Ferozepur News

Fazilka News at a Glance

ਅੱਗ ਲੱਗਣ ਕਾਰਨ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਕਣਕ ਸੜ ਕੇ ਸੁਆਹ
ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ): ਫਾਜ਼ਿਲਕਾ ਉਪਮੰਡਲ ਦੀ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨਾਂ ਦੇ ਕੋਲ ਅੱਗ ਲੱਗਣ ਕਾਰਨ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਕਣਕ ਦੀ ਫਸਲ ਸੜ•ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। 
ਘਟਨਾ ਵਾਲੀ ਥਾਂ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦੱਸਿਆ ਕਿ ਮੰਡੀ ਲਾਧੂਕਾ ਦੀਆਂ ਰੇਲਵੇ ਲਾਇਨ ਦੇ ਨੇੜੇ ਅੱਜ ਅਚਾਨਕ ਅੱਗ ਲੱਗ ਗਈ ਅਤੇ ਹਵਾ ਤੇਜ ਹੋਣ ਕਾਰਨ ਕੁਝ ਹੀ ਮਿੰਟਾਂ 'ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਤੱਕ ਲੋਕ ਅੱਗ 'ਤੇ ਕਾਬੂ ਪਾਉਦੇ ਉਦੋਂ ਤੱਕ ਕਾਫ਼ੀ  ਨੁਕਸਾਨ ਹੋ ਚੁੱਕਿਆ ਸੀ। ਲੋਕਾਂ ਵੱਲੋਂ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੋਕੇ ਤੇ ਪਹੁੰਚੀਆਂ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਫਤਿਹਗੜ ਦੀ ਜ਼ਮੀਨ 'ਚ ਲਗਭਗ 30 ਏਕੜ ਕਣਕ ਦਾ ਨਾੜ ਅਤੇ 2 ਏਕੜ ਖੜੀ ਕਣਕ ਦੀ ਫਸਲ ਸਾੜਕੇ ਸੁਆਹ ਹੋ ਗਈ। ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। 
ਸੂਚਨਾ ਮਿਲਣ ਤੇ ਮੰਡੀ ਲਾਧੂਕਾ ਦੀ ਪੁਲਸ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ। 

—————————-

ਸਰਕਾਰੀ ਸਕੂਲਾਂ ਵਿਚ ਲੜਕੀਆਂ ਦੇ ਦਾਖ਼ਲੇ ਵਧਾਉਣ ਸਬੰਧੀ ਹੋਈ ਕਲਸਟਰ ਮੀਟਿੰਗ

ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ):  ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਲੜਕੀਆਂ ਦੇ ਦਾਖ਼ਲੇ ਵਧਾਉਣ ਲਈ ਕੀਤੇ ਜਾ ਰਹੇ ' ਖਾਸ ਉਪਰਾਲੇ' ਤਹਿਤ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਪਿੰਡ ਕਰਨੀਖੇੜਾ ਵਿਚ ਤਹਿਸੀਲ ਨੋਡਲ ਅਫ਼ਸਰ ਸੰਦੀਪ ਕੁਮਾਰ ਧੂੜੀਆ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਪ੍ਰਧਾਨਗੀ ਅਤੇ ਕਲਸਟਰ ਮੁੱਖੀ ਪ੍ਰਿੰਸੀਪਲ ਓਮ ਪ੍ਰਕਾਸ਼ ਜੈਨ ਦੀ ਅਗਵਾਈ ਵਿਚ ਮੀਟਿੰਗ ਹੋਈ। 
ਜਿਸ ਵਿਚ ਪ੍ਰਿੰਸੀਪਲ ਸਮਰਿਤੀ ਕਟਾਰੀਆ ਮੁਹੱਮਦਪੀਰਾ, ਰਜਿੰਦਰ ਵਿਖੋਨਾ ਪ੍ਰਿੰਸੀਪਲ ਝੰਗੜਭੈਣੀ, ਰਾਜੀਵ ਮੱਕੜ ਪ੍ਰਿੰਸੀਪਲ ਹਸਤਾ ਕਲਾਂ, ਕ੍ਰਿਸ਼ਨ ਕੁਮਾਰ ਲੈਕਚਰਾਰ ਚਿਮਨੇਵਾਲਾ, ਮੀਨੂ ਜੁਨੇਜਾ ਮੁੱਖ ਅਧਿਆਪਕ ਕਾਵਾਂਵਾਲੀ, ਰਜੇਸ਼ ਧਵਨ ਮੌਜਮ, ਮਹਿਕ ਚੂਹੜੀਵਾਲਾ ਚਿਸ਼ਤੀ, ਮਹਿੰਦਰ ਕੁਮਾਰ ਸੁਰੇਸ਼ ਵਾਲਾ ਸੈਣੀਆਂ, ਰੀਤੂ ਸੇਠੀ ਮੁੰਬੇਕੀ, ਹਰਵਿੰਦਰ ਸਿੰਘ ਚੱਕਪੱਖੀ, ਬਖਸ਼ੀਸ਼ ਸਿੰਘ ਆਹਲ ਬੋਦਲਾ, ਨਿਸ਼ੀਆ ਗੁਪਤਾ ਚਾਹਲਾਂਵਾਲੀ, ਅੰਗਰੇਜ ਸਿੰਘ ਮੁਹਾਰ ਸੋਨਾ, ਦੁਸ਼ਿਅੰਤ ਪੈੜੀਵਾਲ ਮਾਹਤਮ ਨਗਰ ਹਾਜ਼ਰ ਸਨ। 
ਪ੍ਰਿੰਸੀਪਲ ਸੰਦੀਪ ਧੂੜੀਆ ਨੇ ਲੜਕੀਆਂ ਦੇ ਦਾਖ਼ਲੇ ਸਬੰਧੀ ਲਗਭਗ 10 ਪ੍ਰਤੀਸ਼ਤ ਵਾਧੇ ਦਾ ਟੀਚਾ ਦਿੰਦੇ ਹੋਏ ਉਤਸਾਹਿਤ ਕੀਤਾ ਅਤੇ ਸਰਕਾਰ ਵੱਲੋਂ ਲੜਕੀਆਂ ਸਬੰਧੀ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਅਤੇ ਮੁਹਿੰਮਾਂ ਸਬੰਧੀ ਪੂਰੀ ਤਰ•ਾਂ ਜਾਣੁ ਕਰਵਾਇਿਆ। 
ਇਸ ਤੋਂ ਬਾਅਦ ਕਲਸਟਰ ਮੁੱਖੀ ਪ੍ਰਿੰਸੀਪਲ ਓਮ ਪ੍ਰਕਾਸ਼ ਜੈਨ ਨੇ ਇਸ ਮੁਹਿੰਮ ਸਬੰਧੀ ਐਸ.ਐਮ.ਸੀ., ਪੇਂਡੂ ਭਾਈਚਾਰਾ, ਪੰਚਾਇਤ ਵਿਚ ਜਾਗਰੂਕਤਾ ਲਿਆਉਣ ਅਤੇ ਇਸ ਸਬੰਧੀ ਰੈਲੀ ਕੱਢਣ, ਨੁਕੜ ਨਾਟਕ ਕਰਵਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। 
ਇਸ ਤੋਂ ਬਾਅਦ ਪਰਮਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਸਰਕਾਰ ਵੱਲੋਂ ਪ੍ਰਚਾਰ ਕਰਨ ਦੇ ਉਪਰਾਲੇ ਅਤੇ ਢੰਗ ਦੱਸਕੇ ਦਾਖ਼ਲੇ ਵਧਾਉਣ ਵੱਲ ਵਿਸ਼ੇਸ਼ ਉਪਰਾਲੇ ਕਰਨ ਸਬੰਧੀ ਜ਼ੋਰ ਦਿੱਤਾ। 

—————————-

ਓਮ ਸਾਈਂ ਹਸਪਤਾਲ ਤੇ ਕੈਂਪ ਵਿਚ 90 ਮਰੀਜ਼ਾਂ ਦੀ ਕੀਤੀ ਜਾਂਚ

ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ):  ਸਥਾਨਕ ਬੀਕਾਨੇਰੀ ਰੋਡ ਤੇ ਸਥਿਤ ਓਮ ਸਾਈਂ ਹਸਪਤਾਲ ਅਤੇ ਹੈਲਥ ਸੈਂਟਰ ਤੇ ਹੱਡੀ ਅਤੇ ਜੋੜਾਂ ਦੇ ਰੋਗਾਂ ਦਾ ਜਾਂਚ ਕੈਂਪ ਲਗਾਇਆ ਗਿਆ। 
ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਸ਼ੁਰੂ ਹੋਏ ਇਸ ਕੈਂਪ ਵਿਚ ਡਾ. ਭਾਗੇਸ਼ਵਰ ਸਵਾਮੀ ਵੱਲੋਂ 90 ਮਰੀਜ਼ਾਂ ਦੀ ਜਾਂਚ ਕਰਦੇ ਹੋਏ ਉਨ•ਾਂ ਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਹੱਡੀਆਂ ਦੇ ਰੋਗਾਂ ਸਬੰਧੀ ਮਾਰਕੀਟ ਵਿਚ 3800 ਰੁਪਏ ਵਾਲਾ ਬੀਐਮਟੀ ਟੈਟ ਅਤੇ 2200 ਰੁਪਏ ਵਾਲਾ ਵੀਪੀਟੀ ਟੈਸਟ ਮੁਫ਼ਤ ਕੀਤਾ ਗਿਆ। ਕੈਂਪ ਦੇ ਅਯੋਨ ਵਿਚ ਗੋਕਲ ਚੰਦ, ਤਰਸੇਮ ਲਾਲ, ਹਸਪਤਾਲ ਸਟਾਫ਼ ਮਨੂੰ ਚਾਵਲਾ, ਸਮਰ ਗੁਪਤਾ, ਕਵਿਤਾ, ਜੋਤੀ, ਪ੍ਰਿਯੰਕਾ, ਨੀਨਾ ਅਤੇ ਪੂਜਾ ਵੱਲੋਂ ਸਹਿਯੋਗ ਕੀਤਾ ਗਿਆ। 

—————————–

ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਕਮੇਟੀਆਂ, ਟਰੱਸਟ ਮੁੱਖੀਆਂ ਨੂੰ ਪਹਿਰਾ ਲਗਾਉਣ ਦੇ ਹੁਕਮ
ਆਮ ਲੋਕਾਂ ਨੂੰ ਮਿਲਟਰੀ ਰੰਗ ਦੀ ਵਰਦੀ ਅਤੇ ਵਾਹਨ ਆਦੀ ਦੀ ਵਰਤੋ ਤੇ ਲਾਈ ਪਾਬੰਦੀ

ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ):  ਜ਼ਿਲ•ਾ ਮੈਜ਼ਿਸਟ੍ਰੇਟ ਫਾਜ਼ਿਲਕਾ ਈਸ਼ਾ ਕਾਲੀਆ ਨੇ ਜ਼ਿਲ•ਾ ਫਾਜ਼ਿਲਕਾ ਦੀ ਹਦੂਦ 'ਚ ਪੰਜਾਬ ਵਿਲੇਜ਼ ਅਤੇ ਸਮਾਲ ਟਾਊਨਸ਼ ਪੈਟਰੋਲ ਐਕਟ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡਾਂ ਅਤੇ ਕਸਬਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪਿੰਡਾਂ ਦੀਆਂ ਸਮੂਹ ਪੰਚਾਇਤਾਂ, ਧਾਰਮਿਕ ਸਥਾਨਾਂ ਦੀਆਂ ਕਮੇਟੀਆਂ, ਟਰੱਸਟ ਮੁੱਖੀਆਂ ਨੂੰ ਪਹਿਰਾ ਲਗਾਉਣ ਦੇ ਆਦੇਸ਼ ਦਿੱਤੇ ਹਨ।
ਜ਼ਿਲ•ਾ ਮੈਜ਼ਿਸਟ੍ਰੇਟ ਈਸ਼ਾ ਕਾਲੀਆ ਨੇ ਦੱਸਿਆ ਕਿ ਪਿੱਛਲੇ ਸਮੇਂ 'ਚ ਧਾਰਮਿਕ ਸਥਾਨਾਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇੰਨ•ਾਂ ਕਾਰਨ ਇਲਾਕੇ 'ਚ ਤਣਾਅ ਪੈਦਾ ਹੋਣ ਦਾ ਡਰ ਸੀ।  ਉਨ•ਾਂ ਦੱਸਿਆ ਕਿ ਇੰਨ•ਾਂ ਹਾਲਤਾਂ 'ਚ ਇਹ ਜ਼ਰੂਰੀ ਹੈ ਕਿ ਪਿੰਡਾਂ ਅਤੇ ਕਸਬਿਆਂ 'ਚ ਧਾਰਮਿਕ ਸਥਾਨਾਂ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਸਕੇ। ਉਨ•ਾਂ ਕਿਹਾ ਕਿ ਜ਼ਿਲ•ੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਫੌਰੀ ਤੌਰ 'ਤੇ ਚੁੱਕਣ ਦੀ ਜ਼ਰੂਰਤ ਹੈ। ਜਿਸ ਕਾਰਨ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜ਼ਿਲ•ਾ ਮੈਜ਼ਿਸਟ੍ਰੇਟ ਈਸ਼ਾ ਕਾਲੀਆ ਨੇ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਵਿਅਕਤੀ (ਸਿਵਾਏ ਮਿਲਟਰੀ ਅਧਿਕਾਰੀਆਂ ਤੇ ਜਵਾਨਾਂ ਦੇ) ਜ਼ਿਲ•ਾ ਫਾਜ਼ਿਲਕਾ ਅੰਦਰ ਉਲਾਈਵ ਰੰਗ ਦੀ ਮਿਲਟਰੀ ਵਰਦੀ ਅਤੇ ਉਲਾਈਵ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਨਹੀਂ ਕਰੇਗਾ। ਉਨ•ਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਵੱਲੋਂ ਅਜਿਹੇ ਰੰਗ ਦੀ ਵਰਦੀ ਜਾਂ ਜੀਪਾਂ/ਮੋਟਰ ਸਾਈਕਲਾਂ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਹਿੰਸਕ ਘਟਨਾ ਕੀਤੀ ਜਾਂ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ । ਉਨ•ਾਂ ਫਾਜ਼ਿਲਕਾ ਜ਼ਿਲ•ੇ 'ਚ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ, ਜੀਪਾਂ ਆਦਿ ਦੀ ਖਰੀਦ, ਵੇਚ ਵਰਤੋਂ ਕਰਨ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ ਅਤੇ ਇਹ ਹੁਕਮ 12 ਜੂਨ 2017 ਤੱਕ ਲਾਗੂ ਰਹਿਣਗੇ।
