ਸ਼ਾਇਦ ਮੁੱਖ ਸਕੱਤਰ ਭੁੱਲ ਗਏ ਹਨ ਕਿ “ Justice Delayed is Justice Denied ” – ਸਰਵ ਸਿੱਖਿਆ ਅਭਿਆਨ ਮੁਲਾਜ਼ਮ ਪੰਜ ਮਹੀਨੇ ਤੋਂ ਤਨਖਾਹਾਂ ਨੂੰ ਤਰਸੇ
Ferozepur, February 19, 2017 (FOL Bureaur) : ਅਸੀ ਅਕਸਰ ਹੀ ਸੁਣਦੇ ਹਾਂ ਕਿ Justice 4elayed is Justice 4enied. ਇਹ ਗੱਲ ਪੰਜਾਬ ਦੀ ਅਫਸਰਸ਼ਾਹੀ ਪੂਰੀ ਤਰ•ਾਂ ਭੁੱਲ ਚੁੱਕੀ ਹੈ ਕਿਉਕਿ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਐਕਟ ਨੂੰ ਬਿਨ•ਾਂ ਕਿਸੇ ਕਾਰਨ ਦੇ ਲਾਗੂ ਨਾ ਕਰਨਾ ਕਰਮਚਾਰੀਆ ਨੂੰ ਹੱਕ ਨਾ ਦੇਣ ਦੇ ਬਰਾਬਰ ਹੈ।ਇੰਨ•ਾ ਸ਼ਬਦਾ ਦਾ ਪ੍ਰਗਟਾਵਾ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਤੇ ਮੀਤ ਪ੍ਰਧਾਨ ਜਨਕ ਸਿੰਘ ਨੇ ਕੀਤਾ।ਐਕਟ ਲਾਗੂ ਨਾ ਹੋਣ ਕਰਕੇ ਇਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ•ਾ ਕਿਹਾ ਕਿ ਇਸ ਐਕਟ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਨੇ ਅਖਬਾਰਾਂ ਵਿਚ ਬਹੁਤ ਵੱਡੇ ਵੱਡੇ ਬਿਆਨ ਜ਼ਾਰੀ ਕੀਤੇ ਸਨ ਕਿ ਅਸੀ ਉਹ ਸਰਕਾਰ ਨਾ ਜੋ ਕਰਮਚਾਰੀਆ ਨੂੰ ਉਨਾਂ• ਦੇ ਹੱਕ ਦੇ ਰਹੇ ਹਾਂ, ਪਰ ਐਲਾਨ ਸਿਰਫ ਵੋਟਾਂ ਲੈਣ ਤੱਕ ਹੀ ਸੀਮਿਤ ਰਹਿ ਗਿਆ ਕਿਉਕਿ ਇਹ ਐਕਟ ਸਿਰਫ ਫਾਇਲਾ ਦਾ ਹਿੱਸਾ ਬਣ ਕੇ ਰਹਿ ਗਿਆ ਤੇ ਕਰਮਚਾਰੀਆ ਲਈ ਚਿੱਟਾ ਹਾਥੀ ਸਾਬਿਤ ਹੋਇਆ।ਇਸ ਦੇ ਨਾਲ ਹੀ ਬਾਦਲ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ 1,13,000 ਨੋਕਰੀਆ ਦੇਣ ਦਾ ਕੀਤਾ ਵਾਅਦਾ ਵੀ ਕੋਰਾ ਝੂਠ ਸਾਬਿਤ ਹੋਇਆ। ਉਨਾਂ• ਕਿਹਾ ਕਿ ਇਕ ਪਾਸੇ ਜਿਥੇ ਨੋਜਵਾਨਾਂ ਨੂੰ ਨੋਕਰੀਆ ਦੇਣ ਦੀ ਗੱਲ ਕਹੀ ਜਾ ਰਹੀ ਸੀ ਪਰ ਅਸਲ ਵਿਚ ਪਿਛਲੇ 10 ਸਾਲਾਂ ਤੋਂ ਕੰਮ ਕਰਦੇ ਨੋਜਵਾਨਾਂ ਨੂੰ ਨੋਕਰੀ ਤੋਂ ਧੱਕੇ ਨਾਲ ਕੱਢਿਆ ਗਿਆ।ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ।ਉਨ•ਾਂ ਕਿਹਾ ਕਿ ਆਪਣੀ ਨੋਕਰੀ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ ਸੁਵਿਧਾ ਮੁਲਾਜ਼ਮਾਂ ਉਪਰ ਸਰਕਾਰ ਤੇ ਪੁਲਿਸ ਵੱਲੋਂ ਲੰਬੀ ਵਿਖੇ ਕੀਤੇ ਲਾਠੀਚਾਰਜ਼ ਦੋਰਾਨ ਮੁਲਾਜ਼ਮਾਂ ਦੇ ਲੱਗੀਆ ਗੁੱਝੀਆ ਸੱਟਾਂ ਕਰਕੇ ਅੱਜ ਮੁਲਾਜ਼ਮਾਂ ਹਸਪਤਾਲਾਂ ਵਿਚ ਜਿੰਦਗੀ ਤੇ ਮੋਤ ਦੀ ਲੜਾਈ ਲੜ ਰਹੇ ਹਨ।