ਪੰਜੇ ਕੇ ਉਤਾੜ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਲਗਾਇਆ ਸ਼ਨਾਖ਼ਤੀ ਕੈਂਪ
ਗੁਰੂਹਰਸਹਾਏ, 19 ਅਪ੍ਰੈਲ (ਪਰਮਪਾਲ ਗੁਲਾਟੀ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ•ਾ ਪ੍ਰਸ਼ਾਸ਼ਨ ਫਿਰੋਜਪੁਰ ਵਲੋਂ ਡਾ. ਰਜੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਪੰਜੇ ਕੇ ਉਤਾੜ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਸ਼ਨਾਖਤੀ ਕੈਂਪ ਲਗਾਇਆ ਗਿਆ। ਡਾ. ਵਿਸ਼ਾਲ ਸੋਨੀ ਅਤੇ ਮੈਡਮ ਰਵਿੰਦਰਜੀਤ ਕੌਰ ਏ.ਐਨ.ਐਮ. ਵਲੋਂ ਕੈਂਪ ਸਬੰਧੀ ਪ੍ਰਬੰਧ ਕੀਤਾ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦੇ ਸਮੇਂ ਬਿੱਕੀ ਕੌਰ ਬੀ.ਈ.ਈ. ਨੇ ਦੱਸਿਆ ਕਿ ਇਸ ਕੈਂਪ ਵਿਚ ਕੁੱਲ 105 ਲਾਭਪਾਤਰੀਆਂ ਦੀ ਟਰਾਈ ਸਾਇਕਲ, ਵਹੀਲ ਚੇਅਰ, ਨਕਲੀ ਅੰਗ, ਫੌੜੀਆਂ, ਕੰਨਾਂ ਦੀਆਂ ਮਸ਼ੀਨਾਂ, ਵਾਕਰ, ਬਜੁਰਗਾਂ ਨੂੰ ਬਣਾਉਟੀ ਦੰਦ ਅਤੇ ਐਨਕਾਂ ਦੇਣ ਸਬੰਧੀ ਸ਼ਨਾਖਤ ਕੀਤੀ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਬਕਾ ਸਰਪੰਚ ਹਰੀ ਚੰਦ, ਰਜੇਸ਼ ਕੁਮਾਰ ਪ੍ਰਧਾਨ ਅਤੇ ਰੁਸਤਮ ਕਾਂਗਰਸ ਪਾਰਟੀ ਸੀਨੀਅਰ ਵਰਕਰਾਂ ਨੇ ਸਹਿਯੋਗ ਦਿੱਤਾ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਡਾ. ਪ੍ਰਿਤਪਾਲ ਆਰਥੋਪੈਡੀਸਨ, ਡਾ. ਗਿੱਲ ਅੱਖਾਂ ਦੇ ਮਾਹਿਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਰੈਡ ਕਰਾਸ ਦੀ ਟੀਮ ਉਰਮਿਲਾ ਰਾਣੀ ਐਲ.ਐਚ.ਵੀ, ਚੰਦਰਵੰਤੀ ਏ.ਐਨ.ਐਮ., ਅੰਗਰੇਜ ਸਿੰਘ ਐਲ.ਟੀ., ਆਸ਼ਾ ਵਰਕਰ, ਖਰੈਤ ਲਾਲ, ਬੰਤਾ ਸਿੰਘ ਅਤੇ ਸਰਵਣ ਸਿੰਘ ਆਦਿ ਹਾਜਰ ਸਨ।