ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ
ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ
ਫਿਰੋਜ਼ਪੁਰ:-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਸੰਸਥਾ ਦੇ ਪੀਆਰa ਬਲਵਿੰਦਰ ਸਿੰਘ ਮੋਹੀ ਦੁਆਰਾ ਲਿਖੇ ਅਤੇ ਮੁਕਤਸਰ ਦੇ ਬਹੁਤ ਹੀ ਮਿੱਠੀ ਆਵਾਜ਼ ਦੇ ਮਾਲਕ ਅਤੇ ਸੁਰੀਲੇ ਗਾਇਕ ਪ੍ਰਿੰਸ ਇੰਦਰਪ੍ਰੀਤ ਦੁਆਰਾ ਗਾਏ ਸੱਭਿਆਚਾਰਕ ਗੀਤ ਦਾ ਪੋਸਟਰ ਰਿਲੀਜ਼ ਕੀਤਾ , ਜਿਸਦਾ ਟਾਈਟਲ ਵੀ 'ਸੱਭਿਆਚਾਰ' ਹੈ।ਬਲਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਹ ਗੀਤ ੧੨ ਜੁਲਾਈ ਨੂੰ ਯੂ-ਟਿਊੂਬ ਤੇ ਹਾਰਪ ਫਾਰਮਰ ਪਿਕਚਰਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।ਜਿਸ ਦਾ ਫਿਲਮਾਂਕਣ ਗੁਰ ਅਮਾਨਤ ਸਿੰਘ ਪਤੰਗਾ ਦੇ ਨਿਰਦੇਸ਼ਨ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ ਹੈ।ਡਾ. ਸਿੱਧੂ ਨੇ ਇਸ ਮੌਕੇ ਕਿਹਾ ਕਿ ਅੱਜਕਲ੍ਹ ਚੱਲ ਰਹੇ ਪੰਜਾਬੀ ਗੀਤਾਂ ਵਿੱਚ ਸਮਾਜ ਨੂੰ ਸੇਧ ਦੇਣ ਵਾਲਾ ਕੁਝ ਵੀ ਨਾ ਹੋਣ ਕਰਕੇ ਨੌਜੁਆਨ ਪੀੜ੍ਹੀ ਵਿੱਚ ਨਾਕਾਰਾਤਮਿਕ ਰੁਚੀਆਂ ਵਧ ਰਹੀਆਂ ਹਨ। ਇਸ ਲਈ ਅੱਜ ਸਮਾਜ ਨੂੰ ਸੇਧ ਦੇਣ ਵਾਲੇ ਚੰਗੇ ਗੀਤਾਂ ਦੀ ਬਹੁਤ ਜ਼ਰੂਰਤ ਹੈ।ਉਹਨਾਂ ਨੇ ਬਲਵਿੰਦਰ ਸਿੰਘ ਮੋਹੀ , ਇਸ ਗੀਤ ਦੇ ਗਾਇਕ ਪ੍ਰਿੰਸ ਇੰਦਰਪ੍ਰੀਤ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ੁਭ-ਕਾਮਨਾਵਾਂ ਵੀ ਦਿੱਤੀਆਂ ਅਤੇ ਉਮੀਦ ਕੀਤੀ ਕਿ ਇਕ ਗੀਤ ਸਮਾਜ ਲਈ ਇਕ ਚੰਗਾ ਸੁਨੇਹਾ ਲੈ ਕੇ ਆਵੇਗਾ।ਇਸ ਮੌਕੇ ਰਜਿਸਟਰਾਰ ਪ੍ਰੋ. ਜੇ ਕੇ ਅਗਰਵਾਲ ਅਤੇ ਡਾ. ਅਮਿਤ ਅਰੋੜਾ ਇੰਚਾਰਜ ਸੈਕਾ ਹਾਜ਼ਰ ਸਨ।