ਪੜੋ ਪੰਜਾਬ ਪੜਾਓ ਪੰਜਾਬ ਅਧੀਨ ਲਗਾਇਆ ਵਿਗਿਆਨ ਮੇਲਾ ਅਮਿੱਟ ਯਾਦਾਂ ਛੱਡਦੇ ਹੋਇਆ ਸੰਪੰਨ
Ferozepur : 9-8-2019: ਸਿੱਖਿਆ ਵਿਭਾਗ,ਪੰਜਾਬ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ,ਸਟੇਟ ਪ੍ਰੋਜੈਕਟ ਜਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ,ਡਿਪਟੀ ਡੀ.ੲ.ਓ ਪ੍ਰਗਟ ਸਿੰਘ ਬਰਾੜ,ਪ੍ਰਿੰਸੀਪਲ ਡਾਈਟ ਧਰਮਪਾਲ ਸਿੰਗਲਾ,ਡੀ.ਐਸ.ਐਸ ਰਾਜੇਸ਼ ਮਹਿਤਾ,ਡੀ.ਐਮ ਉਮੇਸ਼ ਕੁਮਾਰ ਜੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਵਿੱਚ ਕਿਰਿਆ ਆਧਾਰਿਤ ਵਿਗਿਆਨ ਮੇਲਾ ਸ.ਸ.ਸ.ਸ ਸਾਂਦੇ ਹਾਸ਼ਮ ਵਿਖੇ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।
ਇਸ ਮੌਕੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਗਿਆਨ ਕਿਰਿਆਵਾਂ ਤੋਂ ਬਿਨਾਂ ਅਧੂਰਾ ਹੈ।ਕਿਰਿਆਵਾਂ ਰਾਹੀਂ ਵਿਗਿਆਨ ਵਿਸ਼ੇ ਦਾ ਅਭਿਆਸ ਕਰਕੇ ਵਿਦਿਆਰਥੀ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਨ।ਵਿਗਿਆਨ ਜਿੱਥੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਦਾ ਹੈ ਉਥੇ ਸਮਾਜ ਨੂੰ ਤਰਕ ਨਾਲ ਜ਼ੋੜਦਾ ਹੈ। ਪ੍ਰਿੰਸੀਪਲ ਸ਼ਾਲੂ ਰਤਨ ਨੇ ਇਸ ਮੇਲੇ ਦੀ ਕਾਮਯਾਬੀ ਦਾ ਸਿਹਰਾ ਕਮਲ ਸ਼ਰਮਾ,ਰੇਨੂੰ ਵਿਜ,ਬਲਾਕ ਮੈਂਟਰ ਗੁ੍ਰਰਪ੍ਰੀਤ ਭੁਲਰ ਨੂੰ ਦਿੱਤਾ।ਉਹਨਾਂ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਮੇੇਲੇ ਵਿੱਚ ਆਰਕਿਮਿਡਸ ਦਾ ਸਿੱਧਾਂਤ,ਬਿਜਲੀ ਸਰਕਟਾਂ ਦੀ ਬਣਤਰ,ਉਛਾਲ ਬਲ ਬਾਰੇ ਜਾਣਨਾ,ਅੰਡੇ ਦੇ ਭਾਗਾਂ ਦੀ ਜਾਣਕਾਰੀ,ਦਰਪਨਾਂ ਅਤੇ ਲੈਂਸਾਂ ਰਾਹੀਂ ਪ੍ਰਤੀਬਿੰਬਾਂ ਦੀ ਪਛਾਣ,ਸੌਰ ਮੰਡਲ ਦੀ ਅਦਭੁਤ ਜਾਣਕਾਰੀ ਆਦਿ ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ।ਇਸ ਮੌਕੇ ਸੀਨੀਅਰ ਲੈਕਚਰਾਰ ਕਿਰਨ ਬਾਲਾ,ਦਵਿੰਦਰ ਨਾਥ ਲੈਕ ਬਇਓ,ਰਜਿੰਦਰ ਕੌਰ ਲੈਕ ਮੈਥ,ਸੁਨੀਤਾ ਸਲੂਜਾ ਲੈਕ ਇੰਗਲਿਸ਼,ਅਨਾ ਪੁਰੀ ਲੈਕ ਇਕਾਨਾਮਿਕਸ,ਹਰਪ੍ਰੀਤ ਕੌਰ ਲੈਕ ਪੋਲ ਸਾਇੰਸ,ਰਾਜਬੀਰ ਕੌਰ ਲੈਕ ਇਤਿਹਾਸ,ਰਾਜੀਵ ਚੋਪੜਾ ਸਸ ਮਾਸਟਰ,ਤਰਵਿੰਦਰ ਕੌਰ,ਬਲਤੇਜ਼ ਕੌਰ,ਮੋਨਿਕਾ,ਪ੍ਰਿਆ ਨੀਤਾ,ਇੰਦੂ ਬਾਲਾ,ਸੋਨੀਆ,ਨੀਤੂ ਸੀਕਰੀ,ਗੁਰਚਰਨ ਸਿੰਘ ਆਦਿ ਹਾਜਰ ਸਨ।