ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਲੋਂ ਸਾਂਦੇ ਹਾਸ਼ਮ ਸੀਨਿਅਰ ਸੈਕੰਡਰੀ ਸਕੂਲ ਵਿੱਚ ਕਾਨੁੂੰਨੀ ਸਾਖਰਤਾ ਦੇ ਸਬੰਧੀ ਸੈਮੀਨਾਰ
ਫਿਰੋਜ਼ਪੁਰ ( ) 26 ਸਤੰਬਰ, 2017 – ਸ਼੍ਰੀ ਐੱਸ ਕੇ ਅਗਰਵਾਲ ਮਾਣਯੋਗ ਜ਼ਿਲਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਦੀ ਰਹਨੁਮਈ ਹੇਠ, ਸ਼੍ਰੀ ਬਲਜਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਲੋਂ ਸਾਂਦੇ ਹਾਸ਼ਮ ਸੀਨਿਅਰ ਸੈਕੰਡਰੀ ਸਕੂਲ,ਫਿਰੋਜ਼ਪੁਰ ਅਤੇ ਭਗਤ ਪੂਰਨ ਸਿੰਘ ਗੁੰਗੇ ਅਤੇ ਬਹਿਰੇ ਬੱਚਿਆਂ ਲਈ ਸਕੂਲ, ਅਤੇ ਇਸ ਤੋ ਇਲਾਵਾਂ ਕਮਾਲ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਕਾਨੁੂੰਨੀ ਸਾਖਰਤਾ ਦੇ ਸਬੰਧੀ ਸੈਮੀਨਾਰ ਵੀ ਲਗਾਇਆ ਅਤੇ ਲਾਭ ਪਾਤਰੀ ਕਾਰਡ ਵੀ ਵੰਡੇ ਅਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜੱਜ ਸਾਹਿਬ ਵੱਲੋਂ ਸਕੂਲ ਵਿੱਚ 50-ਬੂਟੇ ਲਗਾਏ ਗਏ ਅਤੇ ਦੱਸਿਆ ਕਿ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਕਿਉਂਕਿ ਦਰੱਖਤ ਹੀ ਮਨੁੱਖ ਦੇ ਸੱਚੇ ਮਿੱਤਰ ਹਨ।ਸੈਮੀਨਾਰ ਵਿੱਚ ਸਕੂਲ ਦੇ ਆਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ, ਅਤੇ ਉਹਨਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਚਾਇਲਡ ਲੇਬਰ ਅਤੇ ਲੋਕ ਅਦਾਲਤਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨੈਸ਼ਨਲ ਲੀਗਲ ਸਰਵਿਜ਼ ਅਥਾਰਟੀ, ਦਿੱਲੀ ਵਲੋਂ ਚਲ ਰਹਿਆ ਸਕੀਮਾਂ ਜਿਵੇ ਕਿ ਲੋਕ ਅਦਾਲਤਾ, ਪੀੜਤ ਮੁਆਵਿਜ਼ਾ, ਸਥਾਈ ਲੋਕ ਅਦਾਲਤ, ਅਤੇ ਪੀ. ਐਲ ਵੀ ਸਕੀਮ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾਂ ਦਾ ਫੈਸਲਾ ਆਪਸੀ ਰਾਜੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀਏਸ਼ਨ ਸੈਂਟਰ ਵਿੱਚ ਦਰਖਾਸਤ ਦੇਕੇ ਅਪਣੇ ਕੇਸ ਦੀ ਸੁਨਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖਤਮ ਕਰ ਸਕਦੇ ਹਨ। ਮਿਡੀਏਸ਼ਨ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀ ਚਲਦੀ ਅਤੇ ਧਿਰਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ। ਅੰਤ ਵਿੱਚ ਜੱਜ ਸਾਹਿਬਾਨ ਜੀ ਨੇ ਲੋਕਾ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