ਐਸ ਬੀ ਐਸ ਕੈਂਪਸ ਵਿੱਚ ਸਵੱਛ ਭਾਰਤ ਪਖਵਾੜਾ ਤਹਿਤ ਸਫਾਈ ਮੁਹਿੰਮ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਵਿੱਚ ਸਵੱਛ ਭਾਰਤ ਅਭਿਆਨ ਦੇ ਅਫਸਰ ਇੰਚਾਰਜ ਸ੍ਰੀ ਯਸ਼ਪਾਲ ਦੀ ਅਗਵਾਈ ਵਿੱਚ ਸਵੱਛ ਭਾਰਤ ਪਖਵਾੜਾ ਤਹਿਤ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ।ਇਸਦਾ ਆਗਾਜ਼ ਮੁੱਖ ਮਹਿਮਾਨ ਵਜੋਂ ਡਾ. ਟੀ ਐਸ ਸਿੱਧੂ ਨੇ ਕੀਤਾ।ਸੰਸਥਾ ਦੇ ਈਕੋ ਫਰੈਂਡਲੀ ਗਰੁੱਪ ਅਤੇ ਐਨਐਸਐਸ ਵਲੰਟੀਅਰਜ਼ ਨੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।
ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਸਵੱਛ ਭਾਰਤ ਅਭਿਆਨ ਤਹਿਤ ਮਨਾਏ ਜਾ ਰਹੇ ਪਖਵਾੜੇ ਦੌਰਾਨ ਕੈਂਪਸ ਨੂੰ ਹਰਾ ਭਰਾ, ਸਾਫ ਸੁਥਰਾ ਅਤੇ ਖੂਬਸੁਰਤ ਬਨਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਸਾਰਥਿਕ ਬਣਾਉਣ ਲਈ ਮੁਬਾਰਕਬਾਦ ਦਿੱਤੀ।ਉਹਨਾਂ ਦੱਸਿਆ ਕਿ ਇਸ ਪਖਵਾੜੇ ਦੌਰਾਨ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਵੱਛਤਾ ਸੰਬੰਧੀ ਜਾਗਰੂਕਤਾ ਦਾ ਸੰਚਾਰ ਕਰਨ ਲਈ ਸੈਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ।ਇਸ ਮੌਕੇ ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ, ਰਜਿਸਟਰਾਰ ਡਾ. ਜੇ ਕੇ ਅਗਰਵਾਲ, ਇੰਚਾਰਜ ਬਾਗ਼ਬਾਨੀ ਐਨ ਐਸ ਬਾਜਵਾ , ਐਨਐਸਐਸ ਇੰਚਾਰਜ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਰਜੀਤ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।