ਯੂਥ ਕਾਂਗਰਸ ਦੀ ਭਰਵੀਂ ਰੈਲੀ ਕਰਦਿਆਂ ਰਾਣਾ ਸੋਢੀ ਨੇ ਵਜਾਇਆ ਚੋਣ ਬਿਗੁਲ
– ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਵਿਖਾਵੇਗੀ ਕੈਪਟਨ ਦੀ ਸਰਕਾਰ : ਰਾਣਾ ਸੋਢੀ
– ਰਾਜਾ ਵੜਿੰਗ, ਬਲਕਾਰ ਸਿੱਧੂ, ਸਤਵਿੰਦਰ ਬਿੱਟੀ ਅਤੇ ਬੁਲਾਰਿਆਂ ਨੇ ਅਕਾਲੀ-ਭਾਜਪਾ, ਆਪ ਨੂੰ ਰਗੜੇ ਲਗਾਉਂਦਿਆ ਕਾਂਗਰਸ ਸਰਕਾਰ ਲਿਆਉਣ ਦਾ ਦਿੱਤਾ ਸੱਦਾ
ਗੁਰੂਹਰਸਹਾਏ, 25 ਨਵੰਬਰ (ਪਰਮਪਾਲ ਗੁਲਾਟੀ)- ਪੰਜਾਬ ਦੇ ਬਦਤਰ ਹਾਲਤ ਤੇ ਮੋਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਨਸ਼ਿਆਂ ਦੇ ਮੁੱਦੇ 'ਤੇ ਯੂਥ ਕਾਂਗਰਸ ਵਲੋਂ ਗੋਲੂ ਕਾ ਮੋੜ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਹਜ਼ਾਰਾਂ ਦੀ ਤਦਾਦ 'ਚ ਪੁੱਜੇ ਲੋਕਾਂ ਦੇ ਠਾਠਾਂ ਮਾਰਦੇ ਇਸ ਇਕੱਠ 'ਚ ਲੋਕਾਂ ਦਾ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪ੍ਰਤੀ ਭਰਵਾ ਉਤਸ਼ਾਹ ਵੇਖਣ ਨੂੰ ਮਿਲਿਆ। ਦੁਪਹਿਰ 12 ਵਜੇ ਤੋਂ ਜੁੜੇ ਲੋਕ ਪੰਡਾਲ 'ਚ ਬੈਠੇ ਰਹੇ, ਇਸ ਰੈਲੀ ਦੇ ਭਰਵੇਂ ਇਕੱਠ ਦੌਰਾਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਜ਼ੂਦਾ ਅਕਾਲੀ ਭਾਜਪਾ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕਰਦਿਆ ਕਿਹਾ ਕਿ ਦੇਸ਼ ਦੀ ਵੰਡ ਵੇਲੇ ਤਾਂ ਅੰਗਰੇਜ਼ ਚਲੇ ਗਏ ਪਰ ਲੋਕ ਗੁਲਾਮੀ ਦੀ ਜ਼ਿੰਦਗੀ ਜਿਉਂਦੇ ਰਹੇ ਤੇ ਹੁਣ ਦੇ ਹਲਾਤਾਂ 'ਚ ਜਿਹੜਾ ਆਦਮੀ ਆਪਣੇ ਹੱਕ ਜਾਂ ਸੱਚ ਦੀ ਗੱਲ ਕਰਦਾ ਹੈ ਉਸਨੂੰ ਥਾਣੇ ਡੱਕ ਦਿੱਤਾ ਜਾਂਦਾ ਹੈ। ਅਕਾਲੀ ਭਾਜਪਾ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਜ਼ਲਿ•ਆ ਵਾਲੇ ਬਾਗ ਵਿਚ ਸ਼ਹੀਦ ਹੋਏ ਤਿੰਨ ਹਜ਼ਾਰ ਲੋਕਾਂ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਲੰਡਨ ਜਾ ਕੇ ਲਿਆ ਸੀ ਅਤੇ ਤੁਸੀਂ ਹੁਣ 16 ਲੱਖ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਈ ਦਲਦਲ ਦਾ ਬਦਲਾ ਇਸ ਸਰਕਾਰ ਨੂੰ ਪੰਜਾਬ ਤੋਂ ਚਲਦਾ ਕਰਕੇ ਲੈਣਾ ਹੈ। ਉਹਨਾਂ ਕਿਹਾ ਕਿ ਲੋਕ ਹੁਣ ਬਾਦਲਾਂ ਦੇ ਝੂਠੇ ਗੁੰਮਰਾਹਕੁੰਨ ਪ੍ਰਚਾਰ 'ਚ ਨਹੀਂ ਆਉਣਗੇ ਕਿਉਂਕਿ ਇਸ ਪਰਿਵਾਰ ਨੇ ਰੇਤਾ, ਬਜਰੀ, ਕੇਬਲ, ਕੇਬਲ ਨੈਟਵਰਕ, ਬੱਸਾਂ ਤੇ ਹੋਰ ਕਮਾਈ ਵਾਲੇ ਸਾਧਨਾਂ 'ਤੇ ਕਬਜ਼ਾ ਕਰਕੇ ਪੰਜਾਬ ਨੂੰ ਲੁੱਟਿਆ ਹੈ। ਉਹਨਾਂ ਨੇ ਹਲਕਾ ਗੁਰੂਹਰਸਹਾਏ ਦੇ ਅਕਾਲੀ ਦਲ ਦੇ ਉਮੀਦਵਾਰ ਅਤੇ ਹੋਰ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦਿਆ ਕਿਹਾ ਕਿ ਹੁਣ ਇਹਨਾਂ ਦੀਆਂ ਜਮਾਨਤਾਂ ਜਬਤ ਕਰਵਾਉਣ ਦਾ ਸਮਾਂ ਆ ਗਿਆ ਹੈ ਤੇ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਧੱਕੇਸ਼ਾਹੀਆਂ, ਵਧੀਕੀਆਂ ਕਰਨ ਵਾਲੇ ਲੋਕਾਂ ਨੂੰ ਕੈਪਟਨ ਸਰਕਾਰ ਆਉਣ 'ਤੇ ਜੇਲ•ਾਂ ਵਿਚ ਡੱਕਿਆ ਜਾਵੇਗਾ। ਉਹਨਾਂ ਲੋਕਾਂ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਚੌਥੀ ਵਾਰ ਫਿਰ ਰਾਣਾ ਸੋਢੀ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਰਾਣਾ ਸੋਢੀ ਨੇ ਸਰਕਾਰ ਵਿਚ ਅਹਿਮ ਅਹੁਦਾ ਲੈਣਾ ਹੈ, ਜਿਸ ਵਿਚ ਸੋਢੀ ਪਰਿਵਾਰ ਲੋਕਾਂ ਨੂੰ ਸੇਵਾ ਦੇ ਨਾਲ-ਨਾਲ ਹੀ ਹਲਕਾ ਗੁਰੂਹਰਸਹਾਏ ਨੂੰ ਨੰਬਰ ਵਨ ਬਣਾਵੇਗਾ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਆਗੂਆਂ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਾਮੇਬਾਜ ਦੱਸਦਿਆ, ਇਹਨਾਂ ਦੀ ਗੁੰਮਰਾਹਕੁੰਨ ਗੱਲਾਂ ਵਿਚ ਨਾ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਹਰ ਵਰਗ ਦੁਖੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਅਕਾਲੀ ਸਰਕਾਰ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਦੇ 10 ਸਾਲ ਦੇ ਸਮੇਂ ਦੌਰਾਨ ਇਸ ਪੱਛੜੇਪਣ ਨੂੰ ਕਾਂਗਰਸ ਸਰਕਾਰ ਬਣਦਿਆ ਹੀ ਦੂਰ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰ ਵਰਗ ਦੀਆਂ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਅਤੇ 2 ਹਜ਼ਾਰ ਰੁਪਏ ਬੁਢਾਪਾ, ਵਿਧਵਾ ਪੈਨਸ਼ਨ ਦਿੱਤੀ ਜਾਵੇਗੀ। ਰਾਣਾ ਸੋਢੀ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜਿਨ•ਾਂ ਸੱਤਾਧਾਰੀਆਂ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਹਲਕਾ ਗੁਰੂਹਰਸਹਾਏ ਦੇ ਲੋਕਾਂ ਅਤੇ ਕਾਂਗਰਸ ਵਰਕਰਾਂ 'ਤੇ ਨਜਾਇਜ਼ ਪਰਚੇ, ਤਸ਼ਦੱਦ ਕੀਤਾ ਹੈ, ਉਹਨਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਰਾਣਾ ਸੋਢੀ ਨੇ ਆਮ ਆਦਮੀ ਪਾਰਟੀ 'ਤੇ ਵਰ•ਦਿਆਂ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ।
