Ferozepur News

90 ਦਹਾਕੇ &#39ਤੇ ਕੇਂਦਰਿਤ ਫ਼ਿਲਮ ਵੱਡਾ ਕਲਾਕਾਰ

ਫਿਰੋਜ਼ਪੁਰ 18 ਅਪ੍ਰੈਲ ()-ਸੁਨਿਹਰੇ ਅਧਿਆਏ ਦਾ ਸਫ਼ਰ ਤੈਅ ਕਰ ਰਹੇ ਪੰਜਾਬੀ ਸਿਨੇਮਾ ਦੇ ਮਾਣਮੱਤੇ ਅਕਸ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੀ ਹੈ ਸ਼ੁÎੂਟਿੰਗ ਪੜਾਅ ਵਲ ਵਧ ਚੁੱਕੀ ਪੰਜਾਬੀ ਫ਼ਿਲਮ 'ਵੱਡਾ ਕਲਾਕਾਰ', ਜਿਸ ਦੇ ਕਈ ਦ੍ਰਿਸ਼ਾਂ ਦਾ ਫਿਲਮਾਂਕਣ ਫਿਰੋਜ਼ਪੁਰ ਦੇ ਨੇੜਲੇ ਪਿੰਡਾਂ ਵਿਚ ਜਾਰੀ ਹੈ ਨਿਰਮਾਤਾ ਰਾਜਨ ਕੁਮਾਰ ਅਤੇ ਸਤੀਸ਼ ਕਟਿਆਲ ਵਲੋਂ ਆਪਣੀ ਤਰਾਂ ਮਾਂ ਬੋਲੀ ਸਿਨੇਮਾਂ ਲਈ ਜਹੀਨ ਸੋਚ ਰੱਖਦੇ ਅਤੇ ਚੰਗੇਰ•ਾ ਕਰਨ ਦੀ ਖ਼ਵਾਹਿਸ਼ ਰੱਖਦੇ ਸਾਥੀਆਂ ਪ੍ਰਿੰਸ ਏ.ਜੇ ,ਅੰਮਿਤ ਆਦਿ ਸਮੇਤ ਕੀਤਾ ਜਾ ਰਿਹਾ ਹੈ। 'ਰੈਡ ਕੈਟਸਲ ਮੋਸ਼ਨ ਪਿਕਚਰਜ਼' ਅਤੇ 'ਪਾਰੁਲ ਕਟਿਆਲ ਫ਼ਿਲਮਜ਼' ਅਤੇ ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਹਿੰਦੀ ਸਿਨੇਮਾਂ ਖਿੱਤੇ ਵਿਚ ਬਤੌਰ ਐਡ ਫ਼ਿਲਮ ਮੇਕਰ ਵਿਲੱਖਣ ਅਤੇ ਉਚ ਮੁਕਾਮ ਰੱਖਦੇ ਡਾਇਰੈਕਟਰ ਕੁਲਦੀਪ ਕੌਸ਼ਿਕ ਵਲੋਂ ਕੀਤਾ ਜਾ ਰਿਹਾ ਹੈ, ਜੋ ਬਾਲੀਵੁੱਡ ਦੇ ਪ੍ਰਸਿੱਧ ਫ਼ਿਲਮਮੇਕਰ ਅਨੁਰਾਗ ਬਸੂ ਨਾਲ ਵੀ ਲੰਮਾਂ ਨਿਰਦੇਸ਼ਨ ਤਜੁਰਬਾਂ ਹੰਢਾ ਚੁੱਕੇ ਹਨ। ਪੰਜਾਬੀ ਸਿਨੇਮਾਂ ਦੇ ਗਲੋਬਲ ਹੋ ਰਹੇ ਢਾਂਚੇ ਨੂੰ ਹੋਰ ਮਾਣਮੱਤੇ ਆਯਾਮ ਦੇਣ ਜਾ ਰਹੀ ਇਸ ਫ਼ਿਲਮ ਵਿਚ ਲੀਡ ਭੂਮਿਕਾਵਾਂ ਗਾਇਕ ਅਦਾਕਾਰ ਅਲਫ਼ਾਜ਼ ਅਤੇ ਡਾਇਮੰਡ ਮਿਊਜਿਕ ਵੀਡੀਓਜ਼ ਨੂੰ ਚਾਰ ਚੰਨ ਲਾ ਚੁੱਕੀ ਕੈਨੇਡੀਅਨ ਵਸੇਂਦੀ ਖੂਬਸੂਰਤ ਅਦਾਕਾਰਾ ਰੂਪੀ ਗਿੱਲ ਨਿਭਾ ਰਹੇ ਹਨ, ਜਿੰਨ•ਾਂ ਨਾਲ ਜੱਸੀ ਕੌਰ, ਨਿਰਮਲ ਰਿਸ਼ੀ, ਯੋਗਰਾਜ਼ ਸਿੰਘ, ਬੀ.