ਸਰਹੱਦੀ ਸਕੂਲਾਂ ਦੇ ਵਿਦਿਆਰਥੀਆ ਦੀ ਪੜ•ਾਈ ਲਈ ਹਦਾਇਤਾ ਜ਼ਾਰੀ
ਮਿਤੀ 2 ਅਕਤੂਬਰ 2016(ਫਿਰੋਜ਼ਪੁਰ) ਮਾਨਯੋਗ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦੀ ਖੇਤਰ ਦੇ 10 ਕਿਲੋਮੀਟਰ ਘੇਰੇ ਅੰਦਰ ਬੰਦ ਕੀਤੇ ਸਕੂਲ ਦੇ ਬੱਚਿਆ ਦੀ ਪੜਾਈ ਦਾ ਪ੍ਰਬੰਧ ਕਰਨ ਲਈ ਜ਼ਿਲ•ਾ ਸਿੱਖਿਆ ਅਫਸਰ ਵੱਲੋਂ ਸਮੂਹ ਸਕੂਲ ਮੁਖੀਆ ਤੇ ਬੀ.ਪੀ.ਈ.ਉਜ਼ ਨੂੰ ਹਦਾਇਤਾ ਜ਼ਾਰੀ ਕਰ ਦਿੱਤੀਆ ਗਈਆ ਹਨ।ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਸ. ਗੁਰਚਰਨ ਸਿੰਘ ਨੇ ਦੱਸਿਆ ਕਿ ਕਲ ਸਮੂਹ ਬੀ.ਪੀ.ਈ.ਉਜ਼ ਦੀ ਮੀਟਿੰਗ ਕਰਕੇ ਉਨ•ਾਂ ਨੂੰ ਬੰਦ ਹੋਏ ਸਕੂਲਾਂ ਦੇ ਬੱਚਿਆ ਨੂੰ ਨੇੜਲੇ ਸਕੂਲਾਂ ਵਿਚ ਭੇਜਣ ਦੀਆ ਹਦਾਇਤਾ ਦਿੱਤੀਆ ਗਈਆ ਹਨ।ਉਨ•ਾਂ ਦੱਸਿਆ ਕਿ ਬੰਦ ਹੋਏ ਸਕੂਲਾਂ ਦੇ ਬੱਚੇ ਜਿਥੇ ਕਿਤੇ ਵੀ ਆਪਣੇ ਰਿਸ਼ਤੇਦਾਰਾਂ ਜਾਂ ਰਾਹਤ ਸ਼ਿਵਰ ਕੈਪ ਵਿਚ ਗਏ ਹਨ ਉਹ ਉਥੋਂ ਦੇ ਨੇੜਲੇ ਸਕੂਲ ਵਿਚ ਜਾ ਕੇ ਆਪਣੀ ਪੜਾਈ ਜ਼ਾਰੀ ਰੱਖ ਸਕਦੇ ਹਨ।ਉਨ•ਾਂ ਦੱੱਸਿਆ ਕਿ ਇਸ ਸਬੰਧੀ ਸਮੂਹ ਸਕੂਲ ਮੁੱਖੀਆ ਨੂੰ ਹਦਾਇਤਾਂ ਜ਼ਾਰੀ ਕਰ ਦਿੱਤੀਆ ਗਈਆ ਹਨ। ਸਕੂਲ ਵੱਲੋਂ ਬਿਨ•ਾਂ ਕਿਸੇ ਰਸਮੀ ਕਾਰਵਾਈ ਦੇ ਪੜਾਈ ਜ਼ਾਰੀ ਰੱਖੀ ਜਾਵੇਗੀ।ਉਨ•ਾ ਦੱਸਿਆ ਕਿ ਸਕੂਲ ਵਿਚ ਆਉਣ ਵਾਲੇ ਬੱਚਿਆ ਦੇ ਮਿਡ ਡੇ ਮੀਲ ਲਈ ਵੀ ਸਕੂਲ ਮੁਖੀਆ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।ਜ਼ਿਲ•ਾ ਸਿੱਖਿਆ ਅਫਸਰ ਨੇ ਸਰਹੱਦੀ ਖੇਤਰ ਦੇ ਬੱਚਿਆ ਦੇ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਜਿਥੇ ਕਿਤੇ ਵੀ ਹੁਣ ਰਹਿ ਰਹੇ ਹਨ ਆਪਣੇ ਬੱਚਿਆ ਦੀ ਪੜਾਈ ਜ਼ਾਰੀ ਰੱਖਣ ਲਈ ਨੇੜਲੇ ਸਕੂਲ ਵਿਚ ਬੱਚਿਆ ਨੂੰ ਪੜਨ ਲਈ ਭੇਜਣ।