ਵਿਧਾਇਕ ਰਮਿੰਦਰ ਆਵਲਾ ਨੇ ਫਰੀਦਕੋਟ ਵਿਖੇ ਜਖਮੀ ਕਾ. ਹੰਸ ਰਾਜ ਗੋਲਡਨ ਦਾ ਹਾਲ ਜਾਣਿਆ
ਇਹੋ ਜਿਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਆਵਲਾ
ਵਿਧਾਇਕ ਰਮਿੰਦਰ ਆਵਲਾ ਨੇ ਫਰੀਦਕੋਟ ਵਿਖੇ ਜਖਮੀ ਕਾ. ਹੰਸ ਰਾਜ ਗੋਲਡਨ ਦਾ ਹਾਲ ਜਾਣਿਆ
ਇਹੋ ਜਿਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਆਵਲਾ
Jalalabad, October 11, 2020: ਬੀਤੇ ਦਿਨੀ ਸੀਪੀਆਈ ਦੇ ਸੂਬਾਈ ਆਗੂ ਕਾ. ਹੰਸ ਰਾਜ ਗੋਲਡਨ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅੱਜ ਐਤਵਾਰ ਨੂੰ ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਫਰੀਦਕੋਟ ਸਰਕਾਰੀ ਹਸਪਤਾਲ ਵਿਖੇ ਪਹੁੰਚਕੇ ਉਨ•ਾਂ ਦਾ ਹਾਲ ਜਾਣਿਆ। ਇਸ ਮੌਕੇ ਉਨ•ਾਂ ਨਾਲ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸਰਪੰਚ ਵਿਨੋਦ ਕੁਮਾਰ ਤੇ ਹੋਰ ਆਗੂ ਮੌਜੂਦ ਸਨ। ਸਭ ਤੋਂ ਪਹਿਲਾਂ ਵਿਧਾਇਕ ਰਮਿੰਦਰ ਆਵਲਾ ਨੇ ਕਾ. ਹੰਸ ਰਾਜ ਗੋਲਡਨ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਇਲਾਕੇ ਅੰਦਰ ਇਸ ਤਰ•ਾਂ ਦੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜੇਕਰ ਕੋਈ ਜਥੇਬੰਦੀ ਜਾਂ ਪਾਰਟੀ ਨਾਲ ਸਬੰਧਤ ਵਿਅਕਤੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸਨੂੰ ਰੋਕਿਆ ਨਹੀਂ ਜਾ ਸਕਦਾ।
ਉਨ•ਾਂ ਕਿਹਾ ਕਿ ਹੰਸ ਰਾਜ ਗੋਲਡਨ ਤੇ ਜੋ ਹਮਲਾ ਹੋਇਆ ਉਹ ਮੰਦਭਾਗੀ ਤੇ ਕਾਇਰਾਨਾ ਕਿਸਮ ਦੀ ਹਰਕਤ ਹੈ। ਉਨ•ਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।