ਐਸ ਬੀ ਐਸ ਕੈਂਪਸ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਐਸ ਬੀ ਐਸ ਕੈਂਪਸ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਫਿਰੋਜ਼ਪੁਰ:- ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੰਸਥਾ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂ ਬਰੂ ਕੀਤਾ ਗਿਆ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਵਿੱਚ ਚੱਲ ਰਹੇ ਇਸ ਇੰਡਕਸ਼ਨ ਪ੍ਰੋਗਰਾਮ ਦੀ ਸੰਯੋਜਕ ਡਾ. ਸੰਗੀਤਾ ਸ਼ਰਮਾ ਅਤੇ ਕੈਂਪਸ ਦੇ ਪੀਆਰੳ ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਅਗਸਤ ਤੋਂ ਚੱਲ ਰਹੇ ਇਸ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ।ਸੰਸਥਾ ਦੇ ਕਾਰਜਕਾਰੀ ਮੁਖੀ ਡਾ. ਏ ਕੇ ਤਿਆਗੀ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਨੂੰ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਨੂੰ ਸੰਸਥਾ ਦੇ ਵੱਖ ਵੱਖ ਵਿਭਾਗਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਵਿਭਾਗੀ ਮੁਖੀਆਂ ਨਾਲ ਜਾਣ ਪਹਿਚਾਣ ਕਰਵਾਈ ਗਈ।ਵਿਭਾਗੀ ਮੁਖੀਆਂ ਅਤੇ ਵੱਖ ਵੱਖ ਸੋਸਾਇਟੀਆਂ ਦੇ ਇੰਚਾਰਜਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ।
ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਵੱਖ ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਆਤਮ ਵਿਸ਼ਵਾਸ, ਸਟ੍ਰੈਸ ਮੈਨੇਜਮੈਂਟ,ਕਮਿਊਨੀਕੇਸ਼ਨ ਸਕਿਲਜ਼,ਪ੍ਰਸਨੈਲਟੀ ਡਿਵਲਪਮੈਂਟ, ਮੈਂਟਲ ਹੈਲਥ, ਸ਼ਰੀਰਕ ਤੰਦਰੁਸਤੀ, ਐਂਟਰਪ੍ਰਨਿਉਰਸ਼ਿਪ, ਸੌਫਟ ਸਕਿਲਜ਼, ਹਾਰਡ ਸਕਿਲਜ਼ ,ਨਸ਼ਾ ਮੁਕਤੀ, ਮਨੁੱਖੀ ਕਦਰਾਂ ਕੀਮਤਾਂ ਅਤੇ ਲੜਕੀਆਂ ਲਈ ਸਵੈ ਸੁਰੱਖਿਆ ਸੰਬੰਧੀ ਵੱਖ ਵੱਖ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਜੋ ਵਿਦਿਆਰਥੀ ਆਪਣੇ ਆਪ ਨੂੰ ਮੁਕਾਬਲੇ ਦੇ ਯੁੱਗ ਵਿੱਚ ਪੜ•ਾਈ ਦੇ ਨਾਲ ਨਾਲ ਰੁਜ਼ਗਾਰ ਪ੍ਰਾਪਤੀ ਦੀ ਸਮਰੱਥਾ ਨੂੰ ਵਧਾ ਕੇ ਉਚੀਆਂ ਪਦਵੀਆਂ ਤੇ ਪਹੁੰਚਣ ਦੇ ਕਾਬਲ ਹੋ ਸਕਣ ਅਤੇ ਇੱਕ ਰੌਸ਼ਨ ਭਵਿੱਖ ਦੀ ਸਿਰਜਣਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਬਣ ਸਕਣ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ ,ਦੁਰਗਿਆਣਾ ਮੰਦਿਰ,ਰਾਮ ਤੀਰਥ, ਮੈਹਦੀਆਣਾ ਸਾਹਿਬ, ਗੁਰਦੁਆਰਾ ਜਾਮਨੀ ਸਹਿਬ ,ਹੁਸੈਨੀਵਾਲਾ ਬਾਰਡਰ ਆਦਿ ਸਥਾਨਾ ਦੀ ਯਾਤਰਾ ਵੀ ਕਰਵਾਈ ਗਈ।ਡਾ. ਸੰਗੀਤਾ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਲਈ ਸੱਭਿਆਚਾਰਕ ਪ੍ਰੋਗਰਾਮ , ਸਿਰਜਣਾਤਮਕ ਮੁਕਾਬਲੇ ਅਤੇ ਟੇਲੈਂਟ ਹੰਟ ਆਦਿ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਵੱਖ ਵੱਖ ਸ਼ੈਸ਼ਨਾਂ ਦੌਰਾਨ ਮਾਹਿਰ ਮਹਿਮਾਨਾਂ ਵਜੋਂ ਡਾ. ਰਾਜੀਵ ਮਨਹਾਸ,ਡਾ. ਰੋਹਿਤ ਸਿੰਗਲਾ,ਸਰਬਜੀਤ ਸਿੰਘ ਬੇਦੀ, ਭਵਦੀਪ ਕੋਹਲੀ, ਨਮਰਤਾ ਗੁਪਤਾ, ਕਿਰਨ ਸੇਠੀ, ਚੰਚਲ ਜਿੰਦਲ, ਮੈਡਮ ਕਿੱਟੀ ਨੇ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।