ਸ਼ਾਨਦਾਰ ਸੇਵਾਵਾਂ ਦੇ ਲਈ ਡਾ. ਨਰਿੰਦਰ ਭਾਰਗਵ ਰਾਸ਼ਟ੍ਰਪਤੀ ਸੇਵਾ ਮੈਡਲ ਨਾਲ ਹੋਣਗੇ ਸਨਮਾਨਿਤ
ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ): ਜਿਲ•ਾਂ ਫਾਜ਼ਿਲਕਾ ਵਿਖੇ ਬਤੋਰ ਐਸ.ਐਸ.ਪੀ. ਆਪਣੀ ਬੇਹਤਰੀਨ ਸੇਵਾਵਾਂ ਦੇਣ ਵਾਲੇ ਪੁਲਿਸ ਪ੍ਰਮੁੱਖ ਡਾ. Ñਨਰਿੰਦਰ ਭਾਰਗਵ ਦੀ ਚੋਣ ਰਾਸ਼ਟ੍ਰਪਤੀ ਪੁਲਿਸ ਮੈਡਲ ਲਈ ਕੀਤੀ ਗਈ ਹੈ। ਡਾ. ਭਾਰਗਵ ਪੰਜਾਬ ਦੇ ਉਹਨਾਂ ਪੁਲਿਸ ਅਧਿਕਾਰਿਆਂ ਵਿੱਚੋ ਇੱਕ ਹਨ ਜਿਨਾਂ ਨੇ ਆਪਣੀ ਕਾਬਲਿਅਤ ਦੇ ਨਾਲ ਪੁਲਸ ਵਿਭਾਗ ਵਿੱਚ ਨਵੇਂ ਮੁਕਾਮ ਹਾਸਲ ਕੀਤੇ ਹਨ। ਆਪਣੀ ਬੇਦਾਗ ਅਤੇ ਸ਼ਲਾਘਾਯੋਗ ਸੇਵਾਵਾਂ ਦੇ ਲਈ ਅੱਜ 26 ਜਨਵਰੀ 2017 ਨੂੰ ਗਨਤੰਤਰ ਦਿਸਵ ਦੇ ਮੌਕੇ ਤੇ ਦਿੱਲੀ ਵਿਖੇ ਭਾਰਤ ਦੇ ਮਾਨਯੋਗ ਰਾਸ਼ਟ੍ਰਪਤੀ ਸ੍ਰੀ ਪ੍ਰਨਬ ਮੁਖਰਜੀ ਵੱਲੋਂ ਡਾ. ਭਾਰਗਵ ਨੂੰ ਸਮਾਨਿਤ ਕੀਤਾ ਜਾਵੇਗਾ। ਹਾਲ ਦੀ ਘੜੀ ਲੁਧਿਆਣਾ'ਚ ਬਤੋਰ ਕਮਾਂਡਂੈਟ ਆੱਫ ਇੰਡਿਅਨ ਰਿਜ਼ਰਵ ਬਟਾਲੀਅਣ ਆਪਣੀ ਸੇਵਾਵਾਂ ਦੇ ਰਹੇ ਸ਼੍ਰੀ ਭਾਰਗਵ ਨੇ ਆਪਣੇ ਸਫਰ ਦੀ ਸ਼ੁਰੂਆਤ ਫੌਰੈਂਨਸਿਕ ਸਾਇੰਸ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਦੋ ਬਾਅਦ ਕੀਤੀ। ਮਿਨੀਸਟਰ੍ਰੀ ਆੱਫ ਹੋਮ ਅਫੈਅਰਸ ਵਿੱਚ ਬਤੋਰ ਸੀਨੀਅਰ ਰਿਸੱਰਚ ਅਫਸਰ ਆਪਣੀਆਂ ਸੇਵਾਵਾਂ ਦੇ ਰਹੇ ਸ੍ਰੀ ਨਰੇਂਦਰ ਭਾਰਗਵ ਨੇ ਨੋਕਰੀ ਦੇ ਨਾਲ ਨਾਲ ਪਟਿਆਲਾ ਤੋ ਸਿੱਖਿਆ ਦੀ ਉਚੇਰੀ ਡਿਗਰੀ ਪੀਐਚਡੀ ਪਾਸ ਕਰਕੇ ਡਾਕਟਰੈਟ ਦੀ ਡਿਗਰੀ ਹਾਸਲ ਕੀਤੀ। ਫੌਰੈਂਨਸਿਕ ਸਾਇੰਸ ਦੇ ਖੇਤਰ ਵਿੱਚ ਪੱੜਿ•ਆ ਗੱਲਾਂ ਨੂੰ ਆਪਣੀ ਪੁਲਿਸ ਸਰਵਿਸ ਦੇ ਨਾਲ ਜੋੜ ਕੇ ਡਾ. ਭਾਰਗਵ ਨੇ ਕਈ ਗੁੰਝਲਦਾਰ ਅਤੇ ਪੇਚਿਦਾ ਕੇਸਾਂ ਨੂੰ ਨਵੇਂ ਤਰੀਕੇ ਦੇ ਨਾਲ ਜਾਂਚ ਪੜਤਾਲ ਕਰਕੇ ਹਲ ਕੀਤਾ-ਬ੍ਰਿਡੇਲ ਜੇਲ ਬ੍ਰੇਕ ਕਾਂਡ ਅਤੇ ਅਮਲੋਹ ਚਰਚ ਕੇਸ ਇਸ ਦੀ ਖਾਸ ਮਿਸਾਲ ਹਨ। 2004 ਦੇ ਲੋਕਸਭਾ ਚੁਣਾਂ ਵਿੱਚ ਬਤੌਰ ਐਸ.