Ferozepur News
ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਨੌਜ਼ਵਾਨ ਨੇ ਟਰੇਨ ਥੱਲੇ ਆ ਕੇ ਕੀਤੀ ਖੁਦਕਸ਼ੀ
—-(ਫਿਰੋਜ਼ਪੁਰ): ਤਲਵੰਡੀ ਭਾਈ ਤੋਂ ਥੋੜ੍ਹੀ ਦੂਰ ਫਿਰੋਜ਼ਸ਼ਾਹ ਸਟੇਸ਼ਨ ਤੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਨੌਜ਼ਵਾਨ ਨੇ ਆ ਰਹੀ ਗੱਡੀ ਥੱਲੇ ਆ ਕੇ ਖੁਦਕਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਸ਼ਹਿਜ਼ਾਦੀ (20) ਵਜੋਂ ਕੀਤੀ ਗਈ ਹੈ। ਘਟਨਾ ਸਥੱਲ ਤੇ ਪਹੁੰਚੇ ਰੇਲਵੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜ਼ਵਾਨ ਦਿਮਾਗੀ ਤੌਰ ਤੇ ਕਮਜ਼ੋਰ ਸੀ ਅਤੇ ਇਸ ਨੂੰ ਘਰ ਦੀ ਟੈਨਸ਼ਨ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜ਼ਵਾਨ ਦੀ ਮਾਤਾ ਦੀ ਪਹਿਲਾ ਮੌਤ ਹੋ ਚੁੱਕੀ ਸੀ ਅਤੇ ਉਦੋਂ ਤੋਂ ਇਹ ਨੌਜ਼ਵਾਨ ਲਾਭ ਸਿੰਘ ਦਿਮਾਗੀ ਤੌਰ ਤੇ ਕਮਜ਼ੋਰ ਰਹਿਣ ਲੱਗ ਪਿਆ। ਪੁਲਸ ਨੇ ਦੱਸਿਆ ਕਿ ਇਸ ਨੌਜ਼ਵਾਨ ਨੇ ਅੱਜ ਫਿਰੋਜ਼ਸ਼ਾਹ ਸਟੇਸ਼ਨ ਦੇ ਟਰੇਕ ਤੇ ਆ ਰਹੀ ਇਕ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।