ਉਨ•ਾਂ ਕਿਹਾ ਕਿ ਠੇਕਾ ਸਿਸਟਮ ਖਤਮ ਕਰਵਾਉਣ ਤੇ ਮੁਲਾਜ਼ਮ ਭਲਾਈ ਐਕਟ 2016 ਲਾਗੂ ਕਰਵਾਉਣ ਲਈ ਚੰਡੀਗੜ ਸੈਕਟਰ-17 ਵਿਚ ਸ਼ੁਰੂ ਕੀਤਾ ਸੰਘਰਸ਼ ਜ਼ਾਰੀ ਰਹੇਗਾ।
ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਐਕਟ ਪਾਸ ਕਰਨ ਦੇ ਬਾਵਜੂਦ ਅਤੇ ਚੋਂਣ ਕਮਿਸ਼ਨ ਵੱਲੋਂ ਚੋਂਣ ਜ਼ਾਬਤੇ ਦੀ ਸਥਿਤੀ ਸਪੱਸ਼ਟ ਕਰਨ ਦੇ ਬਾਵਜੂਦ ਵੀ ਅਫਸਰਸ਼ਾਹੀ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ।ਉਨ•ਾਂ ਕਿਹਾ ਕਿ ਮੁੱਖ ਸਕੱਤਰ ਪੰਜਾਬ ਕੋਲ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਲਈ 10 ਮਿੰਟ ਦਾ ਵੀ ਸਮਾਂ ਨਹੀ ਹੈ।ਉਨ•ਾਂ ਕਿਹਾ ਕਿ ਐਕਟ ਪਾਸ ਹੋਣ ਅਤੇ ਚੋਂਣ ਕਮਿਸ਼ਨ ਦੀ ਮਨਜੂਰੀ ਦੇ ਬਾਵਜੂਦ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨਾ ਮੁੱਖ ਸਕੱਤਰ ਲਈ ਸ਼ਰਮਨਾਕ ਗੱਲ ਹੈ।ਇਸ ਤੋਂ ਇਲਾਵਾ ਉਨ•ਾਂ ਕਿਹਾ ਕਿ ਮੁਲਾਜ਼ਮਾਂ ਨੂੰ ਪਿਛਲੇ ਪੰਜ ਮਹੀਨਿਆ ਤੋਨ ਤਨਖਾਹਾਂ ਵੀ ਨਹੀ ਦਿੱਤਆਿ ਜਾ ਰਹੀਆ।ਉਨ•ਾਂ ਕਿਹਾ ਕਿ ਜੇਕਰ ਜਲਦ ਹੀ ਮੁੱਖ ਸਕੱਤਰ ਨੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਮੂਹ ਵਿਭਾਗਾਂ ਦੇ ਮੁਲਾਜ਼ਮ ਦਫਤਰਾਂ ਦਾ ਕੰਮ ਠੱਪ ਕਰਨ ਨੂੰ ਮਜਬੂਰ ਹੋਣਗੇ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਸੈਕਟਰ 17 ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਜ਼ਾਰੀ ਹੈ। ਉਨ•ਾਂ ਕਿਹਾ ਕਿ ਮੁਲਾਜ਼ਮ 21 ਫਰਵਰੀ ਤੋਂ 25 ਫਰਵਰੀ ਤੱਕ ਜ਼ਿਲ•ਾਂ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ ਜੇਕਰ ਜਲਦ ਹੀ ਮੁੱਖ ਸਕੱਤਰ ਨੇ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਦਫਤਰਾਂ ਦਾ ਕੰਮ ਬੰਦ ਕਰਕੇ ਭੁੱਖ ਹੜਤਾਲ ਨੂੰ ਕਿਸੇ ਸਮੇਂ ਵੀ ਮਰਨ ਵਰਤ ਵਿਚ ਤਬਦੀਲ ਕੀਤਾ ਜਾਵੇਗਾ।ਉਨ•ਾਂ ਕਿਹਾ ਕਿ ਸੰਘਰਸ਼ ਦੋ