ਐਸ.ਪੀ. ਗੁਰਦਾਸਪੁਰ ਅਤੇ 2012 ਦੇ ਵਿਧਾਨਸਭਾ ਚੋਣਾਂ ਵਿੱਚ ਬਤੋਰ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ (ਨਵਾ ਸਹਿਰ) ਵਿਖੇ ਆਪਣੀ ਸ਼ਾਨਦਾਰ ਸੇਵਾਵਾਂ ਦੇਣ ਕਾਰਨ ਚੋਣ ਆਬਜਰਵਰ ਵੱਲੇ ਵੀ ਇਹਨਾਂ ਨੂੰ ਸਲਾਂਘਾ ਪੱਤਰ ਦਿੱਤੇ ਗਏ। ਪੁਲਿਸ ਅਧਿਕਾਰੀ ਵੱਜੋ ਡਾ. ਭਾਰਗਵ ਨੇ ਸਮਾਜਿਕ ਪੱਧਰ ਤੇ ਵੀ ਕਈ ਨਵੇਕਲਿਆਂ ਮੂਹੀਮ ਸ਼ੁਰੂ ਕੀਤੀਆਂ, ਤਰਨਤਾਰਨ ਜਿਲ•ੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ 'ਜੀਵਨ ਸ਼ਾਨਤੀ ਜਲ ਲਹਿਂਰ', ਮਾਨਸਾ ਜਿਲੇ• ਵਿੱਚ 'ਸਾਂਝ ਵੈਨ' ਸ਼ੁਰੂ ਕੀਤੀ ਜਿਸ ਨੇ ਆਮ ਪਬੱਲਿਕ ਅਤੇ ਪੁਲਿਸ ਵਿੱਚ ਵੱਧਿਆ ਰਾਫਤਾ ਕਾਇਮ ਕੀਤਾ। ਇਸ ਤੇ ਇਲਾਵਾ ਜਲੰਧਰ ਵਿਖੇ ਪੁਲਿਸ ਸਹਾਇਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਅਤੇ ਲੁਧਿਆਣਾ ਵਿੱਚ ਔਰਤਾਂ ਦੀ ਸੁਰਖਿਆ ਅਤੇ ਮਾਨ ਸਨਮਾਨ ਨੂੰ ਮੁੱਖ ਰਖਦੇ ਹੋਏ ਉਹਨਾਂ ਵੱਲੋਂ 'ਇਸਤਰੀ ਸਨਮਾਨ ਐਪ' ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਸਭ ਚੀਜਾਂ ਨੇ ਡਾ. ਭਾਰਗਵ ਨੂੰ ਨਾ ਸਿਰਫ ਆਪਣੇ ਅਧਿਕਾਰਿਆ, ਕਰਮਚਾਰੀਆਂ ਸਗੋਂ ਆਮ ਜਨਤਾ ਵਿੱਚ ਵੀ ਚਹੇਤਾ ਬਣਾ ਦਿੱਤਾ। ਇਸ ਤੋ ਪਹਿਲਾ ਵੀ ਕੰਮ ਦੇ ਪ੍ਰਤੀ ਲਗਨ ਅਤੇ ਬਹਾਦੁਰੀ ਲਈ ਉਹਨਾਂ ਨੂੰ ਡੀਜੀਪੀ ਬਿਹਾਰ, ਡੀਜੀਪੀ ਜੰਮੂ, ਪੰਜਾਬ ਵਿਧਾਨਸਭਾ ਸਪਿਕਰ ਆਦਿ ਵੱਲੋਂ ਕੁਲ 12 ਪ੍ਰੰਸਸਾ ਪੰਤਰ, ਰਾਸ਼ਟਰਪਤੀ ਪੁਲਿਸ ਮੈਂਡਲ ਅਤੇ 2016 ਵਿੱਚ ਮੁੱਖਮੰਤਰੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਡਾ. ਨਰਿੰਦਰ ਭਾਰਗਵ ਨੇ ਆਪਣੇ ਪੁਲਿਸ ਕਰਿਅਰ ਦੀ ਸ਼ੁਰੂਆਤ ਬਤੋਰ ਥਾਣੇਦਾਰ ਕੀਤੀ ਸੀ ਪਰ ਆਪਣੀਆਂ ਮਿਹਨਤ ਅਤੇ ਸ਼ਾਨਦਾਰ ਸੇਵਾਵਾਂ ਦੇ ਨਾਲ ਪੁਲਿਸ ਪੁਮੱਖ ਦੇ ਵੱਡੇ ਉਹਦੇ ਤੇ ਆਪਣੀ ਸੇਵਾਵਾਂ ਦੇ ਰਹੇ ਹਨ।