Ferozepur News
ਗ੍ਰਾਮੀਨ ਡਾਕ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Ferozepur, March 28, 2017 : (Harish Monga) : ਮੁੱਖ ਡਾਕਘਰ ਫਿਰੋਜਪੁਰ ਦੇ ਸਾਹਮਣੇ ਮੰਗਲਵਾਰ ਨੂੰ ਗ੍ਰਾਮੀਨ ਡਾਕ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਉਮ ਪ੍ਰਕਾਸ਼ ਸ਼ਰਮਾ ਡਵੀਜਨ ਸੈਕਟਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਨਾ ਤਾਂ 7ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਗ੍ਰਾਮੀਨ ਡਾਕ ਸੇਵਕਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਪ੍ਰਧਾਨ ਸੁਖਮੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜੇਕਰ ਗ੍ਰਾਮੀਨ ਡਾਕ ਸੇਵਕਾਂ ਦੀਆਂ ਸਾਰੀਆਂ ਮੰਗਾਂ ਜਲਦ ਮੰਨੀਆਂ ਨਹੀ ਗਈਆਂ ਤਾਂ 6 ਅਪ੍ਰੈਲ ਨੂੰ ਗ੍ਰਾਮੀਨ ਡਾਕ ਸੇਵਕ ਦੇਸ਼ ਭਰ ਵਿਚ ਇਕੱਠੇ ਹੋ ਕੇ ਦਿੱਲੀ ਦੇ ਡਾਕ ਭਵਨ ਵਿਚ ਰੋਸ ਧਰਨਾ ਦੇਣਗੇ। ਇਸ ਮੌਕੇ ਤੇ ਸ਼ਗਨ ਲਾਲ ਸਹਾਇਕ ਸੈਕਟਰੀ, ਰੋਣਕ ਸਿੰਘ ਸਾਬਕਾ ਪ੍ਰਧਾਨ ਅਤੇ ਨੀਰਜ ਸ਼ੁਕਲਾ ਅਤੇ ਹੋਰ ਵੀ ਹਾਜ਼ਰ ਸਨ।