ਮਿਸ਼ਨ ਫ਼ਤਿਹ ਦਾ ਸੰਦੇਸ਼ ਲੈ ਕੇ ਰਵਾਨਾ ਹੋਈਆਂ ਪ੍ਰਚਾਰ ਗੱਡੀਆਂ, ਪਿੰਡ-ਪਿੰਡ ਕਰਨਗੀਆਂ ਲੋਕਾਂ ਨੂੰ ਜਾਗਰੂਕ
ਕਿਹਾ, ਲੋਕ ਜਾਗਰੂਕ ਹੋ ਕੇ ਸਾਵਧਾਨੀਆਂ ਵਰਤਣ ਤਾਂ ਅਸੀਂ ਕੋਰੋਨਾ ਵਾਇਰਸ ਤੇ ਹਾਸਲ ਕਰਦੇ ਹਾਂ ਫ਼ਤਿਹ
ਫ਼ਿਰੋਜ਼ਪੁਰ 18 ਜੂਨ 2020
ਮਿਸ਼ਨ ਫ਼ਤਿਹ ਦਾ ਸੰਦੇਸ਼ ਲੈ ਕੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪ੍ਰਚਾਰ ਗੱਡੀਆਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਲਈ ਰਵਾਨਾ ਹੋਈਆ। ਇਨ੍ਹਾਂ ਸਾਰੀਆਂ ਗੱਡੀਆਂ ਨੂੰ ਫ਼ਿਰੋਜ਼ਪੁਰ ਦੇ ਐੱਸ.ਡੀ.ਐੱਮ ਸ੍ਰੀ. ਅਮਿਤ ਗੁਪਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਗੱਡੀਆਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਦਿਨ-ਭਰ ਮਿਸ਼ਨ ਫ਼ਤਿਹ ਨੂੰ ਲੈ ਕੇ ਪ੍ਰਚਾਰ-ਪ੍ਰਸਾਰ ਕਰਨਗੀਆਂ। ਇਨ੍ਹਾਂ ਗੱਡੀਆਂ ਵਿੱਚ ਮਿਸ਼ਨ ਫ਼ਤਿਹ ਨੂੰ ਲੈ ਕੇ ਖ਼ਾਸ ਤੌਰ ਤੇ ਤਿਆਰ ਕੀਤੀ ਗਈ ਆਡੀਓ ਚਲਾਈ ਗਈ, ਜਿਸ ਵਿੱਚ ਮਿਸ਼ਨ ਫ਼ਤਿਹ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਐੱਸ ਡੀ ਐਮ ਸ਼੍ਰੀ ਅਮਿਤ ਗੁਪਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 14 ਜੂਨ ਨੂੰ ਫ਼ਿਰੋਜ਼ਪੁਰ ਡੀਸੀ ਕੰਪਲੈਕਸ ਤੋਂ 28 ਪ੍ਰਚਾਰ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਸੀ, ਜਿਨ੍ਹਾਂ ਨੇ ਜ਼ਿਲ੍ਹੇ ਭਰ ਵਿੱਚ ਮਿਸ਼ਨ ਫ਼ਤਿਹ ਦਾ ਪ੍ਰਚਾਰ-ਪ੍ਰਸਾਰ ਕੀਤਾ। ਇਸੇ ਕੜੀ ਦੇ ਅੰਤਰਗਤ ਵੀਰਵਾਰ ਨੂੰ ਫਿਰ ਤੋਂ ਪ੍ਰਚਾਰ ਵਾਹਨ ਰਵਾਨਾ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੇ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਜਿੱਤ ਹਾਸਲ ਕਰਨ ਦੇ ਮਕਸਦ ਨਾਲ ਮਿਸ਼ਨ ਫ਼ਤਿਹ ਲਾਂਚ ਕੀਤਾ ਗਿਆ ਹੈ। ਇਸ ਮਿਸ਼ਨ ਫ਼ਤਿਹ ਦਾ ਮਕਸਦ ਜਾਗਰੂਕਤਾ ਮੁਹਿੰਮ ਨੂੰ ਇੱਕ ਜਨ ਅੰਦੋਲਨ ਵਿੱਚ ਤਬਦੀਲ ਕਰਨਾ ਹੈ, ਜਿਸ ਰਾਹੀਂ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਐੱਸ.ਡੀ.ਐੱਮ ਨੇ ਦੱਸਿਆ ਕਿ ਜਿਵੇਂ ਹੱਥ ਨੂੰ ਵਾਰ-ਵਾਰ ਧੋਣ, ਮੂੰਹ ਤੇ ਮਾਸਕ ਲਗਾਉਣ, ਸੋਸ਼ਲ ਡਿਸਟੈਂਸਿੰਗ, ਘਰ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣਾ, ਕੋਵਾ ਐਪ ਡਾਊਨਲੋਡ ਕਰਨਾ ਅਤੇ ਬਾਹਰੀ ਲੋਕਾਂ ਦੇ ਆਗਮਨ ਦੇ ਬਾਰੇ ਵਿੱਚ ਸੂਚਿਤ ਕਰਨ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ।
ਉਸ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੇ ਤਹਿਤ ਗਰਾਉਂਡ ਲੈਵਲ ਦੀਆਂ ਗਤੀਵਿਧੀਆਂ 14 ਜੂਨ ਨੂੰ ਲਾਂਚ ਕੀਤੀਆਂ ਗਈਆਂ ਸਨ। ਮਿਸ਼ਨ ਫ਼ਤਿਹ ਦੇ ਤਹਿਤ ਤੀਸਰੇ ਅਧੀਨ ਤੀਜੇ ਹਫ਼ਤੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾ ਆਂਗਣਵਾੜੀ ਵਰਕਰ ਅਤੇ ਸਰਪੰਚ ਵੀ ਡੋਰ ਟੂ ਡੋਰ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕਰ ਚੁੱਕੇ ਹਨ। ਅਗਲੇ ਚਰਨ ਵਿੱਚ ਪੁਲਿਸ ਵਿਭਾਗ, ਸਮਾਜ ਸੇਵੀ ਸੰਸਥਾਵਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਸੋਸਾਇਟੀਜ਼ ਵੱਲੋਂ ਇਸ ਤਰਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣਗੀਆਂ।