ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ

Posted by HARISH MONGA about 12-10-2019 [ 78]

 ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ

ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਸਤਲੁਜ ਦਰਿਆ ਨੇੜੇ ਵੱਸੇ ਲੋਕਾਂ ਦੀ ਸਹੂਲਤ ਲਈ ਦਿੱਤੇ ਜਾਣ ਵਾਲੇ ਬੇੜਿਆਂ ਦਾ ਕੀਤਾ ਨਿਰੀਖਣ, ਬੇੜਿਆਂ ਵਿਚ ਖ਼ੁਦ ਸਵਾਰ ਹੋ ਕੇ ਲਿਆ ਜਾਇਜ਼ਾ
 ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ

ਫਿਰੋਜ਼ਪੁਰ 11 ਅਕਤੂਬਰ 2019 ( ) ਹਲਕੇ ਦੇ ਦਰਿਆਈ ਇਲਾਕਿਆਂ ਨੇੜੇ ਵਸੇ ਕਿਸਾਨਾਂ ਅਤੇ  ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਰਾਹਤ ਸਕੀਮ ਵਿਚੋਂ 40 ਲੱਖ ਰੁਪਏ ਦੀ ਗਰਾਂਟ ਨਾਲ 7 ਵੱਡੇ ਬੇੜੇ ਤਿਆਰ ਹੋ ਚੁੱਕੇ ਹਨ। ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਵੀਰਵਾਰ ਨੂੰ ਖ਼ੁਦ ਬੇੜਿਆਂ ਵਿਚ ਸਵਾਰ ਹੋ ਕੇ ਬੇੜਿਆਂ ਦਾ ਨਿਰੀਖਣ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਦਰਿਆ ਪਾਰ ਆਪਣੀ ਫ਼ਸਲ ਦੀ ਸੰਭਾਲ ਖ਼ਾਤਰ ਆਉਣ-ਜਾਣ ਲਈ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਜਦਕਿ ਹੁਣ ਬੇੜੇ ਮਿਲ ਜਾਣ ਨਾਲ ਉਨ੍ਹਾਂ ਨੂੰ ਇੱਕ ਵੱਡੀ ਸਹੂਲਤ ਮਿਲੇਗੀ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਆਪਣੀ ਇਸ ਵੱਡੀ ਮੁਸ਼ਕਿਲ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਮੁਸ਼ਕਲ ਦੇ ਹੱਲ ਲਈ ਬੇੜਿਆਂ ਦੀ ਮੰਗ ਰੱਖੀ ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮੁੱਖ ਮੰਤਰੀ ਵੱਲੋਂ ਆਪਣੇ ਰਿਲੀਫ ਫ਼ੰਡ ਵਿਚ 40 ਲੱਖ ਰੁਪਏ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੀ ਯੋਗ ਵਰਤੋਂ ਕਰਦਿਆਂ 7 ਬੇੜੇ ਤਿਆਰ ਹੋ ਚੁੱਕੇ ਹਨ ਅਤੇ ਅੱਜ ਉਨ੍ਹਾਂ ਵੱਲੋਂ ਇਨ੍ਹਾਂ ਬੇੜਿਆਂ ਵਿਚ ਖ਼ੁਦ ਸਵਾਰ ਹੋ ਕੇ ਇਨ੍ਹਾਂ ਨੂੰ ਚਲਾ ਕੇ ਦੇਖਿਆ ਗਿਆ।  ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਇਹ ਬੇੜੇ ਲੋਕਾਂ ਦੀ ਸੇਵਾ ਲਈ ਦੇ ਦਿੱਤੇ ਜਾਣਗੇ।
ਸ੍ਰ: ਪਿੰਕੀ ਨੇ ਦੱਸਿਆ ਕਿ ਕੁੱਲ 7 ਬੇੜੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚ 3 ਬੇੜੇ 6*22 ਅਤੇ 4 ਬੇੜੇ 12*42 ਸਾਈਜ਼ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਡੇ ਬੇੜਿਆਂ ਵਿਚ ਕਿਸਾਨ ਆਪਣੇ ਟਰੈਕਟਰ-ਟਰਾਲੀ ਅਤੇ ਕੰਬਾਈਨ ਆਦਿ ਵੀ ਦਰਿਆ ਤੋਂ ਪਾਰ ਲਿਆ-ਲਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਿਚ ਦੇਸ਼ ਪ੍ਰਤੀ ਜਜ਼ਬਾ ਪੈਦਾ ਕਰਨ ਦੇ ਮਕਸਦ ਨਾਲ ਇਨ੍ਹਾਂ ਉੱਪਰ ਰਾਸ਼ਟਰੀ ਝੰਡਾ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇੜਿਆਂ ਨਾਲ ਪਿੰਡ ਭੱਖੜਾ, ਹਜ਼ਾਰੇ ਵਾਲਾ, ਗੱਟੀ ਰਾਜੋ ਕੇ, ਟੇਂਡੀ ਵਾਲਾ, ਕਮਾਲੇ ਵਾਲਾ, ਚੂਹੜੀ ਵਾਲਾ, ਖੂੰਦਰ, ਭਾਨੇ ਵਾਲਾ,  ਕਾਲੂ ਵਾਲਾ, ਬਸਤੀ ਰਾਮਲਾਲ, ਨਿਹਾਲੇ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਅਤੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਵਿਧਾਇਕ ਪਿੰਕੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਇੱਕ ਸੁਪਨਾ ਸੀ ਜੋ  ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬੱਚੇ 5ਵੀਂ ਤੋਂ ਬਾਅਦ ਸਕੂਲ ਨਹੀਂ ਸੀ ਜਾਂਦੇ ਹੁਣ ਉਹ ਬੇੜਿਆਂ ਦੀ ਮਦਦ ਨਾਲ ਸਕੂਲ ਵੀ ਪੜ੍ਹਨ ਜਾਇਆ ਕਰਨਗੇ।
ਇਸ ਤੋਂ ਇਲਾਵਾ ਬੀਤੇ ਦਿਨੀ ਪਾਕਿਸਤਾਨ ਵੱਲੋਂ ਸਰਹੱਦੀ ਇਲਾਕਿਆਂ ਵਿਚ ਡਰੋਨ ਭੇਜੇ ਗਏ ਸਨ ਉਸ ਸਬੰਧੀ ਉਨ੍ਹਾਂ ਪਿੰਡ ਵਾਲਿਆਂ ਨੂੰ ਜਾਗਰੂਕ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਬਹੁਤ ਹੀ ਬਹਾਦਰ ਹਨ ਤੇ ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਪਾਕਿਸਤਾਨ ਦੀਆਂ ਇਹੋ ਜਿਹੀਆਂ ਹਰਕਤਾਂ ਦਾ ਜਵਾਬ ਦੇਣਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਇਹੋ ਜਿਹੀ ਕੋਈ ਵੀ ਹਰਕਤ ਦਾ ਪਤਾ ਚੱਲਦਾ ਹੈ ਤਾਂ ਉਹ ਤੁਰੰਤ ਬੀਐਸਐਫ ਜਾਂ ਪੁਲਿਸ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ ਉਨ੍ਹਾਂ 24 ਘੰਟੇ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰਾ ਰੱਖਣ ਲਈ ਵੀ ਕਿਹਾ ਅਤੇ ਆਖਿਆ ਕਿ ਇਸ ਕੰਮ ਲਈ ਉਹ ਇਹ ਤਿਆਰ ਕੀਤੇ ਬੇੜਿਆਂ ਦੀ ਵਰਤੋਂ ਵੀ ਕਰ ਸਕਦੇ ਹਨ।
ਇਸ ਦੌਰਾਨ ਜਗਤਾਰ ਸਿੰਘ ਮਲਾਹ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਕੀਤਾ ਗਿਆ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ। ਇਹ ਪਿੰਡ ਵਾਸੀਆਂ ਲਈ ਇੱਕ ਵੱਡੀ ਸਹੂਲਤ ਹੈ ਇਸ ਤੋਂ ਵਧੀਆ ਕੋਈ ਕਾਰਜ ਨਹੀਂ ਹੋ ਸਕਦਾ। ਉਨ੍ਹਾਂ ਇਸ ਕੰਮ ਲਈ ਵਿਧਾਇਕ ਦਾ ਧੰਨਵਾਦ ਵੀ ਕੀਤਾ। ਇਸ ਉਪਰੰਤ ਵਿਧਾਇਕ ਪਿੰਕੀ ਨੇ ਦੱਸਿਆ ਕਿ ਜਗਤਾਰ ਸਿੰਘ ਮਲਾਹ ਪਿਛਲੇ 40 ਸਾਲਾਂ ਤੋਂ ਫ਼ਰੀ ਸੇਵਾ ਨਿਭਾ ਰਿਹਾ ਹੈ ਤੇ ਦੇਸ਼ ਪ੍ਰਤੀ ਵਫ਼ਾਦਾਰ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਮਲਾਹ ਨੂੰ ਉਨ੍ਹਾਂ ਦੀ ਇਸ ਸੇਵਾ ਲਈ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ  ਅਵਤਾਰ ਸਿੰਘ ਸਰਪੰਚ, ਰਿੰਕੂ ਗਰੋਵਰ, ਤਲਵਿੰਦਰ ਸਿੰਘ, ਧਰਮਜੀਤ ਹਾਂਡਾ, ਛਿੰਦਰਪਾਲ ਸਿੰਘ, ਸਰਪੰਚ ਭਗਵਾਨ ਸਿੰਘ ਅਲੀ ਕੇ, ਜਗਤਾਰ ਸਿੰਘ, ਕੁਲਬੀਰ ਸਿੰਘ, ਅਮਰ ਸਿੰਘ, ਵਿਰਸਾ ਸਿੰਘ ਸਰਪੰਚ, ਮੇਜਰ ਸਿੰਘ ਅਲੀ ਕੇ, ਅਮਰੀਕ ਸਿੰਘ ਅਲੀ ਕੇ, ਬਲਵੀਰ ਬਾਠ ਵਾਈਸ ਚੇਅਰਮੈਨ ਬਲਾਕ ਸੰਮਤੀ, ਰਿਸ਼ੀ ਸ਼ਰਮਾ, ਰਾਜਿੰਦਰ ਛਾਬੜਾ ਵਾਈਸ ਚੇਅਰਮੈਨ ਜਿਨਕੋ, ਸੁਖਵਿੰਦਰ ਸਿੰਘ ਅਟਾਰੀ, ਪ੍ਰਿੰਸ ਭਾਊ ਸਮੇਤ ਪਿੰਡਾਂ ਦੇ ਮੈਂਬਰ ਪੰਚ ਆਦਿ ਹਾਜ਼ਰ ਸਨ। 

