Ferozepur News
ਕੇਂਦਰੀ ਜੇਲ੍ਹ ਵਿਖੇ ਨੈਲਸਨ ਮੰਡੇਲਾ ਇੰਟਰਨੈਸ਼ਨਲ ਦਿਵਸ ਦਾ ਆਯੋਜਨ
ਫ਼ਿਰੋਜ਼ਪੁਰ 18 ਜੁਲਾਈ 2018 (Manish Bawa ) ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨੋਬਲ ਪੁਰਸਕਾਰ ਜੇਤੂ ਸ੍ਰੀ ਨੈਲਸਨ ਮੰਡੇਲਾ ਦੇ ਜਨਮ ਦਿਨ ਮੌਕੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਨੈਲਸਨ ਮੰਡੇਲਾ ਇੰਟਰਨੈਸ਼ਨਲ ਦਿਵਸ ਮਨਾਇਆ ਗਿਆ। ਇਸ ਮੌਕੇ ਸੁਪਰਡੈਂਟ ਜੇਲ੍ਹ ਸ਼੍ਰੀ ਅਰਵਿੰਦਰ ਪਾਲ ਸਿੰਘ ਭੱਟੀ ਅਤੇ ਡਿਪਟੀ ਸੁਪਰਡੰਟ ਜ਼ੇਲ੍ਹ ਸ੍ਰੀ ਬਲਦੇਵ ਸਿੰਘ ਕੰਗ ਵੱਲੋਂ ਨੈਲਸਨ ਮੰਡੇਲਾ ਦੀ ਜੀਵਨੀ ਅਤੇ ਉਨ੍ਹਾਂ ਦੇ ਅਨਮੋਲ ਵਿਚਾਰਾਂ ਤੋਂ ਬੰਦੀਆਂ ਨੂੰ ਜਾਣੂ ਕਰਵਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਨੈਲਸਨ ਮੰਡੇਲਾ ਲੋਕਤੰਤਰ, ਮਨੁੱਖੀ ਅਧਿਕਾਰਾਂ, ਸ਼ਾਂਤੀ ਅਤੇ ਆਜ਼ਾਦੀ ਲਈ ਕੰਮ ਕਰਨ ਵਾਲੇ ਇਨਸਾਨ ਸਨ ਅਤੇ ਉਨ੍ਹਾਂ ਦੇ ਕੰਮਾਂ ਦੇ ਕਾਰਨ ਹੀ ਉਨ੍ਹਾਂ ਨੂੰ ਨੋਬਲ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਬੰਦੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੇ ਦਿਨ ਮਨਾਉਣ ਦਾ ਮੁੱਖ ਉਦੇਸ਼ ਬੰਦੀਆਂ ਨੂੰ ਚੰਗੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਬਾਰੇ ਵਿੱਚ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਵੀ ਆਪਣੇ ਆਉਣ ਵਾਲੇ ਸਮੇਂ ਵਿਚ ਚੰਗੇ ਕੰਮ ਕਰਨ ਅਤੇ ਮਨੁੱਖਤਾ ਲਈ ਮਿਸਾਲ ਬਣਨ । ਇਸ ਤੋਂ ਇਲਾਵਾ ਉਨ੍ਹਾਂ ਬੰਦੀਆ ਨੂੰ ਨਸ਼ਾ ਛੱਡਣ ਅਤੇ ਨਸ਼ੇ ਤੋਂ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਸੁਪਰਡੰਟ ਸ਼੍ਰੀ ਹਰਭਜਨ ਲਾਲ ਅਤੇ ਮੈਡੀਕਾਲ ਸਟਾਫ ਸਮੇਤ ਜੇਲ੍ਹ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।