ਝੋਕ ਹਰੀ ਹਰ ਪੇਂਡੂ ਖੇਡ ਮੇਲਾ ਸ਼ੁਰੂ : ਲੜਕੀਆਂ ਕਬੱਡੀ ਕੱਪ 'ਚ ਲੱਕੜ ਵਾਲਾ (ਹਰਿਆਣਾ) ਜੇਤੂ, ਦੇਵ ਸਮਾਜ ਕਾਲਜ ਉਪ ਜੇਤੂ
ਝੋਕ ਹਰੀ ਹਰ ਪੇਂਡੂ ਖੇਡ ਮੇਲਾ ਸ਼ੁਰੂ
– ਲੜਕੀਆਂ ਕਬੱਡੀ ਕੱਪ 'ਚ ਲੱਕੜ ਵਾਲਾ (ਹਰਿਆਣਾ) ਜੇਤੂ, ਦੇਵ ਸਮਾਜ ਕਾਲਜ ਉਪ ਜੇਤੂ
– ਰੱਸਾਕਸ਼ੀ 'ਚ ਬੁਰਜ ਦੋਨਾ ਜੇਤੂ, ਅਲਕੜੇ ਉਪ ਜੇਤੂ ਰਿਹਾ
– ਹਰਿੰਦਰ ਸੰਧੂ ਅਤੇ ਬੀਬਾ ਅਮਨ ਧਾਲੀਵਾਲ ਦਾ ਖੁੱਲ•ਾ ਅਖਾੜਾ ਅੱਜ
ਫ਼ਿਰੋਜ਼ਪੁਰ, 6 ਸਤੰਬਰ- ਮਾਲਵੇ ਦੇ ਨਾਮਵਰ ਝੋਕ ਹਰੀ ਹਰ ਪੇਂਡੂ ਖੇਡ ਮੇਲਾ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣੇ ਤੋਂ ਸੈਂਕੜੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਲੱਬ ਪ੍ਰਧਾਨ ਕਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਖੇਡ ਮੇਲੇ 'ਚ ਹੋਏ ਲੜਕੀਆਂ ਦੇ ਕਬੱਡੀ ਕੱਪ 'ਚ ਪੰਜਾਬ-ਹਰਿਆਣਾ ਤੋਂ 24 ਟੀਮਾਂ ਨੇ ਭਾਗ ਲਿਆ। ਫਸਵੇਂ ਅਤੇ ਦਿਲਖਿਚਵੇਂ ਮੁਕਾਬਲਿਆਂ 'ਚ ਫਾਈਨਲ ਮੁਕਾਬਲਾ ਪਿੰਡ ਲੱਕੜ ਵਾਲਾ (ਹਰਿਆਣਾ) ਨੇ ਦੇਵ ਸਮਾਜ ਕਾਲਜ ਨੂੰ ਵੱਡੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਜਿੱਤ ਲਿਆ। ਲੜਕੀਆਂ ਦੀ ਜੇਤੂ ਟੀਮ ਨੂੰ ਰਣਬੀਰ ਸਿੰਘ ਢਿੱਲੋਂ ਆਸਟਰੇਲੀਆ ਅਤੇ ਕੁਲਵਿੰਦਰ ਸਿੰਘ ਢਿੱਲੋਂ ਯੂ.ਐਸ.ਏ ਨੇ ਆਪਣੇ ਪਿਤਾ ਸਵ: ਬੂਟਾ ਸਿੰਘ ਢਿੱਲੋਂ ਦੀ ਯਾਦ 'ਚ 21 ਹਜਾਰ ਰੁਪਏ ਦੇ ਨਗਦ ਇਨਾਮ ਅਤੇ ਉਪ ਜੇਤੂ ਰਹੀ ਦੇਵ ਸਮਾਜ ਕਾਲਜ ਦੀ ਟੀਮ ਨੂੰ ਗੁਰਚਰਨ ਸਿੰਘ ਸੰਧੂ ਦੇ ਪੋਤਰੇ ਗੁਰਸੇਵਕ ਸਿੰਘ ਸੰਧੂ ਆਸਟਰੇਲੀਆ ਅਤੇ ਪਲਵਿੰਦਰ ਸਿੰਘ ਸੰਧੂ ਵਲੋਂ 15 ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਗਹਿਗੱਚ ਹੋਏ ਰੱਸਾਕਸ਼ੀ ਮੁਕਾਬਲਿਆਂ 'ਚ ਸੁਖਬੀਰ ਸਿੰਘ ਸੰਧੂ ਜਰਮਨ ਵਲੋਂ ਆਪਣੇ ਪਿਤਾ ਬਲਦੇਵ ਸਿੰਘ ਸੰਧੂ ਦੀ ਯਾਦ 'ਚ ਬੁਰਜ ਦੋਨਾ ਜ਼ਿਲ•ਾ ਮੋਗਾ ਫਸਟ ਅਤੇ ਅਲਕੜੇ ਜ਼ਿਲ•ਾ ਬਰਨਾਲਾ ਸੈਕੰਡ ਨੂੰ 7 ਹਜਾਰ ਅਤੇ 6 ਹਜਾਰ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 50 ਕਿਲੋ ਕਬੱਡੀ ਮੁਕਾਬਲਿਆਂ 'ਚ 55 ਟੀਮਾਂ ਨੇ ਭਾਗ ਲਿਆ। ਜੇਤੂ ਰਹੀ ਪਿੰਡ ਚੋਲਾ ਸਾਹਿਬ ਤਰਨ ਤਾਰਨ ਦੀ ਟੀਮ ਨੂੰ ਨਵਜੋਤ ਕਾਲੀਆ ਵੱਲੋਂ 7100 ਰੁਪਏ ਅਤੇ ਉਪ ਜੇਤੂ ਰਹੀ ਟੀਮ ਹਰਿਆਣਾ ਨੂੰ ਸਟੇਟ ਐਵਾਰਡੀ ਕਿਸਾਨ ਅਮਰਜੀਤ ਸਿੰਘ ਗਿੱਲ ਭੂਰੇ ਕਲਾਂ ਵਲੋਂ 5100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਓਪਨ ਕਬੱਡੀ ਮੁਕਾਬਲਿਆਂ ਦੀ ਰਸਮੀਂ ਸ਼ੁਰੂਆਤ ਪੁਲਿਸ ਥਾਣਾ ਕੁੱਲਗੜ•ੀ ਦੇ ਐਸ.ਐਚ.ਓ ਜਸਬੀਰ ਸਿੰਘ ਪੰਨੂ ਵਲੋਂ ਕਰਵਾਈ ਗਈ। ਜੇਤੂ ਟੀਮ ਨੂੰ ਇਨਾਮ ਵੰਡ ਸਮਾਰੋਹ 'ਚ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਅਤੇ ਬਾਬਾ ਅਵਤਾਰ ਸਿੰਘ ਘਰਿਆਲਾ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਲੱਬ ਪ੍ਰਧਾਨ ਕਰਮਜੀਤ ਸਿੰਘ ਸੰਧੂ ਅਤੇ ਚੇਅਰਮੈਨ ਸੁਖਮੰਦਰ ਸਿੰਘ ਸੁੱਖਾ ਮਾਨ ਨੇ ਦੱਸਿਆ ਕਿ 7 ਸਤੰਬਰ ਦਿਨ ਬੁੱਧਵਾਰ ਨੂੰ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਆਦਿ ਕਲਾਕਾਰ ਖੁੱਲ•ਾ ਅਖਾੜਾ ਲਗਾ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿਚ ਪਿੰਡ ਦੀ ਸਰਪੰਚ ਬੀਬੀ ਵੀਰੋ, ਅਮਰਜੀਤ ਕੌਰ ਸੰਧੂ ਉਪ ਚੇਅਰਮੈਨ ਬਲਾਕ ਸੰਮਤੀ, ਸਕੂਲ ਮੁਖੀ ਮੈਡਮ ਕ੍ਰਿਸ਼ਨਾ ਕੁਮਾਰੀ, ਗਾਮਾ ਮੈਂਬਰ ਪੰਚਾਇਤ, ਅਮਰੀਕ ਸਿੰਘ ਸੰਧੂ ਸਾਬਕਾ ਚੇਅਰਮੈਨ ਡੀ.ਸੀ.ਯੂ, ਮੇਜਰ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ ਉਪ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਸੰਧੂ, ਗੁਰਜੰਟ ਸਿੰਘ ਸੰਧੂ, ਲਖਬੀਰ ਸਿੰਘ ਘੁੱਗੀ, ਬਲਵਿੰਦਰ ਸਿੰਘ ਬਿੱਟੂ ਪੰਚ, ਬਲਜੀਤ ਸਿੰਘ ਉਪਲ ਪੰਚ, ਜਗਜੀਤ ਸਿੰਘ ਐਸ.ਡੀ.ਓ ਆਦਿ ਵੱਡੀ ਗਿਣਤੀ 'ਚ ਇਲਾਕੇ ਦੇ ਮੋਹਤਬਰ ਪਹੁੰਚੇ ਹੋਏ ਸਨ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕਲੱਬ ਨੂੰ 1 ਲੱਖ ਰੁਪਏ ਅਤੇ ਪਿੰਡ 'ਚ ਇੰਡੋਰਨ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ।
06ਐਫ.ਜੈਡ.ਆਰ.24
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਸਮੇਂ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਕਲੱਬ ਪ੍ਰਧਾਨ ਕਰਮਜੀਤ ਸਿੰਘ ਸੰਧੂ ਆਦਿ।