ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲ ਟਰੈਕ ਤੇ ਲੱਗੇ ਮੋਰਚੇ ਦੇ 22 ਵੇ ਦਿਨ ਅੰਦੋਲਨਕਾਰੀਆਂ ਖ਼ਿਲਾਫ਼ ਹਾਈ ਕੋਰਟ ਵਿੱਚ ਰਿੱਟ ਪਾਉਣ ਤੇ ਬੇਇਜ਼ਤ ਕਰਨ ਵਾਲੀ ਕੇਂਦਰ ਸਰਕਾਰ ਦੋਵਾਂ ਦੇ ਪੁਤਲੇ ਫੂਕੇ
ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲ ਟਰੈਕ ਤੇ ਲੱਗੇ ਮੋਰਚੇ ਦੇ 22 ਵੇ ਦਿਨ ਅੰਦੋਲਨਕਾਰੀਆਂ ਖ਼ਿਲਾਫ਼ ਹਾਈ ਕੋਰਟ ਵਿੱਚ ਰਿੱਟ ਪਾਉਣ ਤੇ ਬੇਇਜ਼ਤ ਕਰਨ ਵਾਲੀ ਕੇਂਦਰ ਸਰਕਾਰ ਦੋਵਾਂ ਦੇ ਪੁਤਲੇ ਫੂਕੇ
ਫ਼ਿਰੋਜ਼ਪੁਰ, 15.10.2020: ਅਡਾਨੀਆਂ ਬਣੀਆਂ ਹੋਰ ਬਹੁ ਕੌਮੀ ਕੰਪਨੀਆਂ ਦੀ ਏਜੰਟ ਕੇਂਦਰ ਤੇ ਪੰਜਾਬ ਸਰਕਾਰ ਵਿਰੁਧ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਰੇਲ ਟਰੈਕ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ ਵਿਖੇ ਲੱਗੇ ਪੱਕੇ ਮੋਰਚੇ ਦੇ 22 ਵੇ ਦਿਨ ਸ਼ਾਮਲ ਹੋ ਕੇ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕਰ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਰੁੱਧ ਹਾਈਕੋਰਟ ਵਿੱਚ ਰਿੱਟ ਪਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ .ਕੇਂਦਰ ਸਰਕਾਰ ਨਾਲ ਮਿਲੀ ਭੁਗਤ ਕਰਨ ਵਾਲੇ ਕੈਪਟਨ ਸਰਕਾਰ ਤੇ 29 ਕਿਸਾਨ ਜਥੇਬੰਦੀਆਂ ਨੂੰ ਦਿੱਲੀ ਸੱਦ ਕੇ ਬੇਇੱਜਤ ਤੇ ਅਪਮਾਨਿਤ ਕਰਨ ਵਾਲੀ ਕੇਂਦਰ ਸਰਕਾਰ ਦੋਵਾਂ ਦੇ ਪੁਤਲੇ ਰੇਲ ਟ੍ਰੈਕ ਉੱਤੇ ਫੂਕੇ ਗਏ . ਅਤੇ ਅੰਨਦਾਤੇ ਦੇ ਨਿਰਾਦਰ ਦੇ ਵਿਰੋਧ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ. ਤੇ ਹਰਿਆਣਾ ਵਿੱਚ ਖੱਟੜ ਸਰਕਾਰ ਵੱਲੋਂ ਅੰਦੋਲਨਕਾਰੀਆਂ ਉੱਤੇ ਕੇਸ ਪਾਉਣ ਦੀ ਨਿਖੇਧੀ ਕੀਤੀ ਗਈ .