ਐਨ ਸ਼ਰਮਾ, ਤੇਜੀ ਸੰਧੂ ਵੀ ਦਮਦਾਰ ਭੂਮਿਕਾਵਾਂ ਵਿਚ ਨਜਰ ਆਉਣਗੇ। ਮਾਲਵੇ ਖੇਤਰ ਦੇ ਫ਼ਿਰੋਜਪੁਰ ਬਾਰਡਰ ਏਰੀਏ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਥੀਮ ਸਬੰਧੀ ਨਿਰਮਾਤਾ ਐਸ. ਕਟਿਆਲ ਅਤੇ ਨਿਰਦੇਸ਼ਕ ਕੁਲਦੀਪ ਕੌਸ਼ਿਕ ਨੇ ਦੱਸਿਆ ਕਿ ਦੀਦਾਰ ਗਿੱਲ ਦੀ ਕਹਾਣੀ, ਬੂਟਾ ਭੁੱਲਰ ਦੇ ਡਾਇਲਾਗਾਂ ਨਾਲ ਸ਼ਿੰਗਾਰੀ ਜਾ ਰਹੀ ਇਹ ਫ਼ਿਲਮ 90 ਦੇ ਉਸ ਦਹਾਕੇ 'ਤੇ ਕੇਂਦਰਿਤ ਹੈ, ਜਦੋ  ਵੀ.ਸੀ.ਆਰ ਅਤੇ ਟੀ.ਵੀ ਦੀ ਲੋਕਪ੍ਰਿਯਤਾ ਸਿਖਰ ਤੇ ਸੀ,ਉਸੇ ਸਮੇਂ ਦੌਰਾਨ ਕਹਾਣੀ ਦਾ ਮੁੱਖ ਨਾਇਕ ਫ਼ਿਲਮ ਜਗਤ ਤੋਂ ਪ੍ਰਭਾਵਿਤ ਹੋ ਕੇ ਹੀਰੋ ਬਣਨ ਦੀ ਇੱਛਾ ਰੱਖਦਾ ਹੈ, ਜਿਸ ਦੌਰਾਨ ਉਸ ਨੂੰ ਕਈ ਤਰਾਂ ਦੇ ਝੂਠਾਂ, ਫ਼ਰੇਬਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਦੌਰਾਨ ਸਾਹਮਣੇ ਆਉਣ ਵਾਲੀ ਪਰਸਥਿਤੀਆਂ ਦਰਸ਼ਕਾਂ ਨੂੰ ਪੁਰਾਣੇ ਅਤੇ ਅਸਲ ਪੰਜਾਬ ਦੇ ਆਲੋਪ ਹੋ ਚੁੱਕੇ ਕਈ ਮੰਜਰਾਂ ਦੀ ਯਾਦ ਤਾਜ਼ਾ ਕਰਵਾਉਣਗੀਆਂ ਅਤੇ ਹਰ ਦ੍ਰਿਸ਼ ਦਾ ਦਰਸ਼ਕ ਭਰਪੂਰ ਆਨੰਦ ਮਾਨਣਗੇ। ਪੰਜਾਬੀ ਫ਼ਿਲਮ ਇੰਡਸ਼ਟਰੀਜ਼ ਵਿਚ ਨਿਰਮਾਣ ਪੜ•ਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਇਸ ਫ਼ਿਲਮ ਵਿਚ ਦਿਗਜ਼ ਅਦਾਕਾਰ ਯੋਗਰਾਜ਼ ਸਿੰਘ ਵੀ ਮਹੱਤਵਪੂਰਨ ਭੂਮਿਕਾਂ ਵਿਚ ਨਜਰ ਆਉਣਗੇ, ਜੋ  ਫ਼ਿਲਮ ਵਿਚਲੇ ਆਪਣੇ ਕਿਰਦਾਰ ਨੂੰ ਲੈ ਕਾਫ਼ੀ  ਉਤਸ਼ਾਹਿਤ ਹਨ , ਜਿੰਨ•ਾਂ  ਆਪਣੇ ਮਨੋਭਾਵ ਬਿਆਨ ਕਰਦੇ ਹੋਏ ਦੱਸਿਆ ''  ਮਾਂ ਬੋਲੀ ਸਿਨੇਮਾਂ ਦਾ ਕੱਦ ਅੱਜ ਕਾਫ਼ੀ ਵੱਡਾ ਹੋ ਰਿਹਾ ਹੈ, ਜਿਸ ਦੇ ਘੇਰੇ ਅਧੀਨ ਦਰਸ਼ਕਾਂ ਨੂੰ ਧਿਆਨ ਵਿਚ ਰੱਖਦਿਆਂ ਕਾਫ਼ੀ ਚੰਗੇਰ•ਾ ਹੋਣ ਲੱਗ ਪਿਆ ਹੈ ਅਤੇ ਅਜਿਹੀਆਂ ਫ਼ਿਲਮਾਂ ਨਿਰਮਾਣਕਾਰਾਂ, ਕਹਾਣੀਕਾਰਾਂ, ਨਿਰਦੇਸ਼ਕਾਂ ਦੁਆਰਾ ਸਾਹਮਣੇ ਲਿਆਂਦੀਆਂ ਰਹੀਆਂ ਹਨ, ਜਿਸ ਨਾਲ ਇਸ ਸਿਨੇਮਾਂ ਦਾ ਮੁਹਾਦਰਾਂ ਦਿਨ ਬ ਦਿਨ ਹੋਰ ਸੋਹਣਾ ਹੁੰਦਾ ਜਾ ਰਿਹਾ ਹੈਂ । ਉਨਾਂ ਨਾਲ ਹੀ ਫ਼ਿਲਮ ਵਿਚ ਨਿਵੇਕਲਾ ਕਿਰਦਾਰ ਅਦਾ ਕਰ ਰਹੇ ਬਕਮਾਲ ਅਦਾਕਾਰ ਬੀ.ਐਨ ਸ਼ਰਮਾ ਦੱਸਦੇ ਹਨ '' ਇਸ ਸਿਨੇਮਾਂ ਵਿਚ ਹੁਣ ਤੱਕ ਫ਼ਿਲਮਾਂ ਵਿਚ ਕੇਵਲ ਕਾਮਿਕ ਮੰਨੋਰੰਜ਼ਕ ਕਿਰਦਾਰ ਹੀ ਸਾਹਮਣੇ ਲਿਆਂਦੇ ਜਾਂਦੇ ਸਨ, ਪਰ ਹੁਣ ਅਸਲੀ ਪੰਜਾਬ ਪੰਜਾਬੀ ਸਿਨੇਮਾਂ ਵਿਚ ਆਪਣਾ ਪ੍ਰਭਾਵੀ ਅਸਰ ਵਿਖਾਉਣ ਲੱਗ ਪਿਆ ਹੈ ਅਤੇ ਪੁਰਾਤਨ ਹਿੱਸਾ ਰਹੇ ਰਿਅਲਸਿਟਕ ਰੂਪ ਅਤੇ ਕਿਰਦਾਰਾਂ ਨੂੰ ਪਹਿਲ ਦਿੱਤੀ ਜਾਣ ਲੱਗ ਪਈ ਹੈ, ਜਿਸ ਨਾਲ ਜਿੱਥੇ ਹਰ ਪੰਜਾਬੀ ਦਿਲੋ ਜੁੜਾਵ ਮਹਿਸੂਸ ਕਰ ਰਿਹਾ ਹੈ, ਉਥੇ ਨੌਜਵਾਨ ਪੀੜ•ੀ ਨੂੰ ਵੀ ਅਤੀਤ ਦੀਆਂ ਗਹਿਰਾਈਆਂ ਵਿਚ ਸਮਾ ਚੁੱਕੇ ਆਪਣੇ ਪੰਜਾਬੀ ਹਿੱਸੇ ਦਾ ਦੀਦਾਰ ਹੋ ਰਿਹਾ ਹੈ, ਜਿਸ ਨਾਲ ਉਨਾਂ ਨੂੰ ਅਸਲ ਕਦਰਾਂ , ਕੀਮਤਾਂ ਅਤੇ ਸੰਸਕਾਰਾਂ ਨਾਲ ਜੋੜਨ ਵਿਚ ਵੀ ਮੱਦਦ ਮਿਲ ਰਹੀ ਹੈ। ਪੰਜਾਬੀ ਫ਼ਿਲਮ ਨਗਰੀ ਵਿਚ ਆਉਦਿਆਂ ਹੀ ਛਾਂ ਜਾਣ ਵਾਲੀ ਅਤੇ ਆਕਰਸ਼ਨ ਦਾ ਕੇਂਦਰਬਿੰਦੂ ਬਣ ਚੁੱਕੀ  ਸੋਹਣੀ, ਸੁਨੱਖੀ  ਅਦਾਕਾਰਾਂ ਰੂਪੀ ਨੇ ਫ਼ਿਲਮ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਕਿਹਾ ਕਿ ਇੰਨੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਣ ਤੇ ਉਹ ਕਾਫ਼ੀ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਸਭ ਤੋ ਪਹਿਲਾ ਉਹ ਫ਼ਿਲਮ ਨਿਰਮਾਣ ਟੀਮ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕਰਦੇ ਹਨ, ਜਿੰਨਾਂ ਨੇ ਉਸ ਪ੍ਰਤੀ ਏਨਾਂ ਵਿਸ਼ਵਾਸ਼ ਅਤੇ ਪਿਆਰ, ਸਨੇਹ ਪ੍ਰਗਟ ਕੀਤਾ, ਜਿਸ ਉਪਰੰਤ ਅਭਿਨੈ ਦੀ ਹਰ ਕਸੌਟੀ ਤੇ ਖਰੇ ਉਤਰਨ ਵਿਚ ਉਨਾਂ ਵਲੋ ਕੋਈ ਕਸਰ ਬਾਕੀ ਨਹੀਂ ਰੱਖਦੀ ਜਾਵੇਗੀ।  