ਪੀਰ ਮਹੁੰਮਦ ਸਾਰਾ ਪਿੰਡ ਆਪ ਦੇ ਰੰਗ ਚ ਰੰਗਿਆਂ ਜਨਤਕ ਮੀਟਿੰਗ ਦੋਰਾਨ ਪਿੰਡ ਵਾਸੀਆਂ ਨੇ ਮਲਕੀਤ ਥਿੰਦ ਦੀ ਚੋਣ ਮੁਹਿੰਮ ਨਾਲ ਤੁਰਣ ਦਾ ਕੀਤਾ ਐਲਾਨ
ਗੁਰੁਹਰਸਹਾਏ 17 ਜਨਵਰੀ – ਹਲਕਾ ਗੁਰੂਹਰਸਹਾਏ ਦੇ ਪਿੰਡ ਪੀਰ ਮਹੁੰਮਦ ਵਿੱਚ ਕਾਗਰਸ ਤੇ ਅਕਾਲੀ ਦਲ ਨੂੰ ਉਸ ਸਮੇ ਢਾਹ ਲੱਗੀ ਜਦ ਸਮੂਹ ਪਿੰਡ ਵਾਸੀਆਂ ਨੇ ਇਕ ਵੱਡੀ ਜਨਤਕ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਦੇ ਨਾਲ ਚੱਲਣ ਦਾ ਐਲਾਨ ਕਰ ਦਿੱਤਾ । ਪਿੰਡ ਚ ਰੱਖੇ ਗਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੋਰਾਨ ਪਿੰਡ ਵਾਸੀਆਂ ਨੇ ਨਾਲ ਚੱਲਣ ਦਾ ਐਲਾਨ ਕੀਤਾ । ਮੀਟਿੰਗ ਦੋਰਾਨ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਕੇਜਰੀਵਾਲ ਸਾਰਾ ਪੀਰ ਮਹੁੰਮਦ ਤੇਰੇ ਨਾਲ ਦੇ ਨਾਅਰਿਆ ਨਾਲ ਆਪ ਦੇ ਰੰਗ ਚ ਪਿੰਡ ਰੰਗਿਆ ਗਿਆ। ਇਸ ਮੋਕੇ ਆਪਣੇ ਭਾਸ਼ਣ ਦੋਰਾਨ ਮਲਕੀਤ ਥਿੰਦ ਨੇ ਕਿਹਾ ਕਿ ਜੋ ਪਿੰਡ ਵਾਸੀਆ ਨੇ ਮੈਨੂੰ ਸਹਿਯੋਗ ਦਿੱਤਾ ਹੈ । ਇਸ ਦਾ ਅਸੀ ਸਦਾ ਰਿਣੀ ਰਹਾਗਾ ਤੇ ਸਾਡੀ ਪਾਰਟੀ ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੋਕੇ ਸਰਕਲ ਇੰਚਾਰਜ ਜਸਵੰਤ ਸਿੰਘ , ਰਾਜਪ੍ਰੀਤ ਸੁੱਲਾ , ਤਿਲਕ ਰਾਜ ਪ੍ਰਧਾਨ , ਜਗਤ ਸਿੰਘ , ਮਨਿੰਦਰ ਕੰਬੋਜ , ਮੋਹਣ ਲਾਲ, ਧੀਰਜ ਸ਼ਰਮਾ, ਪਵਨ ਗੋਲੂ ਕਾ ਮੋੜ , ਗੁਰਚਰਨ ਗਾਮੂ ਵਾਲਾ, ਤੋ ਇਲਾਵਾ ਪਿੰਡ ਵਾਸੀ ਹਰਕਿਸ਼ਨ ਰਾਜੂ , ਪਰਮੋਦ ਕੁਮਾਰ , ਦੇਸ ਰਾਜ , ਗੁਰਮੇਲ ਚੰਦ , ਅਨਿਲ ਕੁਮਾਰ ,ਰੋਸ਼ਨ ਲਾਲ, ਦੀਪਕ ਕੁਮਾਰ , ਹਰਮੇਸ਼ ਚੰਦ , ਕ੍ਰਿਸ਼ਨ ਕੁਮਾਰ , ਡਾ ਦੇਸ ਰਾਜ ਸਮੇਤ ਵਲੰਟੀਅਰ ਅੋਰਤਾ ਭੈਣਾ ਵੱਡੀ ਗਿਣਤੀ ਚ ਹਾਜਰ ਸਨ ।