Ferozepur News
ਭਾਰਤੀ ਫ਼ੌਜ ਦੀ ਵਰਦੀ ਅਤੇ ਵਰਦੀ ਦਾ ਕੱਪੜਾ ਪ੍ਰਾਈਵੇਟ ਦੁਕਾਨਾਂ ਤੇ ਵੇਚਣ ਤੇ ਪਾਬੰਦੀ
ਫਿਰੋਜ਼ਪੁਰ 16 ਜਨਵਰੀ (ਏ.ਸੀ.ਚਾਵਲਾ) ਭਾਰਤੀ ਫ਼ੌਜ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪ੍ਰਾਈਵੇਟ ਦੁਕਾਨਾਂ ਤੇ ਤੇ ਫ਼ੌਜ ਦੀ ਵਰਦੀ/ਵਰਦੀ ਦਾ ਕੱਪੜਾ ਵੇਚਣ ਅਤੇ ਖ਼ਰੀਦਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫ਼ੌਜ ਦੇ ਜਵਾਨਾ ਅਤੇ ਅਧਿਕਾਰੀਆਂ ਨੂੰ ਵਰਦੀ/ਵਰਦੀ ਦਾ ਕੱਪੜਾ ਫ਼ੌਜ ਵੱਲੋਂ ਆਪਣੀ ਯੂਨਿਟ ਜਾਂ ਰੈਜੀਮੈਂਟਲ ਸ਼ਾਪ ਰਾਹੀਂ ਉਪਲੱਬਧ ਕਰਵਾਇਆਂ ਜਾਂਦਾ ਹੈ। ਇਸ ਲਈ ਫੌਜ ਦੀ ਵਰਦੀ/ਵਰਦੀ ਦਾ ਕੱਪੜਾ ਆਦਿ ਪ੍ਰਾਈਵੇਟ ਦੁਕਾਨਾਂ ਤੇ ਵੇਚਣ ਅਤੇ ਖ਼ਰੀਦਣ ਤੇ ਮੁਕੰਮਲ ਮਨਾਹੀ ਹੈ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਇਸ ਸਬੰਧੀ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰ ਕੇ ਇਸ ਪਾਬੰਦੀ ਨੂੰ ਇੰਨ ਬਿਨ ਲਾਗੂ ਕਰਵਾਉਣ। ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।