—————————–

ਸੇਵਾ ਭਾਰਤੀ ਨੇ ਜਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬੂਟ ਵੰਡੇ
ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ) : ਸਮਾਜ ਸੇਵਾ ਵਿਚ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਫਾਜ਼ਿਲਕਾ ਵੱਲੋਂ ਅੱਜ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬੂਟ ਵੰਡੇ ਗਏ। 
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜਨਰਲ ਸਕੱਤਰ ਰਮਨ ਸੇਤੀਆ ਅਤੇ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ' ਨੇਕੀ ਕੇ ਹਾਥ ਸਭੀ ਕੇ ਸਾਥ' ਦੇ ਤਹਿਤ ਅੱਜ ਪਿੰਡ ਨੂਰ ਮੁਹੱਮਦ ਵਿਚ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ, ਬੂਟ, ਠੰਡੇ ਪਾਣੀ ਦੀਆਂ ਬੋਤਲਾਂ ਅਤੇ ਬੱਚਿਆਂ ਨੂੰ ਝੂਲੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਮੈਂਬਰ ਅਮਿਤ ਉਬਵੇਜਾ ਵੱਲੋਂ ਨਿਜੀ ਰੂਪ ਨਾਲ ਚੱਲਣ ਫਿਰਨ ਤੋਂ ਅਸਮਰਥ ਅਤੇ ਅਸਹਾਏ ਲੋਕਾਂ ਨੂੰ ਬੈਂਤ (ਲਾਠੀਆਂ) ਪ੍ਰਦਾਨ ਕੀਤੀਆਂ ਗਈਆਂ। 
ਇਸ ਮੌਕੇ ਰੋਜੀ, ਭੂਸ਼ਨ ਸਚਦੇਵਾ, ਬੇਬੀ, ਵਿਕਾਸ ਮੋਂਗਾ ਅਤੇ ਸੇਵਾ ਭਾਰਤੀ ਪਰਿਵਾਰ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਕੀਤਾ। 
ਸੇਵਾ ਭਾਰਤੀ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣਾ ਪੁਰਾਣਾ ਸਮਾਨ ਜੋ ਵਰਤੋਂ ਵਿਚ ਨਾ ਆਉਂਦਾ ਹੋਵੇ ਜਿਵੇਂ ਕਪੜੇ, ਬੂਟ ਅਤੇ ਹੋਰ ਕੋਈ ਵੀ ਸਮਾਨ ਜੋ ਜ਼ਰੂਰਤਮੰਦਾਂ ਦੇ ਕੰਮ ਆ ਸਕਦਾ ਹੋਵੇ ਸਥਾਨਕ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ਵਿਚ ਸ਼ਾਮ 5 ਤੋਂ 6 ਵਜੇ ਤੱਕ ਜਮਾ ਕਰਵਾਉਣ। ਇਸ ਮੌਕੇ ਪ੍ਰੋਜੈਕਟ ਸਹਾਇਕ ਇੰਚਾਰਜ਼ ਰਮੇਸ਼ ਸੁਧਾਰ, ਸਰਪ੍ਰਸਤ ਜਗਦੀਸ਼ ਕਟਾਰੀਆ ਤਅੇ ਓਮ ਪ੍ਰਕਾਸ਼ ਕਟਾਰੀਆ ਹਾਜ਼ਰ ਸਨ। 

