Ferozepur News
ਡਿਪਟੀ ਕਮਿਸ਼ਨਰ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦੀ ਪ੍ਰਗਤੀ ਦਾ ਜਾਇਜਾ ਲਿਆ
ਫ਼ਿਰੋਜ਼ਪੁਰ 22 ਜਨਵਰੀ (ਏ.ਸੀ.ਚਾਵਲਾ) ਅੱਜ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਇੱਥੋਂ ਦੇ ਸ਼ਹੀਦ ਭਗਤ ਸਟੇਟ ਟੈਕਨੀਕਲ ਕੈਂਪਸ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਤਹਿਤ ਨੀਲੇ ਕਾਰਡ ਧਾਰਕਾਂ ਦੇ ਬਣਨ ਵਾਲੇ ਸਿਹਤ ਕਾਰਡਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਅਤੇ ਜ਼ਿਲ•ਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ. ਸਿਕੰਦਰ ਹੀਰ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਉਣ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਸਮੂੰਹ ਨੀਲਾ ਕਾਰਡ ਧਾਰਕਾਂ ਦਾ ਰਿਕਾਰਡ 31 ਜਨਵਰੀ 2016 ਤੱਕ ਫੀਡ ਹੋ ਸਕੇ, ਤੇ ਇਸ ਉਪਰੰਤ ਉਨ•ਾਂ ਨੂੰ ਇਲਾਜ ਲਈ ਸਮਾਰਟ ਕਾਰਡ ਜਾਰੀ ਕੀਤੇ ਜਾ ਸਕਣ। ਡੀ.ਐਫ.ਐਸ.ਸੀ ਨੇ ਡਿਪਟੀ ਕਮਿਸ਼ਨਰ ਨੂੰ ਯਕੀਨ ਦਵਾਇਆ ਕਿ ਉਹ ਇਹ ਟੀਚਾ 31 ਜਨਵਰੀ ਤੱਕ ਮੁਕੰਮਲ ਕਰ ਲੈਣਗੇ ਅਤੇ ਇਸ ਕੰਮ ਲਈ ਜ਼ਿਲੇ• ਵਿਚ 30 ਕੰਪਿਊਟਰ ਅਪਰੇਟਰ ਲਗਾਤਾਰ ਕੰਮ ਕਰ ਰਹੇ ਹਨ।