ਵਧੀਆਂ ਹੋਈਆਂ ਫੀਸਾਂ ਦੇ ਵਿਰੋਧ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦੇ ਦਫ਼ਤਰ ਅਤੇ ਸੀਨੇਟਰ ਧੂੜੀਆ ਦੇ ਨਿਵਾਸ ਸਥਾਨ ਅੱਗੇ ਲਗਾਇਆ ਧਰਨਾ
ਫਾਜ਼ਿਲਕਾ, 16 ਫਰਵਰੀ (ਵਿਨੀਤ ਅਰੋੜਾ) : ਅੱਜ ਸਵੇਰੇ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਵਧਾਈਆਂ ਗਈਆਂ ਫੀਸਾਂ ਦੇ ਵਿਰੋਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠਾਂ ਰੋਸ਼ ਮੁਜਹੇਰਾ ਕੀਤਾ। ਸਬ ਤੋ ਪਹਿਲਾਂ ਵਿਦਿਆਰਬੀਆਂ ਨੇ ਐਮ.ਆਰ. ਕਾਲਜ ਦੇ ਸਾਹਮਣੇ ਅਤੇ ਉਸਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸੀਨੇਟਰ ਅਤੇ ਫਾਜ਼ਿਲਕਾ ਵਾਸੀ ਸੰਦੀਪ ਕੁਮਾਰ ਧੂੜੀਆ ਦੇ ਨਿਵਾਸ ਸਥਾਨ ਦੇ ਸਾਹਮਣੇ ਧਰਨਾ ਦੇ ਕੇ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਨ੍ਹਾਂ ਵਿਦਿਆਰਥੀਆਂ ਨੇ ਸਥਾਨਕ ਐਮ.ਆਰ. ਕਾਲਜ ਵਿਚ ਪ੍ਰਿੰਸੀਪਲ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਵਧੀਆਂ ਹੋਈਆਂ ਫੀਸਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸੀਨੇਟਰ ਸੰਦੀਪ ਧੂੜੀਆ ਦੇ ਨਿਵਾਸ ਸਥਾਨ ਤੇ ਜਾ ਕੇ ਧਰਨਾ ਦੇਣ ਦੀ ਗੱਲ ਕਹੀ ਗਈੇ। ਜਿਸ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਲਜ ਦੇ ਗੇਟ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਕਾਫ਼ੀ ਸਮੇਂ ਤੱਕ ਬਾਹਰ ਆਉਣ ਤੋਂ ਰੋਕੀ ਰੱਖਿਆ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਕਾਲਜ ਦਾ ਗੇਟ ਨੂੰ ਖੋਲੇ ਜਾਣ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਗੇਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਦਿਆਰਥੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਸੀਨੇਟਰ ਸੰਦੀਪ ਕੁਮਾਰ ਧੂੜੀਆ ਦੇ ਨਿਵਾਸ ਸਥਾਨ ਤੇ ਪਹੁੰਚੇ।
ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਸੂਬਾਈ ਕਮੇਟੀ ਦੇ ਆਗੂ ਗਗਨ ਸੰਗ੍ਰਾਮੀ, ਜੋਨਲ ਆਗੂ ਸੰਦੀਪ ਕੋਟਲਾ ਅਤੇ ਜ਼ਿਲ੍ਹਾ ਆਗੂ ਸਤਨਾਮ ਘੱਲੂ, ਮੋਨਿਕਾ ਖੰਨਾ, ਜੀਨੂ ਕੰਬੋਜ, ਮੁਕੇਸ਼ ਡੰਗਰਖੇੜਾ, ਪ੍ਰਵੀਨ ਕੌਰ, ਸ਼ਵੇਤਾ, ਚੰਨ ਸਿੰਘ, ਜਗਮੀਤ ਸਿੰਘ, ਮੁਕੇਸ਼ ਕੁਮਾਰ ਨੇ ਕਿਹਾ ਕਿ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਯੂਨੀਵਰਸਿਟੀ ਨੇ ਆਪਣਾ ਕੰਮ ਚਲਾਉਣ ਲਈ ਫੀਸਾਂ ਵਿਚ ਵਾਧਾ ਕੀਤਾ ਹੈ। ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਪੈਸੇ ਦੇ ਦਿੱਤੇ ਹਨ ਤਾਂ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ।
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਹੁਣ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਜਾਣ ਤੇ ਕਾਲਜ ਮੈਨੇਜ਼ਮੈਂਟ ਵੱਲੋਂ ਫੀਸਾਂ ਸਬੰਧੀ ਨੋਟਿਸ ਲਗਾਇਆ ਗਿਆ ਹੈ। ਜਿਸ ਵਿਚ ਫੀਸਾਂ ਬਹੁਤ ਜਿਆਦਾ ਹਨ। ਜਿਸ ਨੂੰ ਭਰਨ ਵਿਚ ਵਿਦਿਆਰਥੀ ਅਸਮਰਥ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ।
ਇਸ ਮੌਕੋ ਸੰਬੋਧਤ ਕਰਦੇ ਹੋਏ ਵਿਦਿਆਰਥਣ ਮੋਨੀਕਾ ਖੰਨਾ ਨੇ ਕਿਹਾ ਕਿ ਫੀਸਾਂ ਦੀ ਆਖ਼ਰੀ ਤਰੀਕ 23 ਫਰਵਰੀ ਰਖੀ ਗਈ ਹੈ ਅਤੇ ਉਸਤੋਂ ਬਾਅਦ ਫੀਸਾਂ ਨਾ ਭਰਨ ਤੇ 25 ਫਰਵਰੀ ਤੋਂ ਵਿਦਿਆਰਕੀਆਂ ਨੂੰ ਫੀਸਾਂ ਦੇ ਨਾਲ ਜ਼ੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾਂ 25 ਫਰਵਰੀ ਨੂੰ ਵਿਦਿਆਰਥੀ ਨੂੰ ਕਾਲਜ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਹ ਸਰਕਾਰੀ ਐਮ.ਆਰ.ਕਾਲਜ ਦੇ ਸਾਹਮਣੇ ਆਤਮਦਾਹ ਕਰੇਗੀ।
ਸੀਨੇਟਰ ਸੰਦੀਪ ਧੂੜੀਆ ਨੇ ਆਪਣੇ ਨਿਵਾਸ ਸਥਾਨ ਤੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਵਿਸ਼ਵਾਸ ਦੁਆਉਂਦੇ ਹੋਏ ਕਿਹਾ ਕਿ ਫੀਸਾਂ ਵਿਚ ਵਾਧੇ ਸਬੰਧੀ ਵਿਦਿਆਰਥੀਆ ਵੱਲੋਂ ਜੋ ਆਵਾਜ਼ ਬੁਲੰਦ ਕੀਤੀ ਗਈ ਹੈ ਉਸ ਨੂੰ ਯੂਨੀਵਰਸਿਟੀ ਦੀ ਸੀਨੇਟ ਅਤੇ ਸਿਡੀਕੇਟ ਤੱਕ ਪਹੁੰਚਾਇਆ ਜਾਵੇਗਾ ਅਤੇ ਵਾਇਸ ਚਾਂਸਲਰ ਦੇ ਨਾਲ ਗੱਲ ਕਰਕੇ ਫੀਸਾਂ ਦੇ ਵਾਧੇ ਸਬੰਧੀ ਲਏ ਗਏ ਫੈਸਤੇ ਤੇ ਫਿਰ ਤੋਂ ਵਿਚਾਰ ਕਰਨ ਸਬੰਧੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਆਤਮਦਾਹ ਕਰਨ ਵਾਲੀ ਵਿਦਿਆਰਥਣ ਨੂੰ ਹੋਂਸਲਾ ਦਿੰਦੇ ਹੋਏ ਕਿਹਾ ਕਿ ਆਤਮ ਦਾਹ ਕਰਨਾ ਕਿਸੇ ਵੀ ਸੰਘਰਸ਼ ਦੀ ਜਿੱਤ ਨਹੀਂ ਹੈ ਇਸ ਲਈ ਸਾਨੂੰ ਅਜਿਹੋੇ ਕਦਮ ਕਦੇ ਨਹੀਂ ਚੁੱਕਣੇ ਚਾਹੀਦੇ।