Ferozepur News
Jaswinder Singh Sandhu unanimously elected President Press Club, Ferozepur
ਜਸਵਿੰਦਰ ਸਿੰਘ ਸੰਧੂ ਬਣੇ ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ
ਫ਼ਿਰੋਜ਼ਪੁਰ 12 ਅਪ੍ਰੈਲ ( Harish Monga) ਪ੍ਰੈਸ ਕਲੱਬ ਫ਼ਿਰੋਜ਼ਪੁਰ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਪਰਮਿੰਦਰ ਥਿੰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਉਪਰੰਤ ਅਗਲੇ ਸਾਲ 2016-17ਲਈ ਨਵੀਂ ਕਮੇਟੀ ਚੁਣਨ ਸਬੰਧੀ ਮਤਾ ਰੱਖਿਆ ਗਿਆ। ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਨਵੇ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਕਰਨ ਬਾਰੇ ਸਮੂਹ ਹਾਜ਼ਰੀਨ ਵੱਲੋਂ ਮਿਲੀ ਸਹਿਮਤੀ 'ਤੇ ਪ੍ਰਧਾਨ ਪਰਮਿੰਦਰ ਥਿੰਦ ਨੇ ਜਸਵਿੰਦਰ ਸਿੰਘ ਸੰਧੂ (ਅਜੀਤ) ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ ਜਿਸ ਨੂੰ ਹਾਊਸ ਨੇ ਤਾੜੀਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਉਪਰੰਤ ਪੇਸ਼ ਕੀਤੇ ਮਤੇ ਵਿੱਚ ਸਾਲ 2016-17 ਲਈ ਨਵੀਂ ਕਮੇਟੀ ਚੁਨਣ ਦੇ ਸਾਰੇ ਅਧਿਕਾਰ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੂੰ ਦੇ ਦਿੱਤੇ ਗਏ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿਛਲੇ ਤਿੰਨ ਸਾਲ ਤੋਂ ਚਲੇ ਆ ਰਹੇ ਪ੍ਰਧਾਨ ਪਰਮਿੰਦਰ ਥਿੰਦ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਮੈਂਬਰਾਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਕਲੱਬ ਮੈਂਬਰ ਇਸੇ ਤਰ੍ਹਾਂ ਹੀ ਭਵਿੱਖ ਵਿੱਚ ਵੀ ਆਪਣਾ ਸਹਿਯੋਗ ਨਿਰੰਤਰ ਜਾਰੀ ਰੱਖਣਗੇ। ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਉਹਨਾਂ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਸਬੰਧੀ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੈਸ ਕਲੱਬ ਫ਼ਿਰੋਜ਼ਪੁਰ ਨੇ ਪਿਛਲੇ ਸਾਲਾਂ ਵਿੱਚ ਜੋ ਵਿਕਾਸ ਕੀਤਾ ਹੈ ਉਹ ਕਾਬਲੇ ਤਾਰੀਫ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਭਵਿੱਖ ਵਿੱਚ ਵੀ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਮੈਂਬਰਾਨ ਦੀ ਸਹਿਮਤੀ ਨਾਲ ਕੁਝ ਸਖਤ ਫੈਸਲੇ ਵੀ ਲੈਣੇ ਪੈ ਸਕਦੇ ਹਨ ਜਿਸ ਸਬੰਧੀ ਸਭ ਨੂੰ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਹਰਚਰਨ ਸਿੰਘ ਸਾਮਾ, ਮਲਕੀਅਤ ਸਿੰਘ, ਗੁਰਨਾਮ ਸਿੱਧੂ, ਗੁਰਦਰਸ਼ਨ ਸਿੰਘ ਸੰਧੂ, ਵਿਜੇ ਮੋਂਗਾ, ਗੁਰਿੰਦਰ ਸਿੰਘ, ਮਨਦੀਪ ਕੁਮਾਰ, ਵਿਜੇ ਸ਼ਰਮਾ, ਹਰੀਸ਼ ਮੋਂਗਾ, ਵਿਜੇ ਕੱਕੜ, ਸੁਖਦੇਵ ਗੁਰੇਜਾ, ਗੁਰਬਚਨ ਸੋਨੂੰ, ਕੁਲਬੀਰ ਸਿੰਘ ਸੋਢੀ, ਪਰਮਿੰਦਰ ਸਿੰਘ, ਨਰੇਸ਼ ਖੁਰਾਣਾ, ਸਨੀ ਚੋਪੜਾ, ਰਤਨ ਲਾਲ, ਬਲਵਿੰਦਰ ਬੱਲ, ਹਰਜਿੰਦਰ ਬਿੱਟੂ, ਗੌਰਵ ਮਾਨਿਕ, ਅੰਗਰੇਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਜੋਸਨ, ਰਾਜੇਸ਼ ਕਟਾਰੀਆ, ਜਗਦੀਸ਼ ਸਿੰਘ, ਨਿਰਮਲ ਸਿੰਘ ਗਿੱਲ, ਰਾਜਨ ਅਰੋੜਾ, ਅਨੰਦ ਮਹਿਰਾ, ਵਿਨੈ ਹਾਂਡਾ, ਸਰਬਜੀਤ ਭੱਲਾ, ਅਨਿਲ ਸਰਮਾ ਆਦਿ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਪੱਤਰਕਾਰ ਹਾਜ਼ਰ ਸਨ।