ਰਾਸ਼ਟਰੀ ਪੱਧਰ ਤੇ ਜ਼ਿਲੇ• ਦੀ ਨਾਮ ਰੌਸ਼ਨ ਕਰਨ ਵਾਲੀ ਖਿਡਾਰਨ ਦਾ ਸਨਮਾਨ
ਫਿਰੋਜ਼ਪੁਰ 17 ਦਸੰਬਰ (ਏ.ਸੀ.ਚਾਵਲਾ) ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2015-16 ਦੇ ਸ਼ੈਸ਼ਨ ਦੌਰਾਨ ਆਰ.ਜੀ.ਕੇ.ਏ ਸਕੀਮ ਤਹਿਤ ਜੰਮੂ ਵਿਖੇ ਮਿਤੀ 12-12-2015 ਤੋਂ 15-12-2015 ਤੱਕ ਕਰਵਾਏ ਗਏ ਨੈਸ਼ਨਲ ਲੈਵਲ ਵੋਮੈਨ ਸਪੋਰਟਸ ਕੰਪੀਟੀਸ਼ਨ ਵਿੱਚ ਜ਼ਿਲ