ਐਸ ਬੀ ਐਸ ਸਟੇਟ ਟੈਕਨੀਕਲ ਕੈਂਪਸ ਵਿਖੇ 'ਫਰੈਸ਼ਰਜ਼ 2017' ਦਾ ਆਯੋਜਨ
ਫਿਰੋਜ਼ਪੁਰ :-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸਭਿਆਚਾਰਕ ਗਤੀਵਿਧੀਆਂ ਨਾਲ ਸੰਬੰਧਿਤ ਸੋਸਾਇਟੀ 'ਸੈਕਾ' ਦੁਆਰਾ ਬੀ.ਟੈਕ. ਦੇ ਪਹਿਲੇ ਸਾਲ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਹਿਣ ਲਈ ਦੂਸਰੇ ਸਾਲ ਦੇ ਵਿਦਿਆਰਥੀਆਂ ਵੱਲੋਂ 'ਫਰੈਸ਼ਰਜ਼ 2017' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸੰਸਥਾ ਦੇ ਮੁਖੀ ਡਾ ਟੀ ਐਸ ਸਿੱਧੂ ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ।ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫਸਰ ਸ. ਅਮਰੀਕ ਸਿੰਘ ਸਾਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਡਾ. ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਐਸ ਬੀ ਐਸ ਪਰਿਵਾਰ ਦਾ ਹਿੱਸਾ ਬਣਨ ਤੇ ਮੁਬਾਰਕਬਾਦ ਦਿੱਤੀ।
ਉਹਨਾਂ ਨੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਜ਼ਿੰਦਗੀ ਵਿੱਚ ਉਚੇਰੇ ਮੁਕਾਮ ਹਾਸਲ ਕਰਕੇ ਆਪਣਾ ,ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ।ਉਹਨਾਂ ਸੈਕਾ ਇੰਚਾਰਜ ਡਾ. ਅਮਿਤ ਅਰੋੜਾ ਅਤੇ ਸਮੁੱਚੀ ਸੈਕਾ ਟੀਮ ਦੀ ਸ਼ਲਾਘਾ ਕਰਦੇ ਹੋਏ ਇਸ ਸਮਾਰੋਹ ਦੇ ਆਯੋਜਨ ਲਈ ਵਧਾਈ ਦਿੱਤੀ।ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।ਰੰਗਾਰੰਗ ਪ੍ਰੋਗਰਾਮ ਦੇ ਨਾਲ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਖਿਤਾਬ ਲਈ ਵਿਦਿਆਰਥੀਆਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਰੈਂਪ-ਵਾਕ, ਟੇਲੈਂਟ ਰਾਊਂਡ ਅਤੇ ਸਵਾਲਾਂ ਦੇ ਆਧਾਰ ਤੇ ਚੋਣ ਕੀਤੀ ਗਈ।
ਜੱਜਾਂ ਦੀ ਭੂਮਿਕਾ ਸ਼੍ਰੀਮਤੀ ਰਵਿੰਦਰ ਕੌਰ ਸਿੱਧੂ, ਸ੍ਰੀਮਤੀ ਸਰਬਜੀਤ ਕੌਰ,ਮੈਡਮ ਪਰਮਪ੍ਰੀਤ ਕੌਰ, ਸ੍ਰੀਮਤੀ ਗਰਿਮਾ ਅਰੋੜਾ, ਸੁਨੀਲ ਬਹਿਲ , ਗੁਰਜੀਵਨ ਸਿੰਘ ਅਤੇ ਡਾ.ਸੰਜੀਵ ਦੇਵੜਾ ਨੇ ਨਿਭਾਈ।ਇਸ ਦੌਰਾਨ ਮਿਸਟਰ ਫਰੈਸ਼ਰ ਦਾ ਖਿਤਾਬ ਗੁਰਪ੍ਰੀਤ ਸਿੰਘ ਨੂੰ ਅਤੇ ਮਿਸ ਫਰੈਸ਼ਰ ਆਯੂਸ਼ੀ ਨੂੰ ਚੁਣਿਆ ਗਿਆ।ਇਹਨਾਂ ਤੋ ਇਲਾਵਾ ਆਸ਼ੂਤੋਸ਼ ਨੂੰ ਮਿਸਟਰ ਫਿਟਨੈਸ, ਖੁਸ਼ਮੀਤ ਨੂੰ ਮਿਸਟਰ ਸਮਾਈਲ , ਰਾਗਿਨੀ ਨੂੰ ਮਿਸ ਸਮਾਈਲ ਅਤੇ ਰੁਪਾਲੀ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ।ਅੰਤ ਵਿੱਚ ਪ੍ਰਿੰਸੀਪਲ ਸਕੂਲ ਵਿੰਗ ਅਤੇ ਮੈਂਬਰ ਸੈਕਾ ਗੁਰਪ੍ਰੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਫ ਕੌਂਸਲਰ ਡਾ ਏ ਕੇ ਤਿਆਗੀ, ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ, ਡਾ. ਅਜੇ ਕੁਮਾਰ, ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਸ੍ਰੀ ਤੇਜਪਾਲ, ਸਾਰੇ ਵਿਭਾਗੀ ਮੁਖੀ, ਮੈਂਬਰ ਸੈਕਾ ਆਕ੍ਰਿਤੀ ਮਨਚੰਦਾ,ਗਗਨ ਲੂਥਰਾ,ਇਸ ਸਮਾਰੋਹ ਦੇ ਵਿਦਿਆਰਥੀ ਪ੍ਰੈਜ਼ੀਡੈਂਟ ਰਾਹੁਲ ਧਵਨ, ਵਾਈਸ ਪ੍ਰੈਜ਼ੀਡੈਂਟ ਸੌਮਿਆ ਸ਼ਰਮਾ,ਸੌਰਵ ਕਪੂਰ,ਸਤੇਂਦਰ ਯਾਦਵ,ਰਾਕੇਸ਼ ਕੁਮਾਰ,ਅਮਿਤ ਚੌਧਰੀ ਅਤੇ ਸਟਾਫ ਮੈਂਬਰ ਹਾਜ਼ਰ ਸਨ।