ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਸੇ 'ਤੇ ਝਾਤ ਪਾਉਂਦੇ ਮੁਕਾਬਲਿਆਂ ਬਣਾਇਆ ਤੀਆਂ ਦੇ ਮੇਲੇ ਨੂੰ ਇਤਿਹਾਸਕ
ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਸੇ 'ਤੇ ਝਾਤ ਪਾਉਂਦੇ ਮੁਕਾਬਲਿਆਂ ਬਣਾਇਆ ਤੀਆਂ ਦੇ ਮੇਲੇ ਨੂੰ ਇਤਿਹਾਸਕ
– ਜਸਪ੍ਰੀਤ ਕੌਰ ਸੰਧੂ ਜਿੱਤਿਆ ਤੀਆਂ ਦੀ ਰਾਣੀ ਦਾ ਖਿਤਾਬ, ਗਗਨਦੀਪ ਕੌਰ, ਮਨਪ੍ਰੀਤ ਕੌਰ ਉਪ ਜੇਤੂ
– ਲੰਮੀ ਹੇਕ ਦੀ ਮਾਲਕ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ 'ਧੀ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ
– ਲਾਚੀ ਬਾਵਾ, ਗਲੋਰੀ ਬਾਵਾ, ਇਮਾਨਤਪ੍ਰੀਤ, ਕੁਲਬੀਰ ਗੋਗੀ ਦੀਆਂ ਬੁਲੰਦ ਅਵਾਜਾਂ ਲਾਏ ਮੇਲੀ ਝੂੰਮਣ
– 400 ਤੋਂ ਵੱਧ ਮੁਟਿਆਰਾਂ ਨੇ ਮੁਕਾਬਲਿਆਂ 'ਚ ਲਿਆ ਭਾਗ
ਫ਼ਿਰੋਜ਼ਪੁਰ, 21 ਅਗਸਤ ()- ਨਵੀਂ ਪੀੜ•ੀ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਣ ਦੇ ਮੰਤਵ ਨਾਲ ਧੀਆਂ ਪੰਜਾਬ ਦੀਆਂ ਰੀਝਾਂ ਤੇ ਸੱਧਰਾਂ ਦੀ ਤਰਜਮਾਨੀ ਕਰਦਾ 'ਤੀਆਂ ਦੇ ਮੇਲੇ' 'ਚ ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਾਸਤੀ ਰੰਗ ਬਿਖੇਰਦੇ ਵੱਖ-ਵੱਖ ਮੁਕਾਬਲਿਆਂ ਨੇ ਮੇਲੇ ਨੂੰ ਇਤਿਹਾਸਕ ਬਣ ਕੇ ਰੱਖ ਦਿੱਤਾ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਕਲੱਬ ਵਲੋਂ ਪ੍ਰੈਸ ਕਲੱਬ, ਟੀਚਰ ਕਲੱਬ ਦੇ ਸਹਿਯੋਗ ਨਾਲ ਨਗਰ ਕੌਂਸਲ ਅੰਦਰ ਕਰਵਾਏ ਗਏ ਸਮਾਗਮਾਂ 'ਚ ਲੰਬੀ ਹੇਕ ਦੀ ਮਾਲਕ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਦੀਆਂ ਸੱਚੀ ਸੁੱਚੀ, ਪੰਜਾਬੀ ਗਾਇਕੀ ਨੂੰ ਪੀੜ•ੀਆਂ ਦੇ ਸਮਰਪਨ ਬਦਲੇ ਪ੍ਰਾਪਤੀਆਂ ਕਰਕੇ ਉਨ•ਾਂ ਨੂੰ 'ਧੀ ਪੰਜਾਬ ਦੀ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮੇਲੇ 'ਚ ਕੁਲਬੀਰ ਗੋਗੀ ਨੇ ਬੁਲੰਦ ਅਵਾਜ ਰਾਹੀਂ ਮਿੱਟੀ ਦਾ ਬਾਵਾ, ਰੱਤੀ ਆਦਿ ਗੀਤ ਪੇਸ਼ ਕਰ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਮਾਨਤਪ੍ਰੀਤ ਨੇ ਸਾਹਿਬਜਾਦਾ ਅਜੀਤ ਸਿੰਘ ਦੀ ਵਾਰ ਅਤੇ ਮਿਰਜਾ ਪੇਸ਼ ਕਰਕੇ ਮੇਲਾਂ ਸਿਖਰਾਂ 'ਤੇ ਪਹੁੰਚਾ ਦਿੱਤਾ। ਲਾਚੀ ਬਾਵਾ ਤੇ ਗਲੋਰੀ ਬਾਵਾ ਨੇ ਆਪਣੀ ਮਾਤਾ ਗੁਰਮੀਤ ਬਾਵਾ ਨਾਲ ਅਵਾਜ ਸਾਂਝੀ ਕਰਦਿਆਂ ਸਿਠਣੀਆਂ, ਸੁਹਾਗ, ਘੋੜੀਆਂ ਅਤੇ ਬਾਵਾ ਆਦਿ ਸੱਭਿਅਕ ਬੋਲਾਂ ਵਾਲੇ ਲੋਕ ਗੀਤਾਂ ਰਾਹੀਂ ਜਿੱਥੇ ਮੇਲੀਆਂ ਨੂੰ ਝੂੰਮਣ ਲਾ ਦਿੱਤਾ, ਉਥੇ ਮੇਲੇ ਨੂੰ ਬੰਨ• ਕੇ ਰੱਖਦਿਆਂ ਯਾਦਗਾਰੀ ਬਣਾ ਦਿੱਤਾ। ਮੇਲੇ 'ਚ ਵੱਖ-ਵੱਖ ਪੇਸ਼ਕਾਰੀਆਂ ਸਮੇਂ 400 ਤੋਂ ਵਧੇਰੇ ਲੜਕੀਆਂ ਨੇ ਭਾਗ ਲਿਆ। ਸਟੇਜੀ ਸਮਾਗਮਾਂ 'ਚ ਮਾਨਵਤਾ ਪਬਲਿਕ ਸਕੂਲ ਦੀਆਂ ਬੱਚੀਆਂ ਵਲੋਂ 'ਮਾਹੀਆ ਮੈਂ ਲੌਂਗ ਗਵਾ ਆਈ ਆਂ' 'ਤੇ ਕੋਰੀਓਗ੍ਰਾਫ਼ੀ, ਸਿਟੀ ਹਾਰਟ ਪਬਲਿਕ ਸਕੂਲ ਦੀਆਂ ਬੱਚੀਆਂ ਵਲੋਂ ਭੰਗੜਾ, ਐਸ.ਬੀ.ਐਸ ਨਰਸਿੰਗ ਕਾਲਜ ਵਲੋਂ ਗਿੱਧਾ, ਐਸ.ਐਸ.ਐਮ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਦੀਆਂ ਲੜਕੀਆਂ ਵਲੋਂ ਗਿੱਧਾ, ਮਿਰਜਾ ਗੀਤ ਦੀ ਕੋਰੀਓਗ੍ਰਾਫ਼ੀ, ਨਹਿਰੂ ਯੁਵਾ ਕੇਂਦਰ ਦੀ ਟੀਮ ਵਲੋਂ ਲੋਕ ਨਾਚ ਸੰਮੀ, ਸੇਂਟ ਫਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ, ਭੰਗੜਾ, ਗਰੁੱਪ ਲੋਕ ਗੀਤ, ਟੱਪੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਦੀਆਂ ਵਿਦਿਆਰਥਣਾਂ ਵਲੋਂ ਸੁਹਾਗ ਆਦਿ ਪੇਸ਼ਕਾਰੀਆਂ ਲਾਜਵਾਬ ਸਨ। ਕਰਵਾਏ ਗਏ ਗੈਰ ਸਟੇਜੀ ਮੁਕਾਬਲੇ 'ਚ ਜਾਗੋ ਸਜਾਉਣ 'ਚ ਜਸਪ੍ਰੀਤ ਕੌਰ ਜੀ.ਪੀ.ਐਸ ਨੱਥੂ ਵਾਲਾ ਪਹਿਲਾ, ਸ਼ਿਫਾਲੀ, ਸੁਖਵਿੰਦਰ ਕੌਰ ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੂਜਾ, ਮਹਿੰਦੀ ਮੁਕਾਬਲੇ 'ਚ ਮਨਰੂਪ ਕੌਰ ਪਹਿਲਾ, ਹਰਮਨਪ੍ਰੀਤ ਕੌਰ ਐਸ.ਐਸ.ਐਮ ਸਕੂਲ ਦੂਜਾ ਅਤੇ ਕਾਜਲ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਤੀਜਾ, ਫੁੱਲਕਾਰੀ ਕੱਢਣਾ ਮੁਕਾਬਲੇ 'ਚ ਨਵਨੀਤ ਕੌਰ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਪਹਿਲਾ, ਨਾਲੇ ਬੁਨਣਾ ਮੁਕਾਬਲੇ 'ਚ ਦਲਜੀਤ ਕੌਰ ਐਸ.ਐਸ.