All arrangements complete for Assembly elections in Ferozepur District
All arrangements complete for Assembly elections in Ferozepur District
ਜ਼ਿਲ•ੇ ਵਿੱਚ 4 ਫ਼ਰਵਰੀ ਨੂੰ ਹੋਣ ਵਾਲੇ ਮਤਦਾਨ ਲਈ ਪ੍ਰਬੰਧ ਮੁਕੰਮਲ-ਧਾਲੀਵਾਲ
871 ਚੋਣ ਬੂਥਾਂ 'ਤੇ 696080 ਮਤਦਾਤਾਵਾਂ ਦੇ ਵੋਟ ਪਾਉਣ ਲਈ ਕੀਤੀ ਗਈ ਤਿਆਰੀ
4207 ਅਧਿਕਾਰੀ ਤੇ ਕਰਮਚਾਰੀ ਪੋਲਿੰਗ ਪਾਰਟੀਆਂ ਵਜੋਂ ਤੇ 64 ਸੈਕਟਰ ਅਫ਼ਸਰ ਸੈਕਟਰ ਮੈਜਿਸਟ੍ਰੇਟ ਵਜੋਂ ਸੰਭਾਲਣਗੇ ਜ਼ਿੰਮੇਵਾਰੀ
184 ਮਾਈਕਰੋ ਅਬਜ਼ਰਵਰਾਂ, 112 ਬੂਥ ਵੈੱਬ ਕਾਸਟਿੰਗ ਅਤੇ 142 ਬੂਥ ਕੇਂਦਰੀ ਹਥਿਆਰਬੰਦ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰਹਿਣਗੇ
ਫ਼ਿਰੋਜ਼ਪੁਰ 2 ਫਰਵਰੀ 2017:( ) 4 ਫ਼ਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲੇ• ਦੇ ਚਾਰ ਵਿਧਾਨ ਸਭਾ ਹਲਕਿਆਂ 75-ਜ਼ੀਰਾ, 76-ਫਿਰੋਜ਼ਪੁਰ(ਸ਼ਹਿਰੀ), 77-ਫਿਰੋਜ਼ਪੁਰ(ਦਿਹਾਤੀ) ਅਤੇ 78-ਗੁਰੂਹਰਸਹਾਏ ਵਿੱਚ ਹੋਣ ਵਾਲੇ ਮਤਦਾਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਦੌਰਾਨ 871 ਚੋਣ ਬੂਥਾਂ 'ਤੇ 696080 ਮਤਦਾਤਾਵਾਂ ਦੇ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ•ਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ।
ਚੋਣ ਪ੍ਰਬੰਧਾਂ ਦਾ ਵੇਰਵਾ ਦਿੰਦਿਆਂ ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਚੋਣ ਬੂਥਾਂ 'ਤੇ 871 ਪੋਲਿੰਗ ਪਾਰਟੀਆਂ ਵਿੱਚ 4207 ਅਧਿਕਾਰੀ/ਕਰਮਚਾਰੀ ਡਿਊਟੀ 'ਤੇ ਲਾਏ ਗਏ ਹਨ ਜਦਕਿ 10 ਫ਼ੀਸਦੀ ਅਧਿਕਾਰੀ ਤੇ ਕਰਮਚਾਰੀ ਰਾਖਵੇਂ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ 955 ਪ੍ਰਜਾਇਡਿੰਗ ਅਫ਼ਸਰ, 3297 ਪੋਲਿੰਗ ਅਫ਼ਸਰ, 64 ਸੈਕਟਰ ਅਫ਼ਸਰ ਅਤੇ 871 ਵੋਟਰ ਸਹਾਇਕ ਲਗਾਏ ਗਏ ਹਨ ਜਿਨ•ਾਂ ਵਿਚ 2343 ਮਰਦ ਅਤੇ 1864 ਔਰਤਾਂ ਦੀ ਡਿਊਟੀ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਸੰਵੇਦਨਸ਼ੀਲ ਚੋਣ ਬੂਥਾਂ ਦੀ ਵਧੀਕ ਸੁਰੱਖਿਆ ਲਈ 184 ਮਾਈਕਰੋ ਅਬਜ਼ਰਵਰ, 112 ਬੂਥ ਵੈੱਬ ਕਾਸਟਿੰਗ, ਵੀਡੀਓਗ੍ਰਾਫੀ ਲਈ 129 ਟੀਮਾਂ ਅਤੇ 142 ਬੂਥ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀ ਨਿਗਰਾਨੀ ਹੇਠ ਰਹਿਣਗੇ।
