ਡਾ. ਸਤਿੰਦਰ ਸਿੰਘ ਹੋਏ ਵਿਦਿਆਰਥਣਾਂ ਦੇ ਰੂਬਰੂ
ਫਿਰੋਜ਼ਪੁਰ 23 ਜੁਲਾਈ () : ਕਿੱਤਾ ਅਗਵਾਈ ਬਿਊਰੋ ਚੰਡੀਗੜ• (ਸਿੱਖਿਆ ਵਿਭਾਗ ਪੰਜਾਬ ਸਰਕਾਰ) ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਸਿੱਖਿਆ ਅਫਸਰ ਜਗਸੀਰ ਸਿੰਘ ਦੀ ਸਰਪ੍ਰਸਤੀ ਹੇਠ ਸਰਕਾਰੀ ਸੈਕੰਡਰੀ ਕੰਨਿਆ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਪ੍ਰੋਗਰਾਮ ਸਫਲ ਵਿਅਕਤੀ ਵਿਦਿਆਰਥੀਆਂ ਦੇ ਰੂਬਰੂ ਤਹਿਤ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ ਨੇ ਵਿਦਿਆਰਥਣਾਂ ਨਾਲ ਆਪਣੀ ਜ਼ਿੰਦਗੀ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਇੰਚਾਰਜ਼ ਅਧਿਆਪਕਾ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕਾਮਰਸ ਵਿਭਾਗ ਦੇ ਨੈਸ਼ਨਲ ਐਵਾਰਡ ਜੇਤੂ ਅਧਿਆਪਕ ਡਾ. ਸਤਿੰਦਰ ਸਿੰਘ ਨੇ ਹਾਜ਼ਰ ਵਿਦਿਆਰਥਣਾਂ ਨੂੰ ਕਿਸੇ ਵੀ ਮੁਸ਼ਕਲ ਵਿਚ ਨਾ ਹਾਰਨ ਸਗੋਂ ਮੁਸੀਬਤਾਂ ਨਾਲ ਲੜਨ ਦੇ ਗੁਣ ਦੱਸਦਿਆਂ ਆਖਿਆ ਕਿ ਇਨਸਾਨ ਜੇਕਰ ਕਿਸੇ ਵੀ ਕੰਮ ਪ੍ਰਤੀ ਸ਼ਰਧਾ ਅਤੇ ਭਾਵਨਾ ਨਾਲ ਧਿਆਨ ਦੇ ਕੇ ਕਰਦਾ ਹੈ ਤਾਂ ਇਕ ਦਿਨ ਜ਼ਰੂਰ ਮੰਜ਼ਿਲ ਪ੍ਰਾਪਤ ਕਰ ਲੈਂਦਾ ਹੈ। ਉਨ•ਾਂ ਆਖਿਆ ਕਿ ਲੜਕੀਆਂ ਅੱਜ ਕਿਸੇ ਵੀ ਕੰਮ ਵਿਚ ਮਰਦਾਂ ਨਾਲੋਂ ਘੱਟ ਨਹੀਂ ਰਹੀਆਂ, ਇਸ ਪਿੱਛੇ ਕਾਰਨ ਇਹੀ ਹੈ ਕਿ ਹੁਣ ਸਮਾਜ ਵਿਚ ਜਾਗਰੂਕਤਾ ਆਈ ਹੈ ਅਤੇ ਲੜਕੀਆਂ ਹੁਨਰ ਸਿੱਖ ਕੇ ਮਰਦਾਂ ਦੇ ਬਰਾਬਰ ਆਣ ਖੜੋਤੀਆਂ ਹਨ। ਇਸ ਮੌਕੇ ਪ੍ਰਿੰਸੀਪਲ ਹਰਕਿਰਨ ਕੌਰ, ਪ੍ਰਿਤਪਾਲ ਕੌਰ, ਰਾਜਪਾਲ ਕੌਰ ਭੁੱਲਰ, ਗੀਤੂ ਬਾਲਾ, ਬਰਜਿੰਦਰ ਕੌਰ, ਅਮਨਪ੍ਰੀਤ ਕੌਰ, ਸੁਨੀਤ ਪਾਲ ਆਦਿ ਅਧਿਆਪਕਾਵਾਂ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।