Ferozepur News
“ਮਾਪਿਆਂ ਦਾ ਕਰਜ਼” ਵਿਜੈ ਗਰਗ
ਰਾਮ ਜਦ ਛੋਟਾ ਸੀ ਤਾਂ ਬਾਪੂ ਨੇ ਸਾਈਕਲ ਦੇ ਡੰਡੇ ਉੱਤੇ ਬੈਠਣ ਵਾਸਤੇ ਛੋਟੀ ਜੇਹੀ ਕਾਠੀ ਲਗਵਾ ਦਿੱਤੀ ਸੀ। ਦੋ-ਤਿੰਨ ਵਾਰ ਰਾਮ ਦਾ ਪੈਰ ਜਦ ਚੱਕੇ’ਚ ਜਾ ਫਸਿਆ ਸੀ ਤਾਂ ਡੂੰਘੀਆਂ ਰਗੜਾਂ ਲੱਗੀਆਂ ਸਨ । ਇਸ ਕਰਕੇ ਸਾਈਕਲ ਦੇ ਹੇਠਲੇ ਡੰਡੇ ਉੱਪਰ ਪੈਰ ਰੱਖਣ ਵਾਸਤੇ ਸ਼ਿਕੰਜਾ ਵੀ ਕੱਸ ਦਿੱਤਾ ਸੀ । ਤੇ ਅੱਜ ਜਵਾਨ ਹੋਇਆ ਰਾਮ ਜਦ ਨਵੀਂ ਕਾਰ ਖਰੀਦਣ ਗਿਆ ਤਾਂ ਬਾਪੂ ਨੂੰ ਨਾਲ ਲੈ ਗਿਆ। ਜਦ ਗੱਡੀ ਏਜੰਸੀ ਤੋਂ ਬਾਹਰ ਕੱਢਣ ਲੱਗਾ ਤਾਂ ਬਾਪੂ ਨੂੰ ਚਾਬੀ ਫੜਾ ਕੇ ਕਾਰ ਸਟਾਰਟ ਕਰਵਾਈ ਤੇ ਡਰਾਈਵਰ ਸੀਟ’ਤੇ ਨਾਲ ਬਿਠਾ ਲਿਆ ਸੀ। ਰਾਮ ਸੋਚ ਰਿਹਾ ਸੀ ਕਿ ਮਾਪਿਆਂ ਦਾ ਕਰਜ਼ ਲਾਹੁਣਾ ਤਾਂ ਬਹੁਤ ਵੱਡਾ ਕਾਰਜ ਹੁੰਦੈ ਪਰ ਇੰਜ ਕਰਕੇ ਸ਼ਾਇਦ ਓਸ ਨੇ ਸੇਰ’ਚੋਂ ਪੂਣੀ ਕੱਤ ਲਈ ਹੈ।