ਐਮ.ਸੀ. ਮੁੱਖਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ
ਫਿਰੋਜ਼ਪੁਰ, 24 ਸਤੰਬਰ, 2018 (Harish Monga): ਸ਼ਹਿਰ ਦੇ ਵਾਰਡ ਨੰ: 17 ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਐਮ.ਸੀ. ਮੁਲਖ ਰਾਜ ਮੁੱਖਾ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਸਾਲ 2015 ਵਿਚ ਹੋਈਆਂ ਚੋਣਾਂ ਵਿਚ ਮੁਲਖ ਰਾਜ ਮੁੱਖਾ ਨੇ ਅਜਾਦ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਉਹ ਵਾਰਡ ਦੇ ਵਿਕਾਸ ਲਈ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਮੁੱਖਾ ਨੇ ਦੱਸਿਆ ਕਿ ਦਿੰਨ ਸਾਲ ਤੱਕ ਉਨਾਂ ਦੇ ਵਾਰਡ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਉਨਾਂ ਨੂੰ ਵਿਕਾਸ ਦੀ ਸੋਚ ਰੱਖਣ ਵਾਲੀ ਕਾਂਗਰਸ ਪਾਰਟੀ ਦਾ ਹੱਥ ਫੜਨਾ ਪਿਆ ਹੈ।
ਮੁੱਖਾ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤੇ ਜਿੱਥੇ ਤੱਕ ਹੋ ਸਕਿਆ ਵਾਰਡ ਦਾ ਵਿਕਾਸ ਕਰਵਾਉਣਗੇ। ਵਿਧਾਇਕ ਪਿੰਕੀ ਨੇ ਮੁੱਖਾ ਨੂੰ ਪਾਰਟੀ ਵਿਚ ਸ਼ਾਮਲ ਕਰਨ ਮੌਕੇ ਕਿਹਾ ਕਿ ਕਾਂਰਗਸ ਪਾਰਟੀ ਵਿਚ ਹਰ ਵਰਕਰ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਵਿਕਾਸ ਦੀ ਸੋਚ ਰੱਖਣ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
ਇਸ ਮੌਕੇ ਪਿੰਕੀ ਨੇ ਕਿਹਾ ਕਿ ਵਾਰਡਾਂ ਵਿਚ ਵਿਕਾਸ ਨਾ ਹੋਣ ਤੋਂ ਨਾਖੁਸ਼ ਭਾਜਪਾ ਦੇ ਕੁਝ ਹੋਰ ਐਮ.ਸੀ. ਉਨਾਂ ਦੇ ਸੰਪਰਕ ਵਿਚ ਹਨ ਤੇ ਜਲਦ ਹੀ ਉਨਾਂ ਨੂੰ ਪਾਰਟੀ ਜੁਆਇਨ ਕਰਵਾਈ ਜਾਵੇਗੀ।