ਉਨ•ਾਂ ਦੱਸਿਆ ਵਿਧਾਨ ਸਭਾ ਹਲਕਾ 75 ਜ਼ੀਰਾ ਦੇ ਕੁੱਲ ਵੋਟਰ 176962 ਜਿਨ•ਾਂ ਵਿੱਚੋਂ ਮਰਦ 93727 ਤੇ ਔਰਤਾਂ 83231 ਅਤੇ ਅਦਰਜ਼ 4 ਹਨ। ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 954 ਹੈ ਜਿਨ•ਾਂ ਵਿੱਚੋਂ 859 ਮਰਦ ਅਤੇ 95 ਔਰਤਾਂ ਹਨ। 76-ਫਿਰੋਜ਼ਪੁਰ (ਸ਼ਹਿਰੀ) ਵਿੱਚ ਕੁੱਲ 177124 ਵੋਟਰ ਹਨ ਜਿਨ•ਾਂ ਵਿਚੋਂ 100405 ਮਰਦ ਅਤੇ 76708 ਔਰਤਾਂ ਅਤੇ ਅਦਰਜ਼ 11 ਵੋਟਰ ਹਨ। ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 926 ਹੈ ਜਿਨ•ਾਂ ਵਿੱਚੋਂ 776 ਮਰਦ ਅਤੇ 150 ਔਰਤਾਂ ਹਨ। 77-ਫਿਰੋਜ਼ਪੁਰ (ਦਿਹਾਤੀ) ਵਿੱਚ ਕੁੱਲ ਵੋਟਰ 184741 ਹਨ ਜਿਨ•ਾਂ ਵਿੱਚੋਂ 97140 ਮਰਦ, 87600 ਔਰਤਾਂ ਅਤੇ 1 ਅਦਰਜ਼ ਹੈ, ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 1007 ਹੈ ਜਿਨ•ਾਂ ਵਿੱਚੋਂ 895 ਮਰਦ ਅਤੇ 112 ਔਰਤਾਂ ਹਨ। ਅਤੇ 78- (ਗੁਰੂਹਰਸਹਾਏ) ਵਿੱਚ ਕੁੱਲ ਵੋਟਰਾਂ ਦੀ ਗਿਣਤੀ 157253 ਹੈ ਜਿਨ•ਾਂ ਵਿੱਚੋਂ 81671 ਮਰਦ ਅਤੇ 75578 ਔਰਤਾਂ ਅਤੇ ਅਦਰਜ਼ 4 ਹਨ। ਸਰਵਿਸ ਵੋਟਰਾਂ ਦੀ ਕੁੱਲ ਗਿਣਤੀ 432 ਹੈ ਜਿਨ•ਾਂ ਵਿਚੋਂ 398 ਮਰਦ ਅਤੇ 34 ਔਰਤਾਂ ਹਨ।
ਸ੍ਰੀ ਗੌਰਵ ਗਰਗ ਐਸ.ਐਸ.ਪੀ. ਫ਼ਿਰੋਜ਼ਪੁਰ ਨੇ ਮਤਦਾਨ ਦੇ ਮੱਦੇਨਜ਼ਰ ਕੀਤੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ੇ ਵਿੱਚ ਸੁਤੰਤਰ, ਨਿਰਪੱਖ ਤੇ ਸ਼ਾਂਤਮਈ ਮਤਦਾਨ ਲਈ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲ ਚੌਕਸ ਰਹਿਣਗੇ। ਉਨ•ਾਂ ਦੱਸਿਆ ਕਿ ਜ਼ਿਲ•ਾ ਪੁਲੀਸ ਤੇ ਪੀ.ਏ.ਪੀ. ਤੋਂ ਇਲਾਵਾ ਕੇਂਦਰੀ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਜ਼ਿਲ•ੇ ਵਿੱਚ ਤਾਇਨਾਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਹਰੇਕ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਰਾਬ, ਨਸ਼ੇ ਅਤੇ ਪੈਸੇ ਦੀ ਵੰਡ ਆਦਿ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।