Ferozepur News
ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਬੈਂਕ ਕਰਚਮਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਫਿਰੋਜਪੁਰ 8 ਜਨਵਰੀ (ਏ.ਸੀ.ਚਾਵਲਾ) ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ ਦੇ ਸੱਦੇ ਤੇ ਬੈਂਕ ਕਰਮਚਾਰੀਆਂ ਨੇ ਸਟੇਟ ਬੈਂਕ ਆਫ ਪਟਿਆਲਾ ਫਿਰੋਜਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ ਦੀ ਅਗਵਾਈ ਸਹਾਇਕ ਸੈਕਟਰੀ ਪ੍ਰੇਮ ਕੁਮਾਰ ਸ਼ਰਮਾ ਕਰ ਰਹੇ ਸਨ। ਉਨ•ਾਂ ਨੇ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗੀ ਬੈਂਕਾਂ ਵਲੋਂ ਸੇਵਾ ਸ਼ਰਤਾਂ ਦਾ ਇਕ ਪਾਸਾ ਪਰਿਵਰਤਨ, ਐਸੋਸੀਏਸ਼ਨ ਦੇ ਆਹੁਦੇਦਾਰਾਂ ਨਾਲ ਕੀਤੇ ਗਏ ਦੋ-ਪੱਖੀ ਸਮਝੌਤੇ ਦਾ ਉਲੰਘਣ, ਤਰਸ ਦੇ ਅਧਾਰ 'ਤੇ ਮ੍ਰਿਤਕ ਬੈਂਕ ਕਰਮਚਾਰੀਆਂ ਦੇ ਮੈਂਬਰਾਂ ਨੂੰ ਨੌਕਰੀ ਦੇਣ 'ਤੇ ਲਗਾਈ ਗਈ ਰੋਕ, ਹਾਊਸਿੰਗ ਲੋਨ 'ਤੇ ਵਧਾਈ ਗਈ ਵਿਆਜ ਆਦਿ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਕਿਹਾ ਕਿ ਮਈ 2015 ਵਿਚ ਕੀਤੇ ਗਏ ਸਮਝੌਤਿਆਂ ਦਾ ਉਲੰਘਣ ਕਰਨਾ ਜਾਂ ਉਸ ਸਮਝੌਤੇ ਤੋਂ ਹਟ ਕੇ ਨਵੀਆਂ ਸ਼ਰਤਾਂ ਲਾਗੂ ਕਰਨਾ ਗਲਤ ਹੈ। ਇਸ ਮੌਕੇ ਪ੍ਰੇਮ ਕੁਮਾਰ ਸ਼ਰਮਾ, ਅਸ਼ੋਕ ਯਾਦਵ, ਨਰੇਸ਼ ਕਸ਼ਯਪ, ਮੈਡਮ ਕੰਵਲਜੀਤ, ਰਵਿੰਦਰ ਨੰਦਾ, ਸੁਖਪਾਲ ਅਤੇ ਗੁਰਲਾਲ ਆਦਿ ਹਾਜ਼ਰ ਸਨ।