ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ
ਮਹਿਮੀ ਨੇ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ
ਜਲਾਲਾਬਾਦ 13 ਸਤੰਬਰ ( ) ਸ਼ਹਿਰ ਦੇ ਨਾਮੀ ਆਰ.ਟੀ.ਆਈ. ਐਕਟਵਿਸਟ ਹਰਪਰੀਤ ਮਹਿਮੀ ਨੇ ਆਪਣੇ ਚੋਰੀ ਹੋਏ ਮੋਬਾਇਲ ਮਾਮਲੇ ਵਿੱਚ ਪੁਲਿਸ ਵਿਭਾਗ ਵੱਲੋਂ ਦੋਸ਼ੀ ਠਹਿਰਾਏ ਗਏ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਐਫ.ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਦੱਸਣ ਯੋਗ ਹੈ ਕਿ ਮਹਿਮੀ ਦਾ ਸਾਲ 2015 ਵਿੱਚ ਮੋਬਾਇਲ ਚੋਰੀ ਹੋ ਗਿਆ ਸੀ। ਜਿਸ ਤੇ ਥਾਣਾ ਸਿਟੀ ਵੱਲੋਂ ਮੁਕੱਦਮਾ ਨਾ ਦਰਜ ਕਰਨ ਤੇ ਹਰਪਰੀਤ ਮਹਿਮੀ ਨੂੰ ਮਾਨਯੋਗ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋਣ ਤੋਂ ਬਾਅਦ ਡਾਇਰੈਕਟਰ ਬਿਊਰੋ ਆਫ਼ ਇੰਨਵੈਸਟੀਗੇਸ਼ਨ ਵੱਲੋਂ ਉਕਤ ਮਾਮਲੇ ਵਿੱਚ ਵਰਤੀ ਗਈ ਲਾਪਰਵਾਹੀ ਲਈ ਏ.ਆਈ.ਜੀ. ਕ੍ਰਾਈਮ ਬਠਿੰਡਾ ਤੋਂ ਪੜਤਾਲ ਕਰਵਾਈ ਗਈ ਜਿਸ ਵਿੱਚ ਮੌਕੇ ਦੇ ਇੰਸਪੈਕਟਰ ਜਸਵੰਤ ਸਿੰਘ, ਪੜਤਾਲੀਆ ਕਸ਼ਮੀਰ ਸਿੰਘ ਅਤੇ ਮੁਨਸ਼ੀ ਭਜਨ ਸਿੰਘ ਨੂੰ ਡਿਊਟੀ ਪ੍ਰਤੀ ਵਰਤੀ ਗਈ ਲਾਪਰਵਾਹੀ ਲਈ ਐੱਸ.ਐੱਸ.ਪੀ. ਫ਼ਾਜ਼ਿਲਕਾ ਨੂੰ ਵਿਭਾਗੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਇਸ ਤੋਂ ਇਲਾਵਾ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਦਰਜ ਹੋਏ ਪਰਚੇ ਨੂੰ ਗ਼ਲਤ ਤਰੀਕੇ ਨਾਲ ਕੈਂਸਲ ਕਰਨ ਵਿਰੁੱਧ ਬਗੀਚਾ ਸਿੰਘ ਨੂੰ ਵੀਂ ਵਿਭਾਗੀ ਤੋਰ ਤੇ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮਹਿਮੀ ਦੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਲਈ ਇੰਸਪੈਕਟਰ ਜਸਵੰਤ ਸਿੰਘ ਦੀ ਬਦਲੀ ਮੋਗਾ ਵਿੱਚ ਹੋ ਜਾਣ ਕਾਰਨ ਉਸ ਨੂੰ ਐੱਸ.ਐੱਸ.ਪੀ. ਮੋਗਾ ਅਤੇ ਬਾਕੀ ਤਿੰਨਾਂ ਮੁਲਾਜ਼ਮਾਂ ਨੂੰ ਐੱਸ.ਐੱਸ.ਪੀ. ਫਾਲਿਕਾ ਵੱਲੋਂ ਕੋਹਤਾਹੀਕਾਰ ਮੰਨਦੇ ਹੋਏ ਉਨਾਂ ਦੀ ਸਰਵਿਸ ਬੁੱਕ ਵਿੱਚ ਹੁਕਮ ਦਰਜ ਕੀਤੇ ਗਏ ਹਨ। ਹਰਪਰੀਤ ਮਹਿਮੀ ਨੇ ਐੱਸ.ਐੱਸ.ਪੀ. ਫਾਜਿਲਕਾ ਨੂੰ ਰਜਿਸਟਰਡ ਡਾਕ ਰਾਹੀਂ ਪੱਤਰ ਲਿਖ ਕੇ ਮੰਗ ਕੀਤੀ ਗਈ ਉਨਾਂ ਦੇ ਮਾਮਲੇ ਵਿਭਾਗ ਵੱਲੋਂ ਲਾਪਰਵਾਹੀ ਵਰਤਣ ਲਈ ਦੋਸ਼ੀ ਠਹਿਰਾਏ ਜਾ ਚੁੱਕੇ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ। ਜੇਕਰ ਇਸ ਵਾਰ ਵੀਂ ਸੀਨੀਅਰ ਕਪਤਾਨ ਦੇ ਦਫ਼ਤਰ ਵਿੱਚੋਂ ਇਨਸਾਫ਼ ਨਾ ਮਿਲਿਆ ਤਾਂ ਬਿਨਾ ਦੇਰੀ ਮਹਿਮੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।