Ferozepur News

ਚੋਣ ਜ਼ਾਬਤੇ ਦੌਰਾਨ ਪੈਸੇ ਦੇ ਲੈਣ-ਦੇਣ &#39ਤੇ ਰਹੇਗੀ ਤਿੱਖੀ ਨਜ਼ਰ : ਏਡੀਸੀx

ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ):  ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਅੱਜ ਇੱਥੇ ਮੀਟਿੰਗ ਕਰਦਿਆਂ ਅਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ -ਕਮ -ਅਡੀਸ਼ਨਲ ਡਿਪਟੀ ਕਮਿਸ਼ਨਰ  ਅਰਵਿੰਦ ਕੁਮਾਰ ਨੇ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ ਚੋਣ ਦਫ਼ਤਰ ਵੱਲੋਂ ਹਰ ਇੱਕ ਪ੍ਰਕਾਰ ਦੇ ਪੈਸੇ ਦੇ ਲੈਣ-ਦੇਣ 'ਤੇ ਤਿੱਖੀ ਨਜ਼ਰ ਰਹੇਗੀ।
ਏਡੀਸੀ ਅਰਵਿੰਦ ਕੁਮਾਰ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਬੈਂਕ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਦਫ਼ਤਰ ਦੇ ਮਾਰਫਤ ਆਪੋ ਆਪਣੀ ਬ੍ਰਾਂਚ ਦੀ ਰਿਪੋਰਟ ਭੇਜਣਗੇ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਰੋਜ਼ਾਨਾ ਭੇਜਣੀ ਹੈ ਅਤੇ ਜੇਕਰ ਨਿਲ ਰਿਪੋਟ ਹੋਵੇ ਤਾਂ ਵੀ ਰਿਪੋਟ ਲਾਜ਼ਮੀ ਤੌਰ 'ਤੇ ਭੇਜੀ ਜਾਣੀ ਹੈ ਅਤੇ ਬੈਂਕ ਪ੍ਰਬੰਧਨ ਦੇ ਧਿਆਨ ਵਿਚ ਜੇਕਰ ਕੋਈ ਵੀ ਆਮ ਨਾਲੋਂ ਹੱਟ ਕੇ ਸ਼ੱਕੀ ਲੈਣ ਦੇਣ ਉਨ੍ਹਾਂ ਦੇ ਧਿਆਨ ਵਿਚ ਆਉਂਦਾ ਹੈ ਤਾਂ ਇਸ ਦੀ ਸੂਚਨਾ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ।
ਅਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਵੀ ਬੈਂਕ ਖਾਤੇ ਵਿਚੋਂ 10 ਲੱਖ ਤੋਂ ਵੱਧ ਦੀ ਰਕਮ ਨਿਕਲਦੀ ਹੈ ਤਾਂ ਇਸ ਦੀ ਸੂਚਨਾ ਰਿਪੋਰਟ ਵਿਚ ਭੇਜੀ ਜਾਣੀ ਹੈ। ਇਸੇ ਤਰਾਂ ਅਜਿਹੇ ਆਰਟੀਜੀਐਸ ਲੈਣ-ਦੇਣ ਜੋ ਅਜਿਹੇ ਖਾਤੇ ਵਿਚ ਕੀਤੇ ਗਏ ਹੋਣ ਜਿਸ ਨਾਲ ਲੈਣ ਦੇਣ ਦਾ ਪੁਰਾਣਾ ਬੈਂਕ ਰਿਕਾਰਡ ਨਾ ਹੋਵੇ ਤਾਂ ਵੀ ਸੂਚਨਾ ਜ਼ਿਲ੍ਹਾ ਚੋਣ ਦਫ਼ਤਰ ਨੂੰ ਦਿੱਤੀ ਜਾਣੀ ਹੈ। ਉਮੀਦਵਾਰ, ਉਸਦੀ ਪਤਨੀ, ਪਤੀ, ਗ੍ਰਾਂਟਰ, ਰਾਜਨੀਤਿਕ ਪਾਰਟੀ ਦੇ ਬੈਂਕ ਖਾਤੇ ਵਿਚੋਂ ਜੇਕਰ 1 ਲੱਖ ਤੋਂ ਵਧ ਦਾ ਲੈਣ ਦੇਣ ਹੁੰਦਾ ਹੈ ਤਾਂ ਇਸ ਸਬੰਧੀ ਵੀ ਸੂਚਨਾ ਚੋਣ ਕਮਿਸ਼ਨਰ ਨੂੰ ਬੈਂਕ ਵੱਲੋਂ ਦਿੱਤੀ ਜਾਵੇਗੀ।  ਇਸੇ ਤਰਾਂ ਉਨ੍ਹਾਂ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਬੈਂਕ ਆਪਣੇ ਪੈਸੇ ਨੂੰ ਇਕ ਬ੍ਰਾਂਚ ਤੋਂ ਦੂਸਰੀ ਬ੍ਰਾਂਚ ਤੱਕ ਭੇਜਣ ਵੇਲੇ ਸਬੰਧਤ ਸਟਾਫ ਕੋਲੋ ਆਪਣੇ ਪਹਿਚਾਣ ਪੱਤਰ ਅਤੇ ਹੋਰ ਲੋੜੀਂਦੇ ਦਸਤਾਵੇਜ ਹੋਣੇ ਚਾਹੀਦੇ ਹਨ। ਉਨ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਆਪਣਾ ਸਟੇਸ਼ਨ ਨਾ ਛੱਡਣ।
ਮੀਟਿੰਗ ਦੌਰਾਨ ਐਲਡੀਐਮ ਪਰਮਜੀਤ ਕੋਚਰ, ਤਹਿਸੀਲਦਾਰ ਚੋਣਾਂ ਇੰਦਰਜੀਤ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
 

Related Articles

Back to top button