 

 


Ferozepur Online

Team
Keystroke Developers GP Webs Dido Post

Recent Ferozepur News

Breaking News From Ferozepur

ਆਈ.ਏ.ਐਸ. ਅਧਿਕਾਰੀਆਂ ਵੱਲੋਂ ''ਪੰਜਾਬ ਦਰਸ਼ਨ'' ਪ੍ਰੋਗਰਾਮ ਤਹਿਤ ਫਿਰੋਜ਼ਪੁਰ ਦਾ ਦੌਰਾ

20-Nov-2019

ਪੇਂਡੂ ਸਕਿੱਲ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ 101 ਮਹਿਲਾਵਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ

20-Nov-2019

Journalist Paramjit Kaur Sodhi bereaved, husband passes away

20-Nov-2019

Deputation of Punjab Chemists Association submit memorandum to Health Minister, demands changes in new drug policy

20-Nov-2019

ਜੈਨਿਸਸ ਡੈਂਟਲ ਕਾਲਜ ਦੁਆਰਾ 550ਵੇਂ ਪ੍ਰਕਾਸ਼ੋਤਸਵ ਨੂੰ ਸਮਰਪਿਤ ਮੁਫ਼ਤ ਦੰਤ ਜਾਂਚ ਕੈਂਪ ਸੰਪੰਨ

19-Nov-2019

ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ

19-Nov-2019

वेकानंद वर्ल्ड स्कूल ने विद्याथियो के लिए निश्चित किया तीन अंतराल में पानी पीने का समय

19-Nov-2019

सीबीएसई स्टेट लैवल स्कूल बैंड प्रतियोगिता में डीसीएम की छात्राओं ने जमाया पहले स्थान पर कब्जा

19-Nov-2019

Duo dedicated Cycle Journey up to Sultanpur Lodhi and back on 550th birth celebrations of Guru Nanak Dev Ji

18-Nov-2019

Kissan Mazdoor Sangharsh Committee, Punjab demands compensation to dalit victim Jagmel Singh of Changaliwala tragedy

18-Nov-2019

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਹੋਈ ਲੁੱਟ 

18-Nov-2019

ਰੇਲਵੇ ਫਾਟਕ ਨਜ਼ਦੀਕ ਪਹਾੜੀਆਂ ਵਾਲੀ ਜਗ੍ਹਾ 'ਤੇ ਬੱਚਿਆਂ ਵੱਲੋਂ ਖੇਡਾਂ ਦੀ ਸ਼ੁਰੂਆਤ

18-Nov-2019
Back to Top