Ferozepur News

ਕੇਂਦਰੀ ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਕਿਸਾਨ ਰੋਸ ਰੈਲੀ ਨੇ ਤੋੜੇ ਰਿਕਾਰਡ

ਇਕ ਹਜਾਰ ਤੋਂ ਵੱਧ ਟਰੈਕਟਰ ਤੇ ਸਵਾਰ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਦੀਆਂ ਖੋਲੀਆਂ ਅੱਖਾਂ


ਕੇਂਦਰੀ ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਕਿਸਾਨ ਰੋਸ ਰੈਲੀ ਨੇ ਤੋੜੇ ਰਿਕਾਰਡ,

— ਇਕ ਹਜਾਰ ਤੋਂ ਵੱਧ ਟਰੈਕਟਰ ਤੇ ਸਵਾਰ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਦੀਆਂ ਖੋਲੀਆਂ ਅੱਖਾਂ

–ਕੇਂਦਰ ਦੇ ਕਿਸਾਨ ਮਾਰੂ ਬਿੱਲ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾਂ ਲਈ ਆਖਰੀ ਦਮ ਤੱਕ ਸੰਘਰਸ਼ ਲਈ ਤਿਆਰ-ਆਵਲਾ

ਕੇਂਦਰੀ ਖੇਤੀਬਾੜੀ ਬਿੱਲ ਦੇ ਵਿਰੋਧ 'ਚ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਵਿਸ਼ਾਲ ਟਰੈਕਟਰ ਕਿਸਾਨ ਰੋਸ ਰੈਲੀ ਨੇ ਤੋੜੇ ਰਿਕਾਰਡ

