ਵਿਰੋਧੀ ਧਿਰ ਦੇ ਨੇਤਾ ਐੱਚਐੱਸ ਫੂਲਕਾ ਨੇ ਕੀਤਾ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ
ਤਲਵੰਡੀ ਭਾਈ (ਫਿਰੋਜ਼ਪੁਰ): ਬੀਤੇ ਦਿਨ ਤਲਵੰਡੀ ਭਾਈ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਚੋਂ ਗੈਸ ਚੜਨ ਕਾਰਨ ਦੋ ਕਰਮਚਾਰੀਆਂ ਦੀ ਹੋਈ ਮੌਤ ਦੇ ਰੋਸ ਵਜੋਂ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਮੁਆਵਜ਼ੇ, ਸਰਕਾਰੀ ਨੌਕਰੀ ਅਤੇ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਤੱਕ ਮ੍ਰਿਤਕ ਦੇਹਾਂ ਦਾ ਸਸਕਾਰ ਨਾ ਕਰਨ ਦਾ ਫੈਸਲਾ ਲਏ ਜਾਣ ਕਾਰਨ ਅਜੇ ਤੱਕ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਅੱਜ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵਿਰੋਧੀ ਧਿਰ ਦੇ ਨੇਤਾ ਐੱਚਐੱਸ ਫੂਲਕਾ ਨੇ ਦੁੱਖ ਸਾਂਝਾ ਕੀਤਾ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੀੜ•ਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਉਹ ਵਿਧਾਨ ਸਭਾ ਵਿਚ ਪੀੜ•ਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਬਾਰੇ ਵੀ ਅਵਾਜ਼ ਉਠਾਉਣਗੇ। ਇਸ ਮੌਕੇ ਫੂਲਕਾ ਨੇ ਆਖਿਆ ਕਿ ਪੰਜਾਬ ਸਰਕਾਰ ਸੀਵਰੇਜ ਵਿਭਾਗ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਕਿ ਸੀਵਰੇਜ ਸਿਸਟਮ ਦੇ ਸਟਾਫ ਨੂੰ ਪੂਰੀ ਟਰੇਨਿੰਗ ਸਮੇਂ ਸਮੇਂ ਦਿੱਤੀ ਜਾਵੇ ਅਤੇ ਟਰੀਟਮੈਂਟ ਪਲਾਂਟ ਵਿਚ ਸਫਾਈ ਲਈ ਜ਼ਰੂਰੀ ਉਪਾਅ ਵੀ ਮੁਹੱਈਆ ਕਰਵਾਏ ਜਾਣ ਤਾਂ ਜੋ ਭਵਿੱਖ ਵਿਚ ਕੋਈ ਅਜਿਹਾ ਹਾਦਸਾ ਨਾ ਹੋਵੇ। ਇਸ ਮੌਕੇ ਫੂਲਕਾ ਨਾਲ ਬਲਦੇਵ ਸਿੰਘ ਐੱਮਐੱਲਏ ਹਲਕਾ ਜੇਤੂ ਤੋਂ ਇਲਾਵਾ ਗੁਰਵਿੰਦਰ ਸਿੰਘ ਕਾਕਾ, ਬੇਅੰਤ ਸਿੰਘ ਹਕੂਮਤ ਵਾਲਾ, ਅਮਰਜੀਤ ਮਹਿਤਾ ਆਦਿ ਵੀ ਹਾਜ਼ਰ ਸਨ।