedicated Cycle Journey up to Sultanpur Lodhi and back on 550th birth celebrations of Guru Nanak Dev Ji

18-Nov-2019

Kissan Mazdoor Sangharsh Committee, Punjab demands compensation to dalit victim Jagmel Singh of Changaliwala tragedy

18-Nov-2019

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

18-Nov-2019

ਰੇਲਵੇ ਫਾਟਕ ਨਜ਼ਦੀਕ ਪਹਾੜੀਆਂ ਵਾਲੀ ਜਗ੍ਹਾ 'ਤੇ ਬੱਚਿਆਂ ਵੱਲੋਂ ਖੇਡਾਂ ਦੀ ਸ਼ੁਰੂਆਤ

18-Nov-2019
Back to Top