ਐਮ ਕੱਸੋਆਣਾ ਪਹਿਲਾ, ਨਵਨੀਤ ਕੌਰ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਦੂਜਾ ਅਤੇ ਜਸਬੀਰ ਕੌਰ ਐਸ.ਐਸ.ਐਮ ਕੱਸੋਆਣਾ ਤੀਜਾ, ਗੁੱਡੀਆਂ ਪਟੋਲੇ ਬਨਾਉਣ ਮੁਕਾਬਲੇ 'ਚ ਗੁਰਲੀਨ ਕੌਰ ਪਹਿਲੇ, ਸੁਖਦੀਪ ਕੌਰ ਐਸ.ਐਸ.ਐਮ ਕੱਸੋਆਣਾ ਦੂਸਰੇ, ਕਰੋਸ਼ੀਆ ਮੁਕਾਬਲੇ 'ਚ ਨੀਤੂ ਮਲਹੋਤਰਾ ਪਹਿਲੇ, ਰਮਨਦੀਪ ਕੌਰ ਐਸ.ਐਸ.ਐਮ ਕੱਸੋਆਣਾ ਦੂਸਰੇ, ਚਰਖਾ ਕੱਤਣ ਮੁਕਾਬਲੇ 'ਚ ਸ੍ਰੀਮਤੀ ਵਿੱਦਿਆ ਕੌਰ ਪਹਿਲੇ ਸਥਾਨ 'ਤੇ ਰਹੀ।
ਇਨਾਮਾਂ ਦੀ ਵੰਡ ਉਘੀ ਸਮਾਜ ਸੇਵਿਕਾ ਸ੍ਰੀਮਤੀ ਸ਼ਸ਼ੀ ਸ਼ਰਮਾ ਅਤੇ ਰੁਪਿੰਦਰ ਕੌਰ ਸੰਧੂ ਵਲੋਂ ਕੀਤੀ ਗਈ। ਮੇਲੇ 'ਚ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਮਹਿੰਦਰ ਪ੍ਰਤਾਪ ਸਿੰਘ ਢਿੱਲੋਂ ਨਿਗਰਾਨ ਇੰਜੀਨੀਅਰ ਬਿਜਲੀ ਬੋਰਡ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ, ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਦਵਿੰਦਰ ਬਜਾਜ ਪ੍ਰਧਾਨ ਜ਼ਿਲ•ਾ ਭਾਜਪਾ, ਗੁਰਚਰਨ ਸਿੰਘ ਡੀ.ਓ ਐਲੀਮੈਂਟਰੀ, ਮੁਖਤਿਆਰ ਸਿੰਘ ਡੀ.ਐਸ.ਪੀ, ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਚੇਅਰਮੈਨ ਨਛੱਤਰ ਸਿੰਘ ਗਿੱਲ ਨੂਰਪੁਰ ਸੇਠਾਂ, ਡਾ: ਗੁਰਿੰਦਰਜੀਤ ਸਿੰਘ ਢਿੱਲੋਂ, ਧਰਮਪਾਲ ਬਾਂਸਲ ਡਾਇਰੈਕਟਰ ਐਸ.ਸੀ.ਐਸ ਨਰਸਿੰਗ ਕਾਲਜ, ਬਲਵੰਤ ਸਿੰਘ ਸਿੱਧੂ ਜਰਨਲ ਸਕੱਤਰ ਲਾਈਫ਼ ਗਰੁੱਪ, ਕਮਲ ਕਾਲੀਆ ਪ੍ਰਧਾਨ ਬ੍ਰਾਹਮਣ ਸਭਾ, ਕਮਲਜੀਤ ਸਿੰਘ ਪ੍ਰਿੰਸੀਪਲ ਐਸ.ਐਸ.ਐਮ ਸਕੂਲ ਕੱਸੋਆਣਾ, ਪੀ.ਐਸ ਸੰਧੂ ਪ੍ਰਿੰਸੀਪਲ ਸੇਂਟ ਫਰੀਦ ਪਬਲਿਕ ਸਕੂਲ, ਵਰਿੰਦਰ ਸਿਘ ਵੈਰੜ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਪੋਲੀਟੈਕਨਿਕ ਕਾਲਜ ਆਦਿ ਇਲਾਕੇ ਦੇ ਮੋਹਤਬਾਰ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਜੱਜ ਦੀ ਭੂਮਿਕਾ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰਪਾਲ ਕੌਰ, ਪ੍ਰਿੰਸੀਪਲ ਸਤਿੰਦਰਜੀਤ ਕੌਰ, ਪ੍ਰਿੰਸੀਪਲ ਸ੍ਰੀਮਤੀ ਕੰਚਨ ਬਾਲਾ ਵਲੋਂ ਬਾਖੂਬੀ ਨਿਭਾਈ ਗਈ।