Revenue Kanungo Association Punjab condemns decision of government to enhance promotion quota of clerical staff for NaibTehsildar
Revenue Kanungo Association Punjab condemns decision of government to enhance promotion quota of clerical staff for NaibTehsildar
Ferozepur, August 24, 2020: ਅੱਜ ਦੀ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ੍ਰ. ਗੁਰਤੇਜ ਸਿੰਘ ਗਿੱਲ ,ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ , ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਸਿੰਘ ਜੋਸਨ ਅਤੇ ਖਜਾਨਚੀ ਸੰਤੋਖ ਸਿੰਘ ਤੱਖੀ,ਜਸਬੀਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ, ਸਤਪਾਲ ਸਿੰਘ ਸ਼ਾਹਵਾਲਾ ਸੂਬਾ ਮੀਤ ਪ੍ਰਧਾਨ, ਰਾਕੇਸ਼ ਕਪੂਰ ਜਨਰਲ ਸਕੱਤਰ , ਨਿਸ਼ਾਨ ਸਿੰਘ ਜ਼ੀਰਾ ਖਜਾਨਚੀ,ਭਗਵਾਨ ਸਿੰਘ ਗੁਰੂਹਰਸਹਾਏ, ਵਤਨਪ੍ਰੀਤ ਸਿੰਘ ਖਹਿਰਾ ਫ਼ਿਰੋਜ਼ਪੁਰ, ਜਗਸੀਰ ਸਿੰਘ ਜ਼ੀਰਾ ( ਸਾਰੇ ਤਹਿਸੀਲ ਪ੍ਰਧਾਨ ) ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਹੈ ਕਿ ਜਿਸ ਵਿੱਚ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਕਲੈਰੀਕਲ ਸਟਾਫ ਦੀ 3% ਤੋ ਵਧਾ ਕੇ 25% ਕੀਤਾ ਜਾ ਰਿਹਾ ਹੈ।
ਢੀਂਡਸਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ 4716 ਪਟਵਾਰੀ ਅਤੇ 637 ਕਾਨੂੰਗੋ ਦੀਆ ਪੋਸਟਾਂ ਹਨ । ਪੰਜਾਬ ਵਿੱਚ ਲਗਭਗ 180 ਪੋਸਟਾਂ ਨਾਇਬ ਤਹਿਸੀਲਦਾਰਾਂ ਦੀਆਂ ਹਨ । ਜਿਸ ਵਿੱਚ 50% ਕਾਨੂੰਗੋ ਤੋ ਤਰੱਕੀ ਦੇ ਕੇ ਭਰੀਆ ਜਾਂਦੀਆ ਹਨ, 3% ਕਲੈਰੀਕਲ ਕੇਡਰ ਵਿੱਚੋਂ ਭਰੀਆ ਜਾਂਦੀਆਂ ਹਨ ਤੇ ਬਾਕੀ 47% ਨਾਇਬ ਤਹਿਸੀਲਦਾਰਾਂ ਦੀ ਸਿੱਧੀ ਭਰਤੀ ਕੀਤੀ ਜਾਂਦੀ ਹੈ ।
ਕਲੈਰੀਕਲ ਸਟਾਫ ਦੀਆਂ ਲਗਭਰ ਚਾਰ ਪ੍ਰਮੋਸ਼ਨਾ ਹੋ ਜਾਂਦੀਆਂ ਹਨ ਜਿਵੇਂ ਕਿ ਜੂਨੀਅਰ ਅਸਿਸਟੈਂਟ, ਸੀਨੀਅਰ ਅਸਿਸਟੈਂਟ ਸੁਪਰਡੈਂਟ ਗ੍ਰੇਡ-2, ਸੁਪਰਡੈਂਟ ਗਰੇਡ -1, ਤਹਿਸੀਲਦਾਰ , ਪੀ.ਸੀ.ਐਸ ਆਦਿ ਤੱਕ ਪਹੁੰਚ ਜਾਂਦੇ ਹਨ । ਜਦ ਕਿ ਪਟਵਾਰੀ ਤੋ ਕਾਨੂੰਗੋ ਬਣਨ ਲਈ 30 ਸਾਲ ਦਾ ਸਮਾਂ ਲੱਗ ਜਾਂਦਾ ਹੈ। ਭਾਵੇਂ ਕਿ ਕਾਨੂੰਗੋ ਦੀ ਸਿੱਧੀ ਭਰਤੀ ਬੰਦ ਹੋ ਗਈ ਹੈ 100% ਪਟਵਾਰੀ ਕਾਨੂੰਗੋ ਤੋ ਹੀ ਪ੍ਰਮੋਟ ਹੁੰਦੇ ਹਨ । ਕਾਨੂੰਗੋ ਦਾ ਤਜ਼ਰਬਾ ਮਹਿਕਮਾ ਮਾਲ ਦੇ ਸਾਰੇ ਕੰਮਾਂ ਤੋ ਹੁੰਦਾ ਹੈ, ਇਸ ਲਈ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਕਾਨੂੰਗੋ ਤੋ ਹੀ ਹੋਣੀ ਚਾਹੀਦੀ ਹੈ । ਇਹ ਠੀਕ ਹੈ ਕਿ ਕਲੈਰੀਕਲ ਕੇਡਰ ਕੋਲ ਸਿਵਲ ਸਰਵਿਸ ਰੂਲ ਸਬੰਧੀ ਤਜ਼ਰਬਾ ਬਹੁਤ ਹੁੰਦਾ ਹੈ ਪਰ ਜਦੋਂ ਕਲੈਰੀਕਲ ਕੇਡਰ ਵਾਲੇ ਨਾਇਬ ਤਹਿਸੀਲਦਾਰ ਬਣਦੇ ਹਨ ਉਹਨਾ ਨੂੰ ਰਜਿਸਟਰੀਆ ਕਰਨ ਵਿੱਚ, ਤਕਸੀਮ ਦੇ ਕੇਸਾਂ ਵਿੱਚ, ਨਵੀ ਜਮਾਂਬੰਦੀ ਦੀ ਪੜਤਾਲ ਕਰਨ,ਇੰਤਕਾਲ ਕਰਨ, ਫਰਦ ਬਦਰ ਕਰਨ ਖੇਤ ਵਿੱਚ ਮੌਕੇ ਤੇ ਜਾ ਕੇ ਲੱਠਾ ਦੇਖ ਕੇ ਮੌਕਾ ਲੱਭਣ ਸਮੇਂ ਬਹੁਤ ਮੁਸ਼ਕਿਲ ਹੁੰਦਾ ਹੈ । ਜੇਕਰ ਕਲੈਰੀਕਲ ਦਾ ਕੋਟਾ 3% ਤੋ 25% ਕਰ ਦਿੱਤਾ ਗਿਆ ਤਾਂ ਰਿਕਾਰਡ ਮਾਲ ਦਾ ਬੇੜਾ ਗਰਕ ਹੋ ਜਾਵੇਗਾ । ਸੋ ਸਮੁੱਚੇ ਪੰਜਾਬ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਹੈ ਕਿ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ 100% ਕਾਨੂੰਗੋਆਂ ਵਿੱਚੋਂ ਹੀ ਕੀਤੀ ਜਾਵੇ ।
ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸਮੇਂ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ ਜ਼ੋਰਦਾਰ ਸੰਘਰਸ਼ ਵਿੱਢ ਦੇਵੇਗੀ। ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।