—————————-

ਜ਼ਿਲੇ• 'ਚ  2,53,349 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ:ਡਿਪਟੀ ਕਮਿਸ਼ਨਰ
ਫਾਜ਼ਿਲਕਾ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਨੇ ਫੜਿਆ ਜ਼ੋਰ
ਨਿਰਧਾਰਤ 72 ਘੰਟਿਆਂ ਤੋਂ ਵੀ ਪਹਿਲਾਂ ਕੀਤੀ ਜਾ ਰਹੀ ਹੈ ਲਿਫਟਿੰਗ

ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ) :  ਜ਼ਿਲ•ਾ ਫਾਜ਼ਿਲਕਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਨੇ ਜ਼ੋਰ ਫੜ ਲਿਆ ਹੈ ਅਤੇ ਬੀਤੇ ਇੱਕ ਦਿਨ ਵਿਚ ਹੀ ਜ਼ਿਲ•ੇ ਵਿਚ 46509 ਮੀਟ੍ਰਿਕ ਟਨ ਦੀ ਆਮਦ ਹੋਈ ਹੈ। ਜਦ ਕਿ ਜ਼ਿਲ•ੇ ਵਿਚ ਏਂਜਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 104 ਕਰੋੜ 19 ਲੱਖ  ਰੁਪਏ ਦੀ ਅਦਾਇਗੀ ਲਈ ਰਕਮ ਬੈਂਕਾਂ ਨੂੰ ਭੇਜ ਦਿੱਤੀ ਗਈ ਹੈ ਜੋ ਕਿ ਅੱਗੋਂ ਇਹ ਰਕਮ ਸਬੰਧਤ ਆੜਤੀਆਂ ਦੇ ਖਾਤਿਆਂ ਵਿਚ ਟਰਾਂਸਫਰ ਕਰਣਗੇ। ਇਸ ਦੇ ਨਾਲ ਹੀ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਵੀ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ•ੇ ਦੀਆਂ ਸਮੂਹ ਅਨਾਜ ਮੰਡੀਆਂ ਵਿਚ 253349 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਬੀਤੀ ਸ਼ਾਮ ਤੱਕ ਪਨਗ੍ਰੇਨ ਵੱਲੋਂ 36374 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 53029 ਮੀਟ੍ਰਿਕ ਟਨ, ਪਨਸਪ ਵੱਲੋਂ 43710 ਮੀਟ੍ਰਿਕ ਟਨ, ਵੇਅਰਹਾਉਸ ਵੱਲੋਂ 39734 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 14470 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 35942 ਮੀਟ੍ਰਿਕ ਟਨ ਅਤੇ ਟ੍ਰੇਡਿੰਗ ਕੰਪਨੀਆਂ ਵੱਲੋਂ 5 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। 
ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਲਿਫਟਿੰਗ ਲਈ 72 ਘੰਟੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ, ਜਿਸ ਅਨੁਸਾਰ 72 ਘੰਟੇ ਪਹਿਲਾਂ ਤੱਕ ਖਰੀਦੀ ਗਈ ਕਣਕ ਤੋਂ ਦੁਗਣੇ ਤੋਂ ਵੀ ਵੱਧ ਕਣਕ ਮੰਡੀਆਂ ਵਿਚੋਂ ਚੁੱਕ ਲਈ ਗਈ ਹੈ ਭਾਵ ਨਿਰਧਾਰਤ 72 ਘੰਟਿਆਂ ਤੋਂ ਵੀ ਪਹਿਲਾਂ ਸਰਕਾਰ ਵੱਲੋਂ ਕਣਕ ਦੀ ਮੰਡੀਆਂ ਵਿਚੋਂ ਲਿਫਟਿੰਗ ਹੋ ਰਹੀ ਹੈ। ਇਸੇ ਤਰਾਂ ਸਰਕਾਰ ਵੱਲੋਂ 48 ਘੰਟਿਆਂ ਵਿਚ ਅਦਾਇਗੀਆਂ ਲਈ ਤੈਅ ਸਮਾਂ ਹੱਦ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਏਜੰਸੀਆਂ ਨੂੰ ਦਿੱਤੀਆਂ ਗਈਆਂ ਹਨ। ਉਨ•ਾਂ ਨੇ ਕਿਸਾਨਾਂ ਨੂੰ ਸੁੱਕੀ ਫਸਲ ਹੀ ਮੰਡੀਆਂ ਵਿਚ ਲਿਆਉਣ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ।

—————————-

ਕਾਰੋਬਾਰ ਚਲਾਉਣ ਲਈ ਮਹਿਲਾਵਾਂ ਦੇ ਜ਼ੀਰੋ ਬੈਲੇਂਸ 'ਤੇ ਖੋਲੇ• ਜਾਣਗੇ ਬੈਂਕ ਖਾਤੇ-ਈਸ਼ਾ ਕਾਲੀਆ
ਮੌਜਮ ਤੇ ਮੁਹਾਰ ਖੀਵਾ 'ਚ ਹੁਨਰ ਵਿਕਾਸ ਕੇਂਦਰਾਂ ਦਾ ਕੀਤਾ ਉਦਘਾਟਨ
ਲੜਕੀਆਂ/ਮਹਿਲਾਵਾਂ ਨੂੰ ਦਿੱਤੀ ਜਾਵੇਗੀ 3 ਮਹੀਨੇ ਮੁਫ਼ਤ ਸਿਖਲਾਈ

ਫਾਜ਼ਿਲਕਾ, 18 ਅਪ੍ਰੈਲ (ਵਿਨੀਤ ਅਰੋੜਾ) :  ਜ਼ਿਲ•ਾ ਫਾਜ਼ਿਲਕਾ ਦੇ ਬਾਰਡਰ ਏਰੀਆ ਦੇ ਪਿੰਡ ਮੁਹਾਰ ਖੀਵਾ ਭਵਾਨੀ ਅਤੇ ਪਿੰਡ ਮੌਜਮ ਵਿੱਚ ਲੜਕੀਆਂ/ਮਹਿਲਾਵਾਂ ਲਈ ਜ਼ਿਲ•ਾ ਪ੍ਰਸ਼ਾਸ਼ਨ ਫਾਜ਼ਿਲਕਾ ਅਤੇ ਨਿਟਕੋਨ ਚੰਡੀਗੜ• ਵੱਲੋਂ ਹੁਨਰ ਵਿਕਾਸ ਕੇਂਦਰ ਖੋਲੇ• ਗਏ। ਇਨ•ਾਂ ਹੁਨਰ ਵਿਕਾਸ ਕੇਂਦਰਾਂ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਅੱਜ ਉਦਘਾਟਨ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਨ•ਾਂ ਵਿਕਾਸ ਕੇਂਦਰਾਂ ਵਿੱਚ ਲੜਕੀਆਂ/ਮਹਿਲਾਵਾਂ ਨੂੰ 3 ਮਹੀਨੇ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮੁਹਾਰ ਖੀਵਾ ਭਵਾਨੀ ਵਿਖੇ 50 ਅਤੇ ਪਿੰਡ ਮੌਜਮ ਵਿੱਚ 35 ਲੜਕੀਆਂ/ਮਹਿਲਾਵਾਂ ਨੇ ਸਿਖਲਾਈ ਲਈ ਰਜਿਸਟਰੇਸ਼ਨ ਕਰਵਾਈ ਹੈ। ਉਨ•ਾਂ ਕਿਹਾ ਕਿ ਇਨ•ਾਂ ਸੈਂਟਰਾਂ ਨੂੰ ਖੋਲਣ ਦਾ ਮੁੱਖ ਮੰਤਵ ਬਾਰਡਰ ਏਰੀਆ ਵਿੱਚ ਰਹਿਣ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ•ਾ ਕਰਨਾ ਹੈ ਤਾਂ ਜੋ ਉਹ ਸਿਲਖਾਈ ਪ੍ਰਾਪਤ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ।  ਉਨ•ਾਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ   ਦੱਸਿਆ ਕਿ ਅਗਰ ਉਹ ਭਵਿੱਖ ਵਿੱਚ ਕੋਈ ਕੰਮ ਕਰਨਾ ਚਾਹੁੰਦੀਆਂ ਹਨ, ਤਾਂ ਡੀ.ਆਰ.ਆਈ. ਸਕੀਮ ਤਹਿਤ ਉਨ•ਾਂ ਨੂੰ ਬੈਂਕ ਵੱਲੋਂ ਘੱਟ ਵਿਆਜ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।  ਉਨ•ਾਂ ਅੱਗੇ ਦੱਸਿਆ ਕਿ ਇਹ ਟ੍ਰੇਨਿੰਗ 3 ਮਹੀਨੇ ਦਿੱਤੀ ਜਾਵੇਗੀ ਅਤੇ ਰੋਜ਼ਾਨਾ 4 ਘੰਟੇ ਸਿਖਲਾਈ ਦੀ ਕਲਾਸ ਲੱਗੇਗੀ। ਉਨ•ਾਂ ਇਸ ਮੌਕੇ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਕਿ ਸਿਖਲਾਈ ਲੈ ਰਹੀਆਂ ਲੜਕੀਆਂ/ਮਹਿਲਾਵਾਂ ਦੇ ਜ਼ੀਰੋ ਬੈਲੇਂਸ ਤੇ ਖਾਤੇ ਖੋਲ•ੇ ਜਾਣ ਤਾਂ ਜੋ ਉਨ•ਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਕਿਸੇ ਤਰ•ਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰਵਿੰਦ ਕੁਮਾਰ, ਬੀ.ਡੀ.ਪੀ.ਓ. ਫਾਜ਼ਿਲਕਾ ਸ. ਨਿਰਮਲ ਸਿੰਘ, ਜ਼ਿਲ•ਾ ਨੋਡਲ ਅਫ਼ਸਰ ਸਕਿੱਲ ਡਿਵੈਲਪਮੈਂਟ ਸ. ਪੰਮੀ ਸਿੰਘ, ਸੀਨੀਅਰ ਮੈਨੇਜਰ ਨਿਟਕੋਨ ਪ੍ਰਿੰਸ ਗਾਂਧੀ, ਜ਼ਿਲ•ਾ ਕੋਆਰਡੀਨੇਟਰ ਕਵਿਤਾ ਅਤੇ ਮਨੀਸ਼ ਭਾਟੀਆ, ਬੈਂਕ ਅਧਿਕਾਰੀ  ਸਤਪਾਲ ਸੇਤੀਆ,  ਸੁਭਾਸ਼ ਡੋਡਾ, ਪੰਚਾਇਤ ਸੈਕਟਰੀ ਅਤੇ ਪਿੰਡ ਦੇ ਸਰਪੰਚ ਮੌਜੂਦ ਸਨ। 

Related Articles

Back to top button