ਫਿਰੋਜ਼ਪੁਰ ਸਥਿਤ ਵਿਕੇਕਾਨੰਦ ਵਰਲਡ ਸਕੂਲ ਵਿਚ ਦੋ ਦਿਨਾਂ ਵੁੱਡਬਾਲ ਕਾਰਜਸ਼ਾਲਾ ਦਾ ਆਯੋਜਨ ਸੰਪੰਨ
ਫਿਰੋਜ਼ਪੁਰ: ਫਿਰੋਜ਼ਪੁਰ ਵੁੱਡਬਾਲ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ 15-16 ਦਸੰਬਰ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਵਿਦਿਆਰਥੀਆਂ ਲਈ ਵੁੱਡਬਾਲ ਖੇਡ ਦੇ ਦੋ ਦਿਨਾਂ ਸੈਮੀਨਾਰ ਅਤੇ ਕਾਰਜਸ਼ਾਲਾ ਦਾ ਆਯੋਜਨ ਸਕੂਲ ਫੈਡਰੇਸ਼ਨ ਆਫ ਇੰਡੀਆ ਦੇ ਮਾਰਗ ਦਰਸ਼ਨ ਵਿਚ ਕੀਤਾ ਗਿਆ।
ਇਸ ਮੌਕੇ ਤੇ ਵੁੱਡਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਉਪ ਪ੍ਰਧਾਨ ਕਿਸ਼ੋਰ ਬਾਗੜੇ, ਸੈਕਟਰੀ ਜਨਰਲ ਅਜੇ ਸੰਤੋਖੀ, ਵੁੱਡਬਾਲ ਐਸੋਸੀਏਸ਼ਨ ਆਫ ਹਿਮਾਚਲ ਪ੍ਰਦੇਸ਼ ਦੇ ਜਨਰਲ ਸੈਕਟਰੀ ਮਨੋਜ ਕੁਮਾਰ ਹਾਜ਼ਰ ਸਨ। ਉਨ੍ਹਾਂ ਦਾ ਸਾਥ ਦੇਣ ਲਈ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਐੱਸਐੱਨ ਰੁਦਰਾ, ਸ਼੍ਰੀਮਤੀ ਪ੍ਰਭਾ ਭਾਸਕਰ, ਝਲਕੇਸ਼ਵਰ ਭਾਸਕਰ, ਸ਼੍ਰੀਮਤੀ ਡੋਲੀ ਭਾਸਕਰ, ਭੁਪਿੰਦਰ ਸਿੰਘ ਹਾਜ਼ਰ ਰਹੇ। ਵੱਖ ਵੱਖ ਸ਼ਹਿਰਾਂ ਦੇ ਵਿਦਿਆਰਥੀਆਂ ਤੋਂ ਆਏ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਭਾਗ ਲਿਆ ਅਤੇ ਅੰਤ ਵਿਚ ਸਾਰੇ ਖਿਡਾਰੀਆਂ ਨੁੰ ਪ੍ਰਮਾਣ ਪੱਤਰ ਵੰਡੇ ਗਏ।
ਪੰਜਾਬ ਦੇਸ਼ ਦਾ 26ਵਾਂ ਰਾਜ ਬਣ ਗਿਆ ਹੈ। ਜਿਸ ਵਿਚ ਪ੍ਰਦੇਸ਼ ਪੱਧਰੀ ਵੁੱਡਬਾਲ ਐਸੋਸੀÂੈਸ਼ਨ ਗਠਨ ਕੀਤਾ ਗਿਆ ਹੈ। ਗਗਨਦੀਪ ਸਿੰਗਲਾ ਨੂੰ ਚੇਅਰਮੈਨ, ਗੌਰਵ ਸਾਗਰ ਭਾਸਕਰ ਨੂੰ ਪ੍ਰਧਾਨ ਅਤੇ ਅਮਰੀਕ ਸਿੰਘ ਸਿੱਧੂ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ।
ਵੁੱਡਬਾਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਗਗਨਦੀਪ ਸਿੰਗਲਾ ਨੇ ਕਿਹਾ ਕਿ ਜਲਦ ਹੀ ਪੰਜਾਬ ਵਿਚ ਵੁੱਡਬਾਲ ਖੇਡ ਦਾ ਵਿਕਾਸ ਕੀਤਾ ਜਾਵੇਗਾ। ਜਲਦ ਹੀ ਪੰਜਾਬ ਵੁੱਡਬਾਲ ਦੇ ਰਾਸ਼ਟਰੀ ਖੇਡਾਂ ਦਾ ਆਯੋਜਨ ਕਰੇਗਾ, ਜਿਸ ਵਿਚ ਦੇਸ਼ ਭਰ ਤੋਂ 26 ਰਾਜਾਂ ਦੀਆਂ ਟੀਮਾਂ ਪ੍ਰਤੀਨਿਧਤਾ ਕਰਨਗੀਆਂ।