ਐਸ ਬੀ ਐਸ ਕੈਂਪਸ ਵਿੱਚ 19ਵੀਂ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ
ਫਿਰੋਜ਼ਪਰ:- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ 19ਵੇਂ ਸਾਲਾਨਾ ਖੇਡ ਮੇਲੇ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗੁਰਚਰਨ ਸਿੰਘ ਬਰਾੜ ਸਾਬਕਾ ਚੇਅਰਮੈਨ ਫਿਜ਼ੀਕਲ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ ਸ਼ਿਰਕਤ ਕੀਤੀ।ਮੁੱਖ ਮਹਿਮਾਨ ਨੇ ਇਸ ਖੇਡ ਮੇਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਇਸ ਖੇਡ ਮੇਲੇ ਦਾ ਰਸਮੀ ਉਦਘਾਟਨ ਕੀਤਾ ।ਸੰਸਥਾ ਦੇ ਡਾਇਰੈਕਟਰ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਕਾਲਜ ਵਿੱਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।ਉਹਨਾਂ ਆਪਣੇ ਸੰਬੋਧਨ ਵਿੱਚ ਸੰਸਥਾ ਦੇ ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਸ੍ਰੀ ਤੇਜਪਾਲ ਵਰਮਾ ,ਡਾਇਰੈਕਟਰ ਫਿਜ਼ਿਕਲ ਐਜੂਕੇਸ਼ਨ ਡਾ. ਵੀ ਐਸ ਭੁੱਲਰ ਅਤੇ ਖੇਡ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।ਉਨ•ਾਂ ਦੱਸਿਆ ਕਿ ਇਹ ਸੰਸਥਾ ਮਿਆਰੀ ਸਿੱਿਖਆ ਦੇਣ ਦੇ ਨਾਲ ਨਾਲ ਖੇਡਾਂ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਬਣਾਇਆ ਜਾ ਸਕੇ। ਮੁੱਖ ਮਹਿਮਾਨ ਨੇ ਅਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚ•ੜਕੇ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਖੇਡ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ।
ਖੇਡ ਮੇਲੇ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਇਸ ਖੇਡ ਮੇਲੇ ਦੌਰਾਨ ਇੰਜ. ਵਿੰਗ ਦੇ ਸ੍ਰੀਰਾਮ ਯਾਦਵ ਕੈਮੀਕਲ ਇੰਜੀ., ਰੀਨਾ ਰਾਣੀ ਇਲੈਕਟਰੌਨਿਕਸ ਇੰਜੀ. ਅਤੇ ਡਿਪਲੋਮਾ ਵਿੰਗ ਦੇ ਅਰਸ਼ਦੀਪ ਸਿੰਘ ਇਲੈਕਟਰੀਕਲ ਇੰਜੀ. ਨੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ।ਯੂਨੀਵਰਸਿਟੀ ਇੰਟਰ ਕਾਲਜ ਟੂਰਨਾਮੈਂਟਾਂ ਵਿੱਚ ਜਿੱਤਾਂ ਦਰਜ ਕਰਾਉਣ ਵਾਲੇ ਖਿਡਾਰੀਆਂ ਨੂੰ ਅਤੇ ਟਰੈਕ ਅਤੇ ਫੀਲਡ ਦੇ ਵੱਖ ਵੱਖ ਈਵੈਂਟਸ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਇਹਨਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਦੇ ਇੰਟਰ-ਯੀਅਰ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਮੈਡਲ ਪ੍ਰਦਾਨ ਕੀਤੇ ਗਏ।ਡਾਇਰੈਕਟਰ ਫਿਜ਼ਿਕਲ ਐਜੂਕੇਸ਼ਨ ਡਾ. ਵੀ ਐਸ ਭੁੱਲਰ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।ਉਹਨਾ ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚ•ਾੜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਸੰਸਥਾ ਦੇ, ਸਾਰੇ ਵਿਭਾਗੀ ਮੁਖੀ, ਫੈਕਲਟੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।