Ferozepur News

ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਨਰ ਵਿਕਾਸ ਤੇ ਰੋਜ਼ਗਾਰ ਪ੍ਰਦਾਨ ਕਰਨ ਤੇ ਖੇਤਰ &#39ਚ ਮਿਲੇ ਸਕਾਚ ਆਰਡਰ ਆਫ਼ ਮੈਰਿਟ&#39 ਅਵਾਰਡ ਸਬੰਧੀ ਸਿੱਖਿਆਰਥੀਆਂ ਅਤੇ ਅਧਿਕਾਰੀਆਂ ਨਾਲ ਖ਼ੁਸ਼ੀ ਸਾਂਝੀ ਕੀਤੀ।

SKOTCH AWARD OF MERIT

ਫ਼ਿਰੋਜ਼ਪੁਰ 20 ਸਤੰਬਰ 2016 (  Harish Monga  ) ਕੇਂਦਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਬੇਰੁਜ਼ਗਾਰ ਲੜਕੇ,ਲੜਕੀਆਂ/ ਔਰਤਾਂ ਨੂੰ ਦਿੱਤੀ ਜਾ ਰਹੀ ਕਿੱਤਾ ਮੁੱਖੀ ਸਿਖਲਾਈ  ਬੇਰੁਜ਼ਗਾਰੀ ਨੂੰ ਦੂਰ ਕਰਕੇ ਸਿੱਖਿਆਰਥੀਆਂ ਦੀ ਆਰਥਿਕ ਉੱਨਤੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਕੇਂਦਰ ਵਿਚ ਵਧੀਆਂ ਤਰੀਕੇ ਨਾਲ ਕਿੱਤੇ ਸਿਖਾਉਣ ਤੋ ਬਾਅਦ ਸਿੱਖਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਈਆਂ ਜਾ ਰਿਹਾ ਹੈ । ਇਹ ਪ੍ਰਗਟਾਵਾ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ ਮੰਡਲ ਫ਼ਿਰੋਜ਼ਪੁਰ ਨੇ  ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਫਿਰੋਜਪੁਰ  ਜ਼ਿਲ੍ਹੇ ਨੂੰ  ਮਿਲੇ &#39ਸਕਾਚ ਆਰਡਰ ਆਫ਼ ਮੈਰਿਟ&#39 ਅਵਾਰਡ ਨਾਲ ਸਨਮਾਨਿਤ ਕਰਨ ਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੂੰ ਵਧਾਈ ਦੇਣ ਮੌਕੇ ਕੀਤਾ। ਇਸ ਮੌਕੇ ਸ.ਜੋਗਿੰਦਰ ਸਿੰਘ ਜਿੰਦੂ ਵਿਧਾਇਕ ਹਲਕਾ ਦਿਹਾਤੀ, ਸ੍ਰੀ ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਭਾਜਪਾ ਵੀ ਹਾਜ਼ਰ ਸਨ।
ਸ੍ਰੀ  ਵੀ.ਕੇ.ਮੀਨਾ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਗਾਰ ਮੇਲੇ, ਸੈਮੀਨਾਰ, ਸਕਿੱਲ ਡਿਵੈਲਪਮੈਂਟ ਕੇਂਦਰਾਂ ਦੀ ਸਥਾਪਨਾ ਅਤੇ ਕਿੱਤਾ ਮੁੱਖੀ ਕੋਰਸ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਵੱਲ ਤੋਰਨ ਲਈ ਡਿਪਟੀ ਕਮਿਸ਼ਨਰ ਵੱਡਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਜੀ.ਖਰਬੰਦਾ ਨੂੰ ਇਹ ਸਨਮਾਨ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ.ਐਮ.ਰਾਮਾਚੰਦਰਨ ਵੱਲੋਂ ਹੈਦਰਾਬਾਦ ਵਿਖੇ &#39ਸਕਾਚ ਆਰਡਰ ਆਫ਼ ਮੈਰਿਟ&#39 ਅਵਾਰਡ   ਪ੍ਰਦਾਨ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਪੂਰੇ ਰਾਜ ਅੰਦਰ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹੀ ਇਹ ਸਨਮਾਨ ਹਾਸਿਲ ਹੋਇਆ ਹੈ।
