Ferozepur News

ਲੱਖਾਂ ਦੀ ਲਾਗਤ ਨਾਲ ਬਣਿਆ ਆਂਗਣਵਾੜੀ ਸੈਂਟਰ ਕੀਤਾ ਲੋਕ ਅਰਪਿਤ

ਫ਼ਿਰੋਜ਼ਪੁਰ, 21 ਅਕਤੂਬਰ, 2018: ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਸ਼ਹੀਦ ਯੋਧਿਆਂ ਦੇ ਪੂਰਨਿਆਂ ’ਤੇ ਚੱਲਦਿਆਂ ਜਿਥੇ ਕੇਂਦਰ ਸਰਕਾਰ ਲੋਕ ਹਿੱਤ ਵਿਚ ਨਿਰਣੇ ਲੈ ਰਹੀ ਹੈ, ਉਥੇ ਇਤਿਹਾਸ ਗਵਾਹ ਹੈ ਕਿ ਇਸ ਵਾਰ ਭਾਰਤ ਸਰਕਾਰ ਨੇ ਕਰਜ਼ ਚੁੱਕੇ ਬਿਨ੍ਹਾਂ ਹੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਮਿਲ ਪੱਥਰ ਸਥਾਪਿਤ ਕੀਤੇ ਹਨ। ਇਹ ਵਿਚਾਰ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਨੇ ਫ਼ਿਰੋਜ਼ਪੁਰ ਦੇ ਪਿੰਡ ਅਲੀਵਾਲਾ ਵਿਖੇ ਤਿਆਰ ਹੋਏ ਆਂਗਣਵਾੜੀ ਸੈਂਟਰ ਨੂੰ ਲੋਕ ਅਰਪਿਤ ਕਰਦਿਆਂ ਸਾਂਝੇ ਕੀਤੇ। ਪਿੰਡ ਵਿਚ ਹੋਏ ਸਮਾਰੋਹ ਦੌਰਾਨ ਜਿਥੇ ਸ੍ਰੀ ਸ਼ਰਮਾ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਗੁਹਾਰ ਲਗਾਈ, ਉਥੇ ਇਲਾਕੇ ਦੇ ਸਰਵਪੱਖੀ ਵਿਕਾਸ ਵਿਚ ਕਿਸੇ ਵੀ ਅਟਕਲਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਫੰਡ ਜਾਰੀ ਕਰਵਾਉਣ ਦਾ ਅਹਿਦ ਲਿਆ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ ਪਿੰਡ ਦੇ ਪਿੰਡ ਅਲੀਵਾਲਾ ਵਿਚ 5 ਲੱਖ ਦੀ ਗਰਾਂਟ ਨਾਲ ਤਿਆਰ ਕੀਤੇ ਆਂਗਣਵਾੜੀ ਸੈਂਟਰ ਵਿਚ ਸੇਵਾਵਾਂ ਨਿਭਾਅ ਰਹੀ ਆਂਗਣਵਾੜੀ ਵਰਕਰ ਗੁਰਮੀਤ ਕੌਰ ਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਨਵੀਂ ਪੀੜ੍ਹੀ ਨੂੰ ਹਰ ਸਹੂਲਤ ਦੇਣ ਦੇ ਨਾਲ-ਨਾਲ ਨਿਵੇਕਲੀਆਂ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਨੂੰ ਆਂਗਣਵਾੜੀ ਵਰਕਰਾਂ, ਸਕੂਲ ਅਧਿਆਪਕਾਂ ਤੇ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਤੱਕ ਪਹੁੰਚਾਉਣ ਦਾ ਜਿੰਮਾ ਲਿਆ ਹੋਇਆ ਹੈ।
ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਦੇਸ਼ ’ਤੇ ਕਰਜ਼ੇ ਦਾ ਭਾਰ ਵਧਦਾ ਗਿਆ ਹੈ, ਪ੍ਰੰਤੂ ਇਸ ਵਾਰ ਦੇਸ਼ ਦੇ ਸਪੂਤ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕਰਜ਼ ਨਾ ਲੈ ਕੇ ਜਿਥੇ ਦੇਸ਼ ’ਤੇ ਕਰਜ਼ੇ ਦਾ ਭਾਰ ਪੈਣ ਤੋਂ ਬਚਾਓ ਕੀਤਾ ਹੈ, ਉਥੇ ਹੁਣ ਇਹ ਉਪਰਾਲਾ ਦੇਸ਼ ਦੀ ਤਰੱਕੀ-ਖੁਸ਼ਹਾਲੀ ਵਿਚ ਵੀ ਅਹਿਮ ਯੋਗਦਾਨ ਪਾ ਰਿਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਨੂੰ ਖੁੱਲੇ ਵਿਚ ਸ਼ੋਚ ਜਾਣ ਤੋਂ ਮੁਕਤੀ ਦਿਵਾਉਂਦਿਆਂ ਹਰੇਕ ਘਰ ਵਿਚ ਸੋਚਾਲਿਆ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਹੈ, ਗਰੀਬਾਂ ਦੇ ਚੁੱਲੇ ਬਾਲਣ ਲਈ ਔਰਤਾਂ ਨੂੰ ਮੁਫਤ ਗੈਸ ਸਹੂਲਤ ਦਿੰਦਿਆਂ ਅਨੇਕਾਂ ਸਿਲੰਡਰ ਮੁਫਤ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਬੇਹਤਰੀਨ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਹਾਲ ਹੀ ਵਿਚ ਨਵੀਂ ਸਕੀਮ ਸ਼ੁਰੂ ਕਰਕੇ ਲੋਕਾਂ ਨੂੰ ਸਿਹਤ ਬੀਮੇ ਦੀ ਸਹੂਲਤ ਲੈਸ ਕੀਤੀ ਜਾ ਰਹੀ ਹੈ ਤਾਂ ਜੋ ਬਿਮਾਰੀ ਦੀ ਅਵਸਥਾ ਵਿਚ ਲੋਕਾਂ ਨੂੰ ਕਿਸੇ ਅੱਗੇ ਹੱਥ ਅੱਡਣ ਜਾਂ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਆਉਂਦੇ ਸਾਲਾਂ ਵਿਚ ਦੇਸ਼ ਹੋਰ ਵੀ ਤਰੱਕੀ ਕਰੇਗਾ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਹਿਲੇ ਚਾਰ ਸਾਲਾਂ ਵਿਚ ਹੀ ਦੁਨਿਆਂ ਭਰ ਵਿਚ ਭਾਰਤ ਦੀ ਵਿਲੱਖਣ ਛਾਪ ਛੱਡ ਕੇ ਦੁਨਿਆਂ ਨੂੰ ਖੁਸ਼ਹਾਲ ਭਾਰਤ ਦਾ ਨਕਸ਼ਾ ਦਿਖਾਇਆ ਹੈ, ਜੋ ਜਲਦ ਬੁਲੰਦੀ ਦੀਆਂ ਸਿਖਰਾਂ ਨੂੰ ਸਰ ਕਰੇਗਾ। ਇਸ ਮੌਕੇ ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਜੁਗਰਾਜ ਸਿੰਘ ਕਟੋਰਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਸੈਲ, ਡੀ.ਪੀ. ਚੰਦਨ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਬਲਵੰਤ ਸਿੰਘ ਰੱਖੜੀ, ਅਮਰੀਕ ਸਿੰਘ ਸਰਪੰਚ, ਬਲਵੰਤ ਸਿੰਘ ਭੁੱਲਰ, ਸੁਖਮੰਦਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ, ਮੋਨੂੰ ਸਰਪੰਚ, ਅਮਰਜੀਤ, ਸੋਨੂੰ ਸਰਪੰਚ ਤੇ ਸੁਰਿੰਦਰ ਬੇਦੀ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਪਿੰਡ ਪਹੁੰਚੇ ਸ੍ਰੀ ਕਮਲ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਉਣ ਵਾਲੀ ਨਵੀਂ ਪਨ੍ਹੀਰੀ ਲਈ ਬਣਾਏ ਆਂਗਣਵਾੜੀ ਕੇਂਦਰ ਨਾਲ ਬੱਚਿਆਂ ਨੂੰ ਕਾਫੀ ਸਹੂਲਤ ਮਿਲਣ ਦੀ ਗੱਲ ਕੀਤੀ।
 

Related Articles

Back to top button