ਪੰਜਾਬ ਦੀ ਧਰਧੀ ਜਵਾਨ ਅਤੇ ਕਿਸਾਨ ਪੈਦਾ ਕਰਤੀ ਹੈ ਨਸ਼ੇੜੀ ਨਹੀ : ਰਾਜਨਾਥ ਸਿੰਘ
ਲੋਕਾਂ ਤੋਂ ਹੱਥ ਚੁਕਵਾਕੇ ਜਿਆਣੀ ਨੂੰ ਜਿਤਾਉਣ ਦੀ ਕੀਤੀ ਅਪੀਲ
ਸ਼ਾਸਨ ਕਰਨ ਵਿਚ ਫੇਲ ਰਹੀ ਆਪ ਅਤੇ ਕਾਂਗਰਸ
ਫਾਜ਼ਿਲਕਾ, 24 ਜਨਵਰੀ (ਵਿਨੀਤ ਅਰੋੜਾ) : ਤੁਸੀਂ ਇਸ ਵਾਰ ਫਾਜ਼ਿਲਕਾ ਤੋਂ ਸੁਰਜੀਤ ਜਿਆਣੀ ਨੂੰ ਜਿਤਾਓ, ਮੈਂ ਤੁਹਾਡਾ ਧੰਨਵਾਦ ਕਰਨ ਫਿਰ ਫਾਜ਼ਿਲਕਾ ਆਵਾਂਗਾ। ਫੇਰ ਮਾਲਾ ਪਹਿਨਕੇ ਨਹੀਂ ਸਗੋਂ ਆਪਣਾ ਸਿਰ ਝੁਕਾਕੇ ਕਰਾਂਗਾ ਧੰਨਵਾਦ।
ਇਹ ਸ਼ਬਦ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫਾਜ਼ਿਲਕਾ ਤੋਂ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਪੱਖ ਵਿਚ ਸਥਾਨਕ ਘਾਹ ਮੰਡੀ ਵਿਚ ਕੀਤੀ ਰੈਲੀ ਵਿਚ ਕਹੇ। ਜਿਸ ਨੂੰ ਸੁਣਕੇ ਲੋਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ•ਾਂ ਦਾ ਸਵਾਗਤ ਕੀਤਾ।
ਰੈਲੀ ਦੇ ਪੂਰੇ ਭਾਸ਼ਨ ਵਿਚ Àਨ•ਾਂ ਦਾ ਫੋਕਸ ਸੁਰਜੀਤ ਜਿਆਦੀ ਦੇ 10 ਵਰਿ•ਆਂ ਵਿਚ ਕੀਤੇ ਗਏ ਵਿਕਾਸ ਕੰਮਾਂ ਤੇ ਰਿਹਾ। ਉੱਥੇ ਇਸ ਦੌਰਾਨ ਉਨ•ਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਵੀ ਕਰੜੇ ਪ੍ਰਹਾਰ ਕੀਤੇ। ਰਾਜਨਾਥ ਸਿੰਘ ਨੇ ਦੋਵ•ਾਂ ਪਾਰਟੀਆਂ ਨੂੰ ਸ਼ਾਸਨ ਕਰਨ ਵਿਚ ਫੇਲ ਕਰਾਰ ਦਿੰਦੇ ਹੋਏ ਕਿਹਾ ਕਿ ਦਿਲੀ ਵਰਗੇਂ ਛੋਟੇ ਸੂਬੇ ਵਿਚ ਵੀ ਸ਼ਾਸਨ ਕਰਨ ਵਿਚ ਆਮ ਆਦਮੀ ਪਾਰਟੀ ਪੂਰੀ ਤਰ•ਾਂ ਨਾਲ ਫੇਲ ਰਹੀ ਹੈ, ਉੱਥੇ ਕਾਂਗਰਸ ਨੂੰ ਡੁੱਬਦਾ ਜਹਾਜ ਕਰਾਰ ਦਿੰਦੇ ਹੌਏ ਉਨ•ਾਂ ਕਿਹਾ ਕਿ ਪੂਰੇ ਦੇਸ਼ ਵਿਚ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹਰ ਸਰਕਾਰ ਸੰਪੂਰਨ ਨਹੀਂ ਹੁੰਦੀ, ਕੁਝ ਕਮੀਆਂ ਤਾਂ ਰਹਿ ਹੀ ਜਾਂਦੀਆਂ ਹਨ। ਇਸ ਲਈ ਹੁਣ ਇਨ•ਾਂ ਕਮੀਆਂ ਨੂੰ ਆਉਣ ਵਾਲੇ ਪੰਜ ਵਰਿ•ਆਂ ਵਿਚ ਪੂਰਾ ਕੀਤਾ ਜਾਵੇਗਾ। ਉਨ•ਾਂ ਗੁਰੂਆਂ ਦੀ ਘਰਤੀ ਪੰਜਾਬ ਨੂੰ ਵਿਰੋਧੀ ਪਾਰਟੀਆਂ ਵੱਲੋਂ ਬਦਨਾਮ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਝ ਲੋਕਾਂ ਦੇ ਨਸ਼ੇ ਵਿਚ ਫੱਸੇ ਹੋਣ ਕਾਰਨ ਪੂਰੀ ਕੋਮ ਨੂੰ ਬਦਨਾਮ ਕਰਨਾ ਨੋਜ਼ਵਾਨਾਂ ਦਾ ਮਨੋਬਲ ਤੋੜਨਾ ਹੈ। ਇਸਦਾ ਜਵਾਬ ਹੁਣ ਨੋਜ਼ਵਾਨ ਵਰਗ ਖੁਦ ਹੀ ਚਾਰ ਫਰਵਰੀ ਨੂੰ ਦੇਣਗੇ।