ਜਲਾਲਾਬਾਦ, 26 ਸਤੰਬਰ (. ) ਕੇਂਦਰ ਸਰਕਾਰ ਵਲੋ ਲਿਆਂਦੇ ਗਏ ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਕਾਂਗਰਸ ਪਾਰਟੀ ਦੇ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਰਹਿਨੁਮਾਈ ਹੇਠ ਸ਼ਹਿਰ ਦੀ ਅਨਾਜ ਮੰਡੀ ‘ ਚ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ ਗਈ। ਇਸ ਰੈਲੀ ‘ਚ ਕਰੀਬ ਇਕ ਹਜਾਰ ਤੋਂ ਵੱਧ ਟਰੈਕਟਰਾਂ ਤੇ ਸਵਾਰ ਕਿਸਾਨਾਂ ਤੇ  ਕਾਂਗਰਸ ਵਰਕਰਾਂ ਨੇ ਭਾਗ ਲੈਂਦੇ ਹੋਏ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖਤ ਵਿਰੋਧਤਾ ਕੀਤੀ। ਰੈਲੀ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਾਂਗਰਸ ਪਾਰਟੀ ਦੇ ਜਿਲਾ ਕਾਰਜਕਾਰਣੀ ਪ੍ਰਧਾਨ ਰੰਜਮ ਕਾਮਰਾ, ਜਿਲਾ ਯੋਜਨਾ ਬੋਰਡ ਚੇਅਰਮੈਨ ਹੰਸ ਰਾਜ ਜੋਸਨ, ਹਲਕਾ ਅਬੋਹਰ ਦੇ ਇੰਚਾਰਜ ਸੰਦੀਪ ਜਾਖੜ, ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਿਲਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਟਰੈਕਟਰ ਕਿਸਾਨ ਦਾ ਪ੍ਰਮੁੱਖ ਤੌਰ ਤੇ ਹਿੱਸਾ ਬਣੇ। ਟਰੈਕਟਰ ਕਿਸਾਨ ਰੈਲੀ ਦੀ ਸ਼ੁਰੂਆਤ ਵਿਧਾਇਕ ਰਮਿੰਦਰ ਆਵਲਾ ਨੇ ਕਿਸਾਨਾਂ ਦੇ ਹੱਕਾਂ ‘ਚ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਗਾਉਂਦੇ ਹੋਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਰਹਿਨੁਮਾਈ ਹੇਠ ਸੂਬੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਕੇਂਦਰ ਦੇ ਕੰਮਾਂ ਤੱਕ ਪਾਉਣ ਲਈ ਕੇਂਦਰ ਦੀ ਐਨਡੀਏ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲ ਦੇ ਵਿਰੋਧ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ ਗਈ ਹੈ।  ਜਿਸ ‘ਚ ਵੱਡੀ ਗਿਣਤੀ ‘ਚ ਕਿਸਾਨ, ਮਜਦੂਰਾਂ, ਆੜ੍ਹਤੀਆਂ ਤੇ ਹੋਰ ਕਿੱਤੇ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਭਾਗ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਕੇਂਦਰ ਦੇ ਮਾਰੂ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਇਕ ਆਵਲਾ ਨੇ ਕਿਹਾ ਕਿ ਜਦੋਂ ਕੇਂਦਰ ਵਲੋਂ ਖੇਤੀਬਾੜੀ ਬਿੱਲ ਕੈਬਿਨੇਟ ‘ਚ ਲਿਆਂਦਾ ਗਿਆ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਕੈਬਿਨੇਟ ਦਾ ਹਿੱਸਾ ਸੀ ਅਤੇ ਇਸ ਮੁੱਦੇ ਤੇ ਤਿੰਨ ਮਹੀਨ ਲਗਾਤਾਰ ਚਰਚਾ ਹੁੰਦੀ ਰਹੀ ਅਤੇ ਇਸ ਬਿੱਲ ਨੂੰ ਪਾਸ ਕਰਵਾਉਣ ‘ਚ ਸਹਿਮਤੀ ਦਿੱਤੀ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਕੁਮਾਰ ਜਾਖੜ ਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਸ ਬਿੱਲ ਦੇ ਵਿਰੋਧ ‘ਚ ਮਤਾ ਪਾ ਕੇ ਰੱਦ ਕਰ ਦਿੱਤਾ ਪਰ ਕਿਸਾਨਾਂ ਦੇ ਵੱਧਦੇ ਰੋਸ ਤੇ ਬਾਦਲ ਪਰਿਵਾਰ ਦਾ ਘੈਰਾਵ ਹੋਣ ਦੇ ਡਰ ਦੇ ਕਾਰਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਡਰਾਮਾ ਰਚ ਦਿੱਤਾ ਜਦਕਿ ਇਨ੍ਹਾ ਨੂੰ ਪਹਿਲਾਂ ਹੀ ਵਿਰੋਧ ਕਰਕੇ ਭਾਜਪਾ ਨਾਲ ਗਠਜੋੜ ਤੋੜਣਾ ਚਾਹੀਦਾ ਸੀ ਅਤੇ ਇਹ ਗਠਜੋੜ ਅਜੇ ਤੱਕ ਬਰਕਰਾਰ ਹੈ। ਵਿਧਾਇਕ ਆਵਲਾ ਨੇ ਬੀਤੇ ਦਿਨੀ ਸੁਖਬੀਰ ਬਾਦਲ ਦੇ ਪੁਰਾਣੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿੰਧਵਾ ਵਲੋਂ ਲਿਖੀ ਚਿੱਠੀ ਨੇ ਸਪੱਸ਼ਟ ਕਰ ਦਿੱਤਾ ਕਿ ਬਾਦਲ ਪਰਿਵਾਰ ਦੇ ਹਿੱਤ ਕਿਸਾਨਾਂ ਤੇ ਆਮ ਲੋਕਾ ਦੇ ਲਈ ਨਹੀਂ ਬਲਕਿ ਪਰਿਵਾਰਵਾਦ ਦੀ ਸਿਆਸਤ ਨੂੰ ਬਰਕਰਾਰ ਰੱਖਣ ਲਈ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਜਵਾਨੀ ਨੂੰ ਚਿੱਟਾ ਮਾਰ ਗਿਆ ਤੇ ਖੇਤੀ ਨੂੰ ਚਿੱਟੀ ਮੱਖੀ ਖਾ ਗਈ। ਜਿਸ ਕਾਰਣ ਇਨ੍ਹਾਂ ਤੋਂ  ਦੁਖੀ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਚੋਣਾਂ ‘ਚ ਚਲਦਾ ਕੀਤਾ ਅਤੇ 100 ਸਾਲ ਪੁਰਾਣੀ ਪਾਰਟੀ ਨੂੰ ਤੀਜੇ ਨੰਬਰ ਤੇ ਲਿਆ ਖੜਾ ਕੀਤਾ। ਵਿਧਾਇਕ ਆਵਲਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਹਮੇਸ਼ਾਂ ਹੀ ਸਖਤ ਫੈਸਲੇ ਲਏ ਹਨ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਚਾਹੇ ਕਿਸਾਨ ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਫੈਸਲਾ ਲੈਣ ਦੀ ਗੱਲ ਹੋਵੇ ਕਾਗਰਸ ਪਾਰਟੀ ਨੇ ਕਿਸਾਨਾਂ ਦੇ ਹੱਕਾਂ ਲਈ ਆਪਣਾ ਫਰਜ਼ ਨਿਭਾਇਆ ਹੈ। ਵਿਧਾਇਕ ਆਵਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਹੀ ਦੇਸ਼ ਨੂੰ ਬਾਹਰੀ ਤਾਕਤਾਂ ਦੇ ਹਮਲੇ ਤੋਂ ਬਚਾਇਆ ਹੈ ਅਤੇ ਇਸ ਬਹਾਦੁਰ ਕੌਮ ਆਪਣੇ ਹੱਕ ਲੈਣਾ ਜਾਣਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਬਿੱਲ ਤੇ ਮੁੜ ਤੋਂ ਵਿਚਾਰ ਕਰਦੇ ਹੋਏ ਖੇਤੀਬਾੜੀ ਬਿੱਲ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਸਾਡੀ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਅਪੀਲ ਹੈ ਕਿ ਇਸਦੇ ਪਾਸ ਦੇ ਹਸਤਾਖਰ ਨਾ ਕੀਤੇ ਜਾਣ ਅਤੇ ਇਸ ਬਿੱਲ ਨੂੰ ਦੋਬਾਰਾ ਸਦਨ ‘ਚ ਭੇਜ ਕੇ ਚਰਚਾ ਕਰਵਾਈ ਜਾਵੇ ਤਾਂਜੋ ਕਿਸਾਨਾਂ ਵਿਰੋਧੀ ਬਿੱਲ ਰੱਦ ਹੋ ਸਕੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਰਾਜ ਬਖਸ਼ ਕੰਬੋਜ, ਸੁਖਵਿੰਦਰ ਸਿੰਘ ਕਾਕਾ ਕੰਬੋਜ਼, ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਰੂਬੀ ਗਿੱਲ  ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸ਼ਾਮ ਸੁੰਦਰ ਮੈਣੀ,  ਚੇਅਰਮੈਨ ਜਰਨੈਲ ਸਿੰਘ ਮੁਖੀਜਾ, ਪ੍ਰਧਾਨ ਚੰਦਰ ਪ੍ਰਕਾਸ਼ ਖੈਰੇਕੇ, ਡਾ. ਬੀਡੀ ਕਾਲੜਾ, ਪ੍ਰਧਾਨ ਹਨੀ ਪੁਪਨੇਜਾ, ਮਾਰਕੀਟ ਕਮੇਟੀ ਚੇਅਰਮੈਨ ਅਰਨੀਵਾਲਾ ਰਾਜ ਪਾਲ ਚਹਿਲ, ਬਲਾਕ ਸੰਮਤੀ ਚੇਅਰਮੈਨ ਹਰਕੰਵਲਜੋਤ, ਬਲਾਕ ਸੰਮਤੀ ਚੇਅਰਮੈਨ ਰਤਨ ਸਿੰਘ,ਕਿਸਾਨ ਆਗੂ ਪ੍ਰੇਮ ਕੰਬੋਜ, ਡਾ. ਗੁਰਚਰਨ ਕੰਬੋਜ, ਰਾਧਾ ਕ੍ਰਿਸ਼ਨ, ਉਪ ਚੇਅਰਮੈਨ ਸੁਭਾਸ਼ ਕਾਲੂਵਾਲਾ, ਲੇਬਰ ਯੂਨੀਅਨ ਦੇ ਪ੍ਰਧਾਨ ਰਾਜੂ ਪਟਵਾਰੀ, ਯੂਥ ਆਗੂ ਜਤਿਨ ਆਵਲਾ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button