ਇਸ ਮੌਕੇ ਸ.ਜੋਗਿੰਦਰ ਸਿੰਘ ਜਿੰਦੂ ਨੇ ਕਿਹਾ  ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਸ਼ੁਰੂ ਕੀਤੀ ਗਈ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤੋ ਬਾਅਦ ਸਕਿੱਲ ਡਿਵੈਲਪਮੈਂਟ ਅਤੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਚਲਾਈ ਗਈ ਜੰਗੀ ਪੱਧਰ ਤੇ ਮੁਹਿੰਮ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿ ਪਿੰਡਾਂ ਵਿਚ  ਬਣੇ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿਚੋਂ ਸਿਖਲਾਈ ਲੈ ਕੇ ਲੜਕੀਆਂ/ਲੜਕੇ ਆਪਣੇ ਹੱਥੀ ਕੰਮ ਕਰਕੇ 10 ਤੋਂ 15 ਹਜ਼ਾਰ ਰੁਪਏ ਮਹੀਨਾ ਕਮਾ ਰਹੇ ਹਨ।
ਡਿਪਟੀ ਕਮਿਸ਼ਨਰ ਨੂੰ ਵਧਾਈ ਦਿੰਦਿਆਂ ਸ੍ਰੀ.ਕਮਲ ਸ਼ਰਮਾ ਰਾਸ਼ਟਰੀ ਕਾਰਜਕਾਰੀ ਮੈਂਬਰ ਭਾਜਪਾ ਨੇ ਕਿਹਾ ਕਿ ਫ਼ਿਰੋਜ਼ਪੁਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੇ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਨ । ਜਿੱਥੇ ਕਿ ਬੇਰੁਜ਼ਗਾਰਾਂ ਨੂੰ ਆਪਣੇ ਪੈਰਾ ਤੇ ਖੜੇ ਹੋ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਇਹ ਸਕਿੱਲ  ਡਿਵੈਲਪਮੈਂਟ ਸੈਂਟਰ ਬਹੁਤ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਡੀ.ਆਰ.ਆਈ, ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਧੀਨ  15 ਹਜ਼ਾਰ ਤੋ 25 ਲੱਖ ਰੁਪਏ ਤੱਕ ਦਾ ਲੋਨ ਲੈ ਕੇ  ਆਪਣਾ ਕਿੱਤਾ ਸ਼ੁਰੂ ਕਰ ਸਕਦੇ ਹਨ । ਉਨ੍ਹਾਂ ਨੌਜਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਨੌਕਰੀਆਂ ਵੱਲ ਨਾ ਭੱਜਣ ਅਤੇ ਕਿੱਤਾ ਮੁੱਖੀ ਕੋਰਸ ਕਰਕੇ ਆਪਣੇ ਹੱਥੀ ਕੰਮ ਕਰਨ। ਉਨ੍ਹਾਂ ਨੌਜਵਾਨ ਲੜਕੇ-ਲੜਕੀਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦਾ ਸੁਨੇਹਾ ਵੀ ਦਿੱਤਾ।  ਉਨ੍ਹਾਂ ਕਿਹਾ ਕਿ ਉਹ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਫ਼ਿਰੋਜ਼ਪੁਰ ਵਿਖੇ ਇੱਕ ਰੋਜ਼ਗਾਰ ਮੇਲਾ ਲਗਵਾਉਣਗੇ ਜਿਸ ਵਿਚ ਵੱਖ ਵੱਖ ਕਿੱਤਿਆਂ ਵਿਚ ਸਿਖਲਾਈ ਲੈ ਚੁੱਕੇ ਸਿੱਖਿਆਰਥੀਆਂ ਨੂੰ  ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮਿਲਾ ਕੇ ਰੋਜ਼ਗਾਰ ਦਿਵਾਈਆਂ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਜ਼ਿਲ੍ਹੇ ਅੰਦਰ ਚੱਲ ਲਗਭਗ 12 ਸਕਿੱਲ ਸੈਂਟਰ ਅਤੇ 63 ਦੇ ਕਰੀਬ ਸੂਚਨਾ ਕੇਂਦਰ  ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਚੱਲ ਰਹੇ ਸੈਂਟਰ ਵਿਖੇ ਬਾਇਓ ਮੀਟਰਿਕ ਡਾਟਾ ਐਂਟਰੀ ਅਪਰੇਟਰ, ਸੇਲਜ਼ ਐਸੋਸੀਏਟ, ਬਿਜ਼ਨਸ ਫੈਸੀਲੀਟੇਟਰ ਦੇ ਕੋਰਸ , ਮਫ਼ਲਰ, ਜੁਰਾਬਾਂ, ਦਸਤਾਨੇ, ਟੋਪਿਆਂ, ਸਕੂਲ ਬੈਗ, ਸਕੂਲ ਵਰਦੀਆਂ, ਮੋਬਾਈਲ ਰਿਪੇਅਰ, ਏ.ਸੀ ਰਿਪੇਅਰ ਆਦਿ ਕੋਰਸ ਕਰਵਾਏ ਜਾ ਰਹੇ ਹਨ।  ਉਨ੍ਹਾਂ ਨੇ ਪਿੰਡ ਦੀਆਂ ਇਨ੍ਹਾਂ ਲੜਕੀਆਂ ਵੱਲੋਂ ਮਿਹਨਤ ਅਤੇ ਲਗਨ ਨਾਲ ਟ੍ਰੇਨਿੰਗ ਕਰਕੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹਰ ਮੁਸ਼ਕਿਲ ਆਸਨ ਹੋ ਜਾਂਦੀ ਹੈ ਅਤੇ ਇਹ ਲੜਕੀਆਂ ਬਾਕੀਆਂ ਲਈ ਰੋਲ ਮਾਡਲ ਹਨ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਬੇਰੁਜ਼ਗਾਰ ਲੜਕੇ / ਲੜਕੀਆਂ ਘਰੇਲੂ ਔਰਤਾਂ ਨੂੰ ਜ਼ਿਲ੍ਹੇ ਦੇ ਹੁਨਰ ਵਿਕਾਸ ਕੇਂਦਰ ਵਿਚ ਮੁਫ਼ਤ ਕਿੱਤਾ ਮੁੱਖੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ 15 ਹੋਰ ਨਵੇਂ  ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕੀਤੇ ਜਾਣਗੇ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ  ਕਿੱਤਾ ਸਿਖਲਾਈ ਦੇ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ-ਰੋਜਗਾਰ ਐਪ ਚੱਲ ਰਹੀ ਹੈ ਜਿਸ ਵਿਚ  ਹੁਨਰ ਵਿਕਾਸ ਕੇਂਦਰਾਂ , ਨੌਕਰੀਆਂ, ਰੋਜ਼ਗਾਰ ਸੂਚਨਾ ਕੇਂਦਰ  ਸਬੰਧੀ ਅਤੇ ਹੋਰ ਵੀ   ਜਾਣਕਾਰੀ ਹਾਸਲ ਕਰ ਸਕਦੇ ਹਾਂ।
ਇਸ ਮੌਕੇ ਸਿਖਲਾਈ ਪ੍ਰਾਪਤ ਸਿੱਖਿਆਰਥੀਆਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ  ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕਿੱਲ ਡਿਵੈਲਪਮੈਂਟ ਸਕੀਮ ਤਹਿਤ ਵਧੀਆਂ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਪ੍ਰਸੰਸਾ ਪੱਤਰ ਵੀ ਦਿੱਤੇ ਗਏ । ਇਸ ਮੌਕੇ ਸ.ਹਰਜੀਤ ਸਿੰਘ ਐਸ.ਡੀ.ਐਮ ਫ਼ਿਰੋਜ਼ਪੁਰ, ਸ.ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ.ਐਸ.ਐਸ.ਧਾਲੀਵਾਲ ਜ਼ਿਲ੍ਹਾ ਲੀਡ ਬੈਂਕ ਮੈਨੇਜਰ, ਸ੍ਰੀ ਜਗਸੀਰ ਸਿੰਘ  ਜ਼ਿਲ੍ਹਾ ਸਿੱਖਿਆ ਅਫ਼ਸਰ, ਸ.ਗੁਰਚਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਡਾ. ਰਾਜਿੰਦਰ ਕਟਾਰੀਆ, ਸ੍ਰੀ ਅਸ਼ੋਕ ਜਿੰਦਲ ਰੋਜ਼ਗਾਰ ਸੈੱਲ, ਸ੍ਰੀ ਸੰਜੀਵ ਮੈਣੀ ਸਮੇਤ ਵੱਖ ਵੱਖ ਬੈਂਕਾਂ ਦੇ ਮੈਨੇਜਰ, ਵਿਭਾਗਾਂ ਦੇ ਅਧਿਕਾਰੀਆਂ ਸਮੇਤ ਸਿਖਲਾਈ ਪ੍ਰਾਪਤ ਸਿੱਖਿਆਰਥੀ  ਵੀ  ਹਾਜ਼ਰ
8 Attachments

Related Articles

Back to top button