ਦੁਸ਼ਹਿਰੇ ਦੇ ਮੱਦੇਨਜਰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ -ਵਿਧਾਇਕ ਆਵਲਾ
ਦੁਸ਼ਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਆਵਲਾ ਨੇ ਕਮੇਟੀ ਨਾਲ ਕੀਤੀ ਬੈਠਕ
ਦੁਸ਼ਹਿਰੇ ਦੇ ਮੱਦੇਨਜਰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ -ਵਿਧਾਇਕ ਆਵਲਾ
ਜਲਾਲਾਬਾਦ, 18.10.2020: ਸ਼ਹਿਰ ‘ਚ 25 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰੇ ਨੂੰ ਲੈ ਕੇ ਸ਼੍ਰੀ ਬਾਲਾ ਜੀ ਦੁਸ਼ਹਿਰਾ ਪ੍ਰਬੰਧਕ ਕਮੇਟੀ ਦੀ ਬੈਠਕ ਉਦਯੋਗਪਤੀ ਤੇ ਕਮੇਟੀ ਪ੍ਰਧਾਨ ਅਸ਼ਵਨੀ ਸਿਡਾਨਾ ਦੀ ਅਗਵਾਈ ਹੇਠ ਹੋਈ। । ਇਸ ਬੈਠਕ ਦੌਰਾਨ ਵਿਧਾਇਕ ਰਮਿੰਦਰ ਆਵਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਬਹੁਮੰਤਵੀ ਖੇਡ ਸਟੇਡੀਅਮ ‘ਚ ਮਨਾਏ ਜਾਣ ਵਾਲੇ ਦੁਸ਼ਹਿਰੇ ਦੀਆ ਤਿਆਰੀਆਂ ਨੂੰ ਲੈ ਕੇ ਪ੍ਰਬੰਧਕ ਕਮੇਟੀ ਨਾਲ ਚਰਚਾ ਕੀਤੀ।
ਇਸ ਮੌਕੇ ਨਵਨਿਯੁਕਤ ਪ੍ਰਧਾਨ ਅਸ਼ਵਨੀ ਸਿਡਾਨਾ ਨੇ ਭਰੋਸਾ ਦਿੱਤਾ ਕਿ ਵਿਧਾਇਕ ਰਮਿੰਦਰ ਆਵਲਾ ਵਲੋਂ ਦੁਸ਼ਹਿਰੇ ਨੂੰ ਲੈ ਕੇ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੀ ਪਾਲਣਾ ਕਰਦੇ ਹੋਏ ਦੁਸ਼ਹਿਰੇ ਨੂੰ ਹਰੇਕ ਪੱਖੋਂ ਵਧੀਆਂ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਕੋਡਿਵ-19 ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਸ਼ਹਿਰ ਦੇ ਖੇਡ ਸਟੇਡੀਅਮ ‘ਚ ਦੁਸ਼ਹਿਰਾ ਮਨਾਇਆ ਜਾਣਾ ਹੈ ਅਤੇ ਇਸ ਦੌਰਾਨ ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਸਰੋਤਿਆਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਦੱਸਿਆ ਕਿ ਦੁਸ਼ਹਿਰੇ ਦੇ ਲਈ ਸਟੇਡੀਅਮ ‘ਚ ਅਲੱਗ ਅਲੱਗ ਜੋਨ ਬਣਾਏ ਜਾਣਗੇ ਜਿਸ ‘ਚ ਪਰਿਵਾਰਕ ਮੈਂਬਰਾਂ, ਔਰਤਾਂ, ਪੁਰਸ਼ਾਂ ਲਈ ਅਲੱਗ-ਅਲੱਗ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਰਕਰਾਂ ਦੀਆਂ ਡਿਊਟੀਆਂ ਲਗਾਈਆ ਜਾਣਗੀਆਂ ਕਿ ਆਉਣ ਜਾਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਤੇ ਬੈਠਣ ਦਾ ਪ੍ਰਬੰਧ ਸਹੀ ਤਰੀਕੇ ਨਾਲ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ‘ਚ ਵੀ ਲੋਕਾਂ ਨੂੰ ਲਿਆਉਣ ਲਈ ਵਹੀਕਲ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਕਿ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਵੀ ਪਰੇਸ਼ਾਨੀਆਂ ਦਾ ਸਾਮ੍ਹਣਾ ਨਾ ਕਰਨਾ ਪਵੇ।
ਇਸ ਮੌਕੇ ਮੀਤ ਪ੍ਰਧਾਨ ਹਰਭਜਨ ਦਰਗਨ, ਇੰਦਰਜੀਤ ਸਿੰਘ ਮਦਾਨ, ਹੈਪੀ ਸੰਧੂ, ਦਰਸ਼ਨ ਵਾਟਸ, ਰਜਿੰਦਰ ਘੀਕ, ਬਿੱਟੂ ਸੇਤੀਆ, ਵਿੱਕੀ ਧਵਨ, ਦਵਿੰਦਰ ਕੁੱਕੜ, ਸੁਰਿੰਦਰ ਬੱਤਰਾ, ਲਵਲੀ ਫੁਟੇਲਾ, ਰਾਜ ਬਖਸ਼ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਸਿੰਘ ਕਾਕਾ ਕੰਬੋਜ ਵਾਈਸ ਚੇਅਰਮੈਨ ਪੰਜਾਬ ਬੀਸੀ ਕਮਿਸ਼ਨ, ਰਾਕੇਸ਼ ਉਤਰੇਜਾ,ਅਮ੍ਰਿਤਪਾਲ ਨਿੱਜੀ ਸਕੱਤਰ, ਰੂਬੀ ਗਿੱਲ, ਰਾਕੇਸ਼ ਉਤਰੇਜਾ, ਅਨੂੰ ਵਰਮਾ, ਰਾਜ ਕੁਮਾਰ ਦੂਮੜਾ , ਮੇਹਰ ਮੈਣੀ, ਓਮ ਪ੍ਰਕਾਸ਼ ਕੁੱਕੜ ਤੋਂ ਇਲਾਵਾ ਹੋਰ ਵੀ ਦੁਸ਼ਹਿਰਾ ਕਮੇਟੀ ਦੇ ਮੈਂਬਰ ਤੇ ਲੋਕ ਸਨ।
###
Available on Amazon, read reviews before purchasing, click on link
https://www.amazon.in/dp/9388435915/ref=cm_sw_r_wa_apa_i_u4hrFbP07A678