ਫ਼ਿਰੋਜ਼ਪੁਰ ਵਿਚ ਬਣੇਗਾ ਸਕੇਟਿੰਗ ਟਰੈਕ, ਕੈਂਟ ਦੀ ਗਰਾਉਂਡ ਨੂੰ ਮਲਟੀਪਰਪਜ਼ ਸਟੇਡੀਅਮ ਦੇ ਤੌਰ ਤੇ ਕੀਤਾ ਜਾਵੇਗਾ ਵਿਕਸਿਤ
50 ਲੱਖ ਰੁਪਏ ਖ਼ਰਚ ਕਰ ਕੇ ਫ਼ਿਰੋਜ਼ਪੁਰ ਵਿਚ ਹੀ ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਵਧੀਆ ਖੇਡ ਸਹੂਲਤਾਂ
ਫ਼ਿਰੋਜ਼ਪੁਰ ਵਿਚ ਬਣੇਗਾ ਸਕੇਟਿੰਗ ਟਰੈਕ, ਕੈਂਟ ਦੀ ਗਰਾਉਂਡ ਨੂੰ ਮਲਟੀਪਰਪਜ਼ ਸਟੇਡੀਅਮ ਦੇ ਤੌਰ ਤੇ ਕੀਤਾ ਜਾਵੇਗਾ ਵਿਕਸਿਤਅਗਲੇ 2 ਸਾਲਾਂ ਵਿਚ 50 ਲੱਖ ਰੁਪਏ ਖ਼ਰਚ ਕਰ ਕੇ ਫ਼ਿਰੋਜ਼ਪੁਰ ਵਿਚ ਹੀ ਨੌਜਵਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਵਧੀਆ ਖੇਡ ਸਹੂਲਤਾਂ
ਫ਼ਿਰੋਜ਼ਪੁਰ 28 ਦਸੰਬਰ 2019 ( ) ਲੁਧਿਆਣਾ ਅਤੇ ਪਟਿਆਲਾ ਤੋਂ ਬਾਅਦ ਹੁਣ ਫ਼ਿਰੋਜ਼ਪੁਰ ਵਿਚ ਵੀ ਸਕੇਟਿੰਗ ਟਰੈਕ ਬਣਵਾਇਆ ਜਾਵੇਗਾ। ਇਹ ਜਾਣਕਾਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫ਼ਿਰੋਜ਼ਪੁਰ ਛਾਉਣੀ ਸਥਿਤ ਖੇਡ ਮੈਦਾਨ ਦਾ ਦੌਰਾ ਕਰਨ ਮੌਕੇ ਦਿੱਤੀ।ਉਨ੍ਹਾਂ ਕਿਹਾ ਕਿ ਇਸ ਗਰਾਉਂਡ ਨੂੰ ਮਲਟੀਪਰਪਜ਼ ਖੇਡ ਸਟੇਡੀਅਮ ਵਜੋਂ ਵਿਕਸਿਤ ਕੀਤੀ ਜਾਵੇਗਾ, ਜਿਸ ਵਿਚ ਬੈਡਮਿੰਟਨ ਕੋਰਟ, ਬੇਂਟ ਟਰੈਕ, ਐਥਲੈਟਿਕਸ ਟਰੈਕ ਅਤੇ ਸਕੇਟਿੰਗ ਟਰੈਕ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਇੱਥੇ ਇੱਕ ਵੱਡੀ ਐਲਈਡੀ ਸਕਰੀਨ ਵੀ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਅਗਲੇ 2 ਸਾਲਾਂ ਵਿਚ 50 ਲੱਖ ਰੁਪਏ ਖ਼ਰਚ ਕਰ ਕੇ ਇਸ ਗਰਾਊਂਡ ਨੂੰ ਤਿਆਰ ਕੀਤਾ ਜਾਵੇਗਾ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿਚ ਇਸ ਤਰ੍ਹਾਂ ਦੀ ਕੋਈ ਵੀ ਸੁਵਿਧਾ ਨਹੀਂ ਹੈ, ਜੋ ਉਪਲਬਧ ਨਾ ਹੋਵੇ। ਇਸ ਲਈ ਉਹ ਦਿਨ ਰਾਤ ਕੰਮ ਕਰ ਕਰ ਰਹੇ ਹਨ। ਸ਼ਹਿਰ ਵਿਚ ਪਹਿਲਾਂ ਹੀ ਕਈ ਪਾਰਕ ਬਣਾਏ ਗਏ ਹਨ, ਜਿੱਥੇ ਲੋਕਾਂ ਨੂੰ ਜਿੰਮ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ। ਹੁਣ ਫ਼ਿਰੋਜ਼ਪੁਰ ਛਾਉਣੀ ਦੇ ਇਸ ਗਰਾਉਂਡ ਨੂੰ ਮਲਟੀਪਰਪਜ਼ ਸਪੋਰਟ ਸਟੇਡੀਅਮ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਜੇ ਤੱਕ ਇਹ ਸੁਵਿਧਾ ਸਿਰਫ ਪਟਿਆਲਾ ਤੇ ਲੁਧਿਆਣਾ ਵਿਚ ਹੀ ਹੈ। ਫ਼ਿਰੋਜ਼ਪੁਰ ਵਿਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਕੇਟਿੰਗ ਖੇਡ ਵਿਚ ਸਾਡੇ ਖਿਡਾਰੀਆਂ ਨੂੰ ਇੱਥੇ ਹੀ ਟਰੇਨਿੰਗ ਅਤੇ ਪ੍ਰੈਕਟਿਸ ਕਰਨ ਦੀ ਸੁਵਿਧਾ ਮਿਲੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲ ਨਾਲ ਕੈਂਟ ਇਲਾਕੇ ਦੇ ਵਿਕਾਸ ਵਿਚ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ।ਕੈਂਟ ਦੀਆਂ ਸੜਕਾਂ ਲਈ ਢਾਈ ਕਰੋੜ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ ਅਤੇ ਹੁਣ ਕੈਂਟ ਦੀ ਦਾਣਾ ਮੰਡੀ ਵਿਚ ਐਲਈਡੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਵਿਧਾਇਕ ਪਿੰਕੀ ਨੇ ਕਿਹਾ ਕਿ ਹਾਲ ਹੀ ਵਿਚ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ ਤੇ ਹੋਈਆਂ ਵੱਖ ਵੱਖ ਖੇਡਾਂ ਵਿਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਹਨ।
ਜਿਸ ਵਿਚ ਹਰਨਵ ਸਿੰਘ, ਗੁਣਰਾਜ ਸਿੰਘ, ਅਰਸ਼ਦੀਪ ਸਿੰਘ, ਪ੍ਰਣਵ, ਅਬੈਜੋਤ, ਦਕਸ਼ ਗਰੋਵਰ, ਅਤੇ ਨਿਤਿਕਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਇਸ ਤਰ੍ਹਾਂ ਦੇ ਖਿਡਾਰੀਆਂ ਲਈ ਫ਼ਿਰੋਜ਼ਪੁਰ ਵਿਚ ਹੀ ਟਰੇਨਿੰਗ ਸੁਵਿਧਾਵਾਂ ਮੁਹੱਈਆ ਕਰਵਾਉਣ ਤਾਕਿ ਇਹ ਖਿਡਾਰੀ ਹੋਰ ਅੱਗੇ ਵੱਧ ਸਕਣ ਇਸ ਲਈ ਇਸ ਮਲਟੀਪਰਪਜ਼ ਸਪੋਰਟ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕੈਂਟ ਬੋਰਡ ਦੀ ਗਰਾਊਂਡ ਵਿਚ ਇਲਾਕੇ ਦੇ ਲੋਕ ਵੀ ਪਹੁੰਚੇ, ਜਿੰਨਾ ਨੇ ਕੈਂਟ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਡੀਸੀਐਮ ਗਰੁਪਜ਼ ਦੇ ਸੀਈਓ ਅਨਿਰੁੱਧ ਗੁਪਤਾ ਸਮੇਤ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।