ਪੰਚਾਇਤੀ ਛੱਪੜਾਂ ਵਿੱਚ ਡੱਕ ਵੀਡ ਬੂਟੀ ਅਤੇ ਮੱਛੀ ਪੂੰਗ ਦਾ ਸਟਾਕ ਕੀਤਾ
ਫਿਰੋਜ਼ਪੁਰ 11 ਜੁਲਾਈ 2017 ( ) ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਨੀਤ ਕੁਮਾਰ ਦੀ ਰਹਿਨੁਮਾਈ ਹੇਠ ਮਨਰੇਗਾ ਸਕੀਮ ਅਧੀਨ ਬਲਾਕ ਜ਼ੀਰਾ ਦੇ ਪਿੰਡ ਸੰਤੂ ਵਾਲਾ, ਪਿੰਡ ਭੜਾਨਾ ਅਤੇ ਪਿੰਡ ਫੇਰੋਕੇ ਦੇ ਸਾਫ ਕੀਤੇ ਗਏ ਪੰਚਾਇਤੀ ਛੱਪੜਾਂ ਵਿੱਚ ਡੱਕ ਵੀਡ ਬੂਟੀ ਅਤੇ ਮੱਛੀ ਪੂੰਗ ਦਾ ਮੱਛੀ ਪਾਲਣ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਟਾਕ ਕੀਤਾ ਗਿਆ।
ਇਸ ਮੌਕੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਸ੍ਰੀ ਗੁਰਮੀਤ ਸਿੰਘ ਢਿੱਲੋਂ, ਸਹਾਇਕ ਡਾਇਰੈਕਟਰ ਮੱਛੀ ਪਾਲਣ ਫਿਰੋਜ਼ਪੁਰ ਸ੍ਰੀ ਰਜਿੰਦਰ ਕਟਾਰੀਆਂ, ਬੀ.ਡੀ.ਪੀ.ਓ. ਜ਼ੀਰਾ ਸ੍ਰੀ ਹਰਜਿੰਦਰ ਸਿੰਘ, ਬੀ.ਡੀ.ਪੀ.ਓ ਘੱਲ ਖੁਰਦ ਸ੍ਰੀ ਰਜਿੰਦਰ ਕੁਮਾਰ ਗੁਪਤਾ, ਮੱਛੀ ਪ੍ਰਸਾਰ ਅਫਸਰ ਫਿਰੋਜ਼ਪੁਰ ਸ੍ਰੀ ਜਗਮਿੰਦਰ ਸਿੰਘ ਅਤੇ ਮੱਛੀ ਪਾਲਣ ਅਫਸਰ ਜ਼ੀਰਾ ਸਮੇਤ ਵੱਖ-ਵੱਖਂ ਪਿੰਡਾਂ ਦੇ ਪੰਚ ਅਤੇ ਸਰਪੰਚ ਦੀ ਵੀ ਹਾਜ਼ਰ ਸਨ।
ਇਸ ਮੌਕੇ ਡਾ. ਰਜਿੰਦਰ ਕਟਾਰੀਆ ਨੇ ਦੱਸਿਆ ਕਿ ਡੱਕ ਵੀਡ ਬੂਟੀ ਛੱਡਣ ਦਾ ਮੁੱਖ ਮੰਤਵ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ ਕਰਨਾ ਹੈ। ਇਸ ਬੂਟੀ ਵਿੱਚ ਲੈਮੀਨਾਂ ਮੇਜਰ ਅਤੇ ਲੈਮੀਨਾ ਮਾਈਨਰ ਪਾਣੀ ਵਿਚਲੇ ਹੈਵੀ ਮੈਟਲਸ ਅਤੇ ਅਕਾਰਸ਼ਨਿਕ ਲੋਡ ਨੂੰ ਆਪਣੇ ਵਿੱਚ ਸੋਖਣ ਦਾ ਗੁਣ ਹੈ ਜਿਸ ਨਾਲ ਪਾਣੀ ਵਿਚਲੀ ਗੰਦਗੀ ਦੂਰ ਹੋ ਜਾਂਦੀ ਹੈ । ਇਹ ਸਾਫ ਹੋਇਆ ਪਾਣੀ ਅੱਗੇ ਮੁੱਖ ਛੱਪੜ ਵਿੱਚ ਪਾ ਕੇ ਮੱਛੀ ਪਾਲਣ ਦੇ ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਬੂਟੀ ਮੱਛੀ ਦੀਆਂ ਕਈ ਕਿਸਮਾਂ ਲਈ ਖੁਰਾਕ ਦਾ ਕੰਮ ਵੀ ਕਰਦੀ ਹੈ ।
ਇਸ ਮੌਕੇ ਉਨ੍ਹਾਂ ਪੰਚਾਇਤਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡਾਂ ਦਾ ਗੰਦਾ ਪਾਣੀ ਸਿੱਧਾ ਛੱਪੜ ਵਿੱਚ ਪਾਉਣ ਦੀ ਬਜਾਏ ਛੱਪੜ ਨੂੰ ਦੋ ਹਿੱਸਿਆ ਵਿੱਚ ਵੰਡ ਕੇ ਛੋਟੇ ਹਿੱਸੇ ਵਿੱਚ ਡੱਕ ਵੀਡ ਸਟੋਕ ਕਰਨੀ ਚਾਹੀਦੀ ਹੈ ਤਾਂ ਕਿ ਛੱਪੜ ਦੇ ਵੱਡੇ ਹਿੱਸੇ ਵਿੱਚ ਪਾਣੀ ਸਾਫ ਹੋ ਕੇ ਜਾਵੇ।
ਇਸ ਮੌਕੇ ਪਿੰਡਾਂ ਦੇ ਸਰਪੰਚ ਅਤੇ ਸ੍ਰੀ ਦਰਬਾਰਾ ਸਿੰਘ ਜੇ.ਈ, ਸ੍ਰੀ ਗੁਰਪ੍ਰੀਤ ਸਿੰਘ ਅਤੇ ਸ੍ਰੀ ਜਤਿੰਦਰ ਸਿੰਘ ਆਦਿ ਮੌਜੂਦ ਸਨ।