ਅੰਦੋਲਨਕਾਰੀਆਂ ਦੇ ਘੱਟ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਸਵਿੰਦਰ ਸਿੰਘ ਜਾਣੀਆਂ, ਗੁਰਮੇਜ ਸਿੰਘ ਸ਼ਾਹਕੋਟ ਸਰਵਣ ਸਿੰਘ ਬਾਊਪੁਰ, ਸੁਖਵੰਤ ਸਿੰਘ ਲੋਹਕਾ,ਜਿਲਾ ਪ੍ਰੈੱਸ ਸਕੱਤਰ ਤੇ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਕੈਪਟਨ ਸਰਕਾਰ ਇੱਕ ਪਾਸੇ ਆਰਡੀਨੈਂਸਾਂ ਦਾ ਵਿਰੋਧ ਕਰਕੇ ਕਿਸਾਨਾਂ ਦੇ ਨਾਲ ਹੋਣ ਦਾ ਦਮ ਭਰ ਰਹੀ ਹੈ .ਅਤੇ ਦੂਜੇ ਪਾਸੇ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਹਾਈਕੋਰਟ ਵਿੱਚ ਰਿੱਟ ਦਾਖਲ ਕਰਕੇ ਨਿਆਂਪਾਲਕਾ ਰਾਹੀਂ ਰੇਲ ਰੋਕੋ ਧਰਨਾ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ .ਇਸ ਤਰ੍ਹਾਂ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ.
ਕਿਸਾਨ ਆਗੂਆ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ 29 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 14 ਅਕਤੂਬਰ ਨੂੰ ਮੀਟਿੰਗ ਲਈ ਦਿੱਲੀ ਸੱਦ ਕੇ ਅਪਮਾਨਤ ਤੇ ਬੇਇਜ਼ਤ ਕਰਦੀ ਹੈ. ਤੇ ਦੂਜੇ ਪਾਸੇ 8 ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਦੀ ਥਾਂ ਪੰਜਾਬ ਵਿੱਚ ਕਿਸਾਨਾਂ ਨੂੰ ਆਰਡੀਨੈਂਸਾਂ ਦੇ ਫਾਇਦੇ ਸਮਝਾਉਣ ਵਰਚੁਅੇੈਲ ਰੈਲੀ ਕਰਦੇ ਹਨ .ਇਸ ਤਰ੍ਹਾਂ ਕੇਂਦਰ ਦਾ ਕਿਸਾਨ ਵਿਰੋਧੀ, ਪੰਜਾਬ ਵਿਰੋਧੀ ਤੇ ਅਡਾਨੀਆਂ ਅਬਾਨੀਆ ਪੱਖੀ ਦੋ ਰੂਪ ਚਿਹਰਾ ਪੂਰੀ ਤਰ੍ਹਾਂ ਬੇਪਰਦਾ ਹੋ ਗਿਆ .
ਕਿਸਾਨ ਆਗੂਆ ਨੇ ਪੰਜਾਬ ਤੇ ਦੇਸ਼ ਵਿੱਚ ਗ਼ਦਰ ਮੱਚਣ ਦੀ ਚਿਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ. ਤੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਚੱਲ ਰਹੇ ਸੰਘਰਸ਼ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਮੰਗ ਕੀਤੀ .ਕਿ ਪੰਜਾਬ ਸਰਕਾਰ ਹਾਈਕੋਰਟ ਵਿੱਚ ਅੰਦੋਲਨਕਾਰੀਆਂ ਖ਼ਿਲਾਫ਼ ਪਾਈ ਰੇਟ ਤੁਰੰਤ ਵਾਪਸ ਲਵੇ. ਉਕਤ ਤਿੰਨੇ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ ਤੇ ਇਹ ਆਰਡੀਨੈੱਸ ਸਾਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹਨ .ਇਸ ਮੌਕੇ ਜਰਨੈਲ ਸਿੰਘ ,ਸਤਨਾਮ ਸਿੰਘ ,ਤਰਸੇਮ ਸਿੰਘ ਵਿੱਕੀ, ਮੁਖਤਿਆਰ ਸਿੰਘ ਮੁੰਡੀ ਛੰਨਾ ,ਜਸਵੰਤ ਸਿੰਘ, ਹਰਪ੍ਰੀਤ ਸਿੰਘ ਕੋਟਲੀ ,ਖਲਾਰਾ ਸਿੰਘ ਹਰਪਾਲ ਸਿੰਘ ਆਂਸਲ ਆਦਿ ਨੇ ਵੀ ਸੰਬੋਧਨ ਕੀਤਾ |