ਇਸ ਦੌਰਾਨ ਉਨ•ਾਂ ਨੇ ਕੇਂਦਰ ਦੀ ਕਿਸਾਨਾਂ ਅਤੇ ਗਰੀਬਾਂ ਲਈ ਕਈ ਯੋਜਨਾਵਾਂ ਦਾ ਵਰਣਨ ਕੀਤਾ। ਉੱਥੇ ਅਕਾਲੀ ਪਾਜਪਾ ਵੱਲੌਂ ਐਲਾਣ ਪੱਤਰ ਵਿਚ ਕੀਤੇ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਯੋਜਨਾਵਾਂ ਪਿਛਲੇ ਵਰਿ•ਆਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਚਲਾਈਆਂ ਹਨ ਉਹ ਪੂਰੇ ਦੇਸ਼ ਵਿਚ ਕਿਸੇ ਹੋਰ ਰਾਜ ਵਿਚ ਨਹੀਂ ਚੱਲ ਰਹੀਆਂ। ਇਸਦਾ ਸਹਿਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ। ਜਿਨ•ਾਂ ਨੇ ਗਰੀਬ ਤੋਂ ਗਰੀਬ ਵਿਅਕਤੀ ਦੇ ਲਈ ਵੀ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਤਾਕਿ ਉਹ ਸਵਾਭੀਮਾਨ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਉੱਥੇ ਇਸ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਨੇ ਸੰਬੋਧਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਇੱਕ ਉਹ ਸਮਾਂ ਸੀ ਜਦੋਂ ਦਫ਼ਤਰ 2 ਵਜੇ ਅਤੇ ਦੁਕਾਨਾਂ ਸ਼ਾਮ ਨੂੰ 6 ਵਜੇ ਬੰਦ ਹੋ ਜਾਂਦੀਆਂ ਸਨ, ਕਿਉਂਕਿ ਪ੍ਰਦੇਸ਼ ਵਿਚ ਬਿਜਲੀ ਦੀ ਬਹੁਤ ਕਮੀ ਸੀ, ਪਰ ਹੁਣ ਲੋਕ ਖੁਦ ਹੀ ਜਾਣਦੇ ਹਨ ਕਿ ਬਿਜਲੀ ਦੇ ਮਾਮਲੇ ਵਿਚ ਪੰਜਾਬ ਆਤਮ ਨਿਰਭਰ ਬਣ ਗਿਆ ਹੈ। ਉਨ•ਾਂ ਕੈਪਟਨ ਨੂੰ ਸ਼ਰਾਬੀ ਰਸੀਆ ਅਤੇ ਵਿਲਾਸਤੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਲੋਕਾਂ ਨਾਲ ਤਾਂ ਦੂਰ ਵਿਧਾਇਕਾਂ ਨੂੰ ਮਿਲਣ ਦਾ ਵੀ ਕੈਪਟਨ ਕੋਲ ਸਮਾਂ ਨਹੀਂ ਸੀ।
ਇਸ ਮੌਕੇ ਪੰਜਾਬ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਕਿਸਾਨ ਆਗੂ ਅਜ਼ਮੇਰ ਸਿੰਘ ਲਖੋਵਾਲ, ਰਾਜਸਥਾਨ ਤੋਂ ਕੈਬੀਨੇਟ ਮੰਤਰੀ ਰਜਿੰਦਰ ਰਠੋੜ ਅਤੇ ਸੁਰਿੰਦਰ ਪਾਲ ਟੀਟੀ, ਭਾਜਪਾ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਮੀਡੀਆ ਇੰਚਾਰਜ਼ ਸੁਬੋਧ ਵਰਮਾ, ਸ੍ਰੀਮਤੀ ਨਿਰਮਲਾ ਜਿਆਣੀ, ਅਕਾਲੀ ਆਗੂ ਗੁਰਵਿੰਦਰ ਸਿੰਘ ਗਰੇਵਾਲ, ਸੋਈ ਜ਼ਿਲਾਪ੍ਰਧਾਨ ਨਰਿੰਦਰ ਸਵਨਾ, ਅਕਾਲੀ ਆਗੂ ਸੰਦੀਪ ਗਿਲਹੋਤਰਾ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਜ਼ਿਲ•ਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮਿਉਨਸੀਪਲ ਕਮੇਟੀ ਪ੍ਰਧਾਨ ਰਾਕੇਸ ਧੁੜਿਆ, ਮਾਰਕੀਟ ਕਮੇਟੀ ਚੇਅਰਮੇਨ ਵਿਨੋਦ ਬਜਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜ਼ਰ ਸਨ।