ਇਸ ਮੌਕੇ ਬਲਕਾਰ ਸਿੱਧੂ, ਸਤਵਿੰਦਰ ਬਿੱਟੀ, ਸ਼ਵਿੰਦਰ ਸਿੱਧੂ, ਰਾਜ ਬਖਸ਼ ਜਲਾਲਾਬਾਦ, ਜੋਗਿੰਦਰਪਾਲ ਭਾਟਾ, ਵਿੱਕੀ ਸਿੱਧੂ ਆਦਿ ਆਗੂਆਂ ਨੇ ਵੀ ਆਪਣੇ ਸੰਬੋਧਨ ਕਰਦਿਆ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਰਗੜ•ੇ ਲਗਾਉਂਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਚ ਰੋਲ ਕੇ ਰੱਖ ਦਿੱਤਾ ਹੈ, ਜਿਸਦਾ ਖਮਿਆਜਾ ਅਕਾਲੀ ਭਾਜਪਾ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਬੁਲਾਰਿਆਂ ਨੇ ਯੂਥ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਕਾਂਗਰਸ ਦੇ ਹੱਕ ਵਿਚ ਕਮਰਕੱਸ ਲੈਣ।
ਇਸ ਮੌਕੇ ਅਨੁਮੀਤ ਸਿੰਘ ਹੀਰਾ ਸੋਢੀ, ਗੁਰਦੀਪ ਸਿੰਘ ਢਿੱਲੋਂ, ਕੁਲਵੰਤ ਰਾਏ ਕਟਾਰੀਆਂ, ਰਘੂ ਸੋਢੀ, ਕੁਲਬੀਰ ਸਿੰਘ ਜੀਰਾ, ਲਾਡੀ ਗਹਿਰੀ, ਰਵੀ ਚਾਵਲਾ, ਆਤਮਜੀਤ ਡੇਵਿਡ, ਨਸੀਬ ਸਿੰਘ ਸੰਧੂ, ਮਲਕੀਤ ਹੀਰਾ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਬੱਬਾ ਬਰਾੜ, ਸੁਰਜੀਤ ਫੁਲਰਵੰਨ, ਦਵਿੰਦਰ ਜੰਗ, ਵੇਦ ਪ੍ਰਕਾਸ਼ ਕੰਬੋਜ਼, ਪਾਲਾ ਬੱਟੀ, ਜਰਨੈਲ ਸਿੰਘ ਥਿੰਦ, ਬੂਟਾ ਸਿੰਘ ਪੰਧੂ, ਬਲਦੇਵ ਰਾਜ ਨੰਬਰਦਾਰ, ਲਾਲ ਚੰਦ ਸੰਧਾ, ਹਰਪ੍ਰੀਤ ਰਿੰਟੂ, ਤਿਲਕ ਰਾਜ ਥਿੰਦ, ਪ੍ਰਸ਼ੋਤਮ ਲਾਲ ਥਿੰਦ, ਅਮੀ ਚੰਦ ਪਿੰਡੀ, ਹਰਮੀਤ ਪੰਮਾ ਕੁਟੀ, ਆਦਰਸ਼ ਕੁੱਕੜ, ਜਸਵਿੰਦਰ ਸਿੰਘ ਬੇਦੀ, ਸਤਨਾਮ ਚੰਦ ਸਾਬਕਾ ਸਰਪੰਚ, ਮਨੋਹਰ ਲਾਲ ਕੁੱਕੜ, ਸੁਖਦਿਆਲ ਕਾਲਾ ਸੰਧਾ, ਨੇਕ ਰਾਜ, ਬਗੀਚਾ ਬੱਟੀ, ਬਲਰਾਮ ਧਵਨ, ਰੁਸਤਮ ਮੁਜੈਦੀਆ, ਟੋਨੀ ਬੇਦੀ, ਵਿਨੋਦ ਸੰਧਾ ਸਾਬਕਾ ਸਰਪੰਚ, ਦਰਬਾਰ ਚੰਦ ਢੋਟ, ਪ੍ਰਵੀਨ ਕੁਮਾਰ ਥਿੰਦ, ਸੁਰਜੀਤ ਬੱਟੀ, ਹੰਸ ਰਾਜ ਬੱਟੀ, ਸੁਭਾਸ਼ ਪਿੰਡੀ, ਕਸ਼ਮੀਰ ਬਾਜੇ ਕੇ, ਸੰਦੀਪ ਮਾਹਮੂਜੋਈਆ, ਚੰਦਰ ਖੈਰੇ ਕੇ, ਪ੍ਰਸ਼ੋਤਮ ਸੰਧਾ, ਅਮਰੀਕ ਬੁੱਢੇਸ਼ਾਹ, ਗੁਰਭੇਜ ਟਿੱਬੀ, ਅਨੀਸ਼ ਡੇਮਰਾ, ਕਸ਼ਮੀਰ ਥਿੰਦ, ਸੋਹਣ ਲਾਲ ਸੰਧਾ, ਬੱਬੂ ਪਸਰੀਚਾ, ਰਵੀ ਸੰਧਾ, ਕਾਕਾ ਪਸਰੀਚਾ, ਪੱਪੂ ਮੰਡ, ਨਿਰੰਜਣ ਸਿੰਘ, ਦਰਸ਼ਨ ਸਿੰਘ ਮਿਸ਼ਰੀਵਾਲਾ, ਕਸ਼ਮੀਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਯੂਥ ਵਰਕਰ ਅਤੇ ਪਾਰਟੀ ਆਗੂ ਹਾਜ਼ਰ ਸਨ।