Ferozepur News

ਕੈਪਟਨ ਸਾਹਿਬ ਮੈਨੀਫੈਸਟੋ &#39ਚ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੀਤਾ ਵਾਅਦਾ ਪੂਰਾ ਕਰਨ ਦਾ ਸਮਾਂ ਐਲਾਨੋ : ਮੁਲਾਜ਼ਮ ਆਗੂ

ਇੱਕ ਹਫਤੇ 'ਚ ਗੱਲਬਾਤ ਨਾ ਕਰਨ ਤੇ ਮੁੱਖ ਮੰਤਰੀ ਦੇ ਘਰ ਉਨ•ਾਂ ਨੂੰ ਮੰਗਾਂ ਦੱਸਣ ਜਾਣਗੇ ਠੇਕਾ ਮੁਲਾਜ਼ਮ
ਮਿਤੀ 12 ਮਾਰਚ 2017 (ਚੰਡੀਗੜ) ਠੇਕਾ ਮੁਲਾਜ਼ਮਾਂ ਨੇ ਆਪਣੀਆ ਸੇਵਾਵਾਂ ਪੱਕੀਆ ਕਰਵਾਉਣ ਲਈ ਸੈਕਟਰ 17 ਚੰਡੀਗੜ ਵਿਚ ਚੋਂਣ ਜ਼ਾਬਤੇ ਦੋਰਾਨ ਸਘੰਰਸ਼ ਸ਼ੁਰੂ ਕੀਤਾ ਸੀ ਤੇ ਇਸ ਦੋਰਾਨ ਮੁਲਾਜ਼ਮਾਂ ਦੀਆ ਮੁੱਖ ਮੰਗਾਂ ਸਿਵਲ ਸਕੱਤਰੇਤ ਵਿਖੇ ਅਫਸਰਸ਼ਾਹੀ ਕੋਲ ਫਸ ਕੇ ਰਹਿ ਗਈਆ।ਅਫਸਰਸ਼ਾਹੀ ਵੱਲੋਂ ਐਕਟ ਪਾਸ ਹੋਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟੀ ਰੱਖਿਆ ਅਤੇ ਨਵੀਂ ਸਰਕਾਰ ਬਣਨ ਤੱਕ ਮੁਲਾਜ਼ਮ ਨੂੰ ਲਾਰਿਆ ਵਿਚ ਰੱਖਿਆ।ਬੀਤੇ ਕੱਲ ਹੋਈ ਵੋਟਾਂ ਦੀ ਗਿਣਤੀ 'ਚ ਪੰਜਾਬ ਕਾਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ।ਮੁਲਾਜ਼ਮ ਆਗੂਆ ਸੱਜਣ ਸਿੰਘ,ਵਰਿੰਦਰ ਸਿੰਘ, ਅਸ਼ੀਸ਼ ਜੁਲਾਹਾ,ਰਜਿੰਦਰ ਸਿੰਘ, ਅਮਿੰ੍ਰਤਪਾਲ ਸਿੰਘ,ਰਵਿੰਦਰ ਸਿੰਘ, ਪ੍ਰਵੀਨ ਸ਼ਰਮਾਂ, ਅਮਰੀਕ ਸਿੰਘ,ਕਮਲਜੀਤ ਚੋਹਾਨ, ਰਾਕੇਸ਼ ਕੁਮਾਰ ਤੇ ਸਤਪਾਲ ਸਿੰਘ ਨੇ ਕੈਪਟਨ ਸਾਹਿਬ ਨੂੰ ਸਰਕਾਰ ਬਣਨ ਤੇ ਵਧਾਈ ਦਿੱਤੀ ਅਤੇ ਨਾਲ ਹੀ ਮੁਲਾਜ਼ਮਾਂ ਵੱਲੋਂ ਕੈਪਟਨ ਸਾਹਿਬ ਨੂੰ ਚੋਂਣ ਮੈਨੀਫੈਸਟੋ ਵਿਚ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਵੀ ਯਾਦ ਦੁਆਇਆ ਤੇ ਕਿਹਾ ਕਿ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਅਨੁਸਾਰ ਜਲਦ ਰੈਗੂਲਰ ਕਰਨ।ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜੇਕਰ ਨਵੀ ਸਰਕਾਰ ਨੇ ਮੁਲਾਜ਼ਮਾਂ ਨਾਲ ਇਕ ਹਫਤੇ ਦੇ ਅੰਦਰ ਅੰਦਰ ਗੱਲਬਾਤ ਨਾ ਕੀਤੀ ਤਾਂ ਮੁਲਾਜ਼ਮ ਆਪਣੀਆ ਮੰਗਾਂ ਦੱਸਣ ਲਈ ਮੁੱਖ ਮੰਤਰੀ ਦੇ ਘਰ ਜਾਣਗੇ ਤੇ ਆਪਣੀਆ ਮੰਗਾਂ ਮੁੱਖ ਮੰਤਰੀ ਨੂੰ ਨਿੱਜੀ ਰੂਪ ਵਿਚ ਮਿਲ ਕੇ ਦੱਸਣਗੇ।ਉਨ•ਾ ਕਿਹਾ ਕਿ ਮੁਲਾਜ਼ਮਾਂ ਨੇ ਸਘੰਰਸ਼ ਦੀ ਅਗਲੀ ਰਣਨੀਤੀ ਤਿਆਰ ਕਰਨ ਲਈ 14 ਮਾਰਚ ਨੂੰ ਚੰਡੀਗੜ ਵਿਖੇ ਮੀਟਿੰਗ ਸੱਦ ਲਈ ਗਈ ਹੈ।ਉਨਾਂ ਕਿਹਾ ਕਿ ਸੈਕਟਰ 17 ਵਿਚ ਚੱਲ ਰਹੀ ਲੜੀਵਾਰ ਭੁੱਖ ਹੜਤਾਲ 28ਵੇਂ ਦਿਨ 'ਚ ਦਾਖਿਲ ਹੋ ਗਈ ਹੈ ਅਤੇ ਮੰਗਾਂ ਲਾਗੂ ਹੋਣ ਤੱਕ ਜ਼ਾਰੀ ਰਹੇਗੀ।ਉਨਾਂ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਹਰਪ੍ਰੀਤ ਸਿੰਘ,ਸੁਵਿਧਾ ਸੈਂਟਰ ਮੁਲਾਜ਼ਮ ਯੂਨੀਅਨ ਤੋਂ ਜਰਨੈਲ ਸਿੰਘ ,ਮਗਨਰੇਗਾ ਕਰਮਚਾਰੀ ਯੂਨੀਅਨ ਤੋਂ ਦਿਲਬਾਗ ਸਿੰਘ ਛੱਤਬੀੜ ਚਿੜੀਆਘਰ ਤੋਂ ਅਮਰਜੀਤ ਸਿੰਘ, ਰੂਰਲ ਹੈਲਥ ਫਰਮਾਸਿਸਟ ਤੋਂ ਗੁਰਜੀਤ ਸਿੰਘ ਅਤੇ ਵੈਟਨਰੀ ਦਰਜ਼ਾ ਚਾਰ ਤੋਂ ਇਕਬਾਲ ਸਿੰਘ ਨੇ ਭੁੱਖ ਹੜਤਾਲ ਕੀਤੀ।

Related Articles

Back to top button