ਪੰਜਾਬੀ ਫ਼ਿਲਮ ਇੰਡਸਟਰੀਜ਼ ਵਿਚ ਨਵੇਂ ਦਿਸਹਿੱਦੇ ਸਿਰਜਣ ਦੀ ਤਾਂਘ ਰੱਖਦੀ ਰੂਪੀ ਅਨੁਸਾਰ ਕੈਨੇਡਾ ਰਹਿੰਦੀਆਂ ਵੀ ਉਨਾਂ ਆਪਣੀਆਂ ਅਸਲ ਜੜ•ਾ ਨੂੰ ਕਦੇ ਮਨੋ ਨਹੀ ਵਿਸਾਰਿਆਂ ਅਤੇ ਹਮੇਸਾ ਆਪਣੀ ਮਿੱਟੀ ਪ੍ਰਤੀ ਬਣਦੇ ਫਰਜ਼ ਨਿਭਾਉਣ ਦੀ ਕੋਸਿਸ਼ ਹੈ ਅਤੇ ਆਪਣੇ ਮਾਂ ਬੋਲੀ ਸਿਨੇਮਾਂ ਲਈ ਵੀ ਹੁਣ ਇਹੀ ਸੋਚ ਆਪਣਾਉਦਿਆਂ ਅਜਿਹੇ ਮਾਪਦੰਢ ਸਿਰਜਣ ਲਈ ਪਹਿਲਕਦਮੀ ਕਰਨਗੇ, ਜਿਸ ਨਾਲ ਦੁਨੀਆਂਭਰ ਵਿਚ ਪੰਜਾਬੀਅਤ ਦਾ ਰੁਤਬਾ ਹੋਰ ਬੁਲੰਦ ਹੋ ਸਕੇ। ਪੰਜਾਬੀ ਫ਼ਿਲਮ ਇੰਡਸਟਰੀਜ਼ ਵਿਚ ਨਿਰਮਾਣ ਪੜਾਅ ਤੇ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫ਼ਿਲਮ ਨੂੰ ਚਾਰ ਚੰਨ ਲਾਉਣ ਵਿਚ ਐਗਜੈਗਟਿਵ ਪ੍ਰੋਡਿਊਸਰ ਦਵਿੰਦਰ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ•ਾਂ ਫ਼ਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਸਬੰਧੀ ਦੱਸਿਆ ਕਿ ਪੰਜਾਬੀ ਸਿਨੇਮਾਂ ਨੂੰ ਮਾਣਮੱਤੀਆਂ ਉਚਾਈਆਂ ਦੇਣ ਜਾ ਰਹੀ ਇਸ ਫ਼ਿਲਮ ਨੂੰ  ਮਨਮੋਹਕ ਰੂਪ ਦੇਣ ਵਿਚ ਐਗਜੈਕਟਿਵ ਪ੍ਰੋਡਿਊਸਰ ਦਵਿੰਦਰ ਸਿੰਘ, ਸਿਨੇਮਾਟੋਗ੍ਰਾਫਰ  ਅਰਾਜ਼ ਖ਼ਾ, ਕਾਸਟਿਊਮ ਡਿਜਾਈਨਰ ਨੂਰ ਅਰੋੜਾ, ਉਰਵਸ਼ੀ ਖੰਨਾ, ਮਿਊਜਿਕ ਡਾਇਰੈਕਟਰ ਗੁਰਮੀਤ ਸਿੰਘ, ਕੋਰਿਓਗ੍ਰਾਫ਼ਰ ਪਿਯੂਸ ਪੰਚਾਲ,  ਪ੍ਰੋਮੋਸ਼ਨ ਹੈੱਡ ਪਰਮਜੀਤ, ਫਰੀਦਕੋਟ ਆਦਿ ਵੀ ਅਹਿਮ ਯੋਗਦਾਨ ਦੇ ਰਹੇ ਹਨ।
 

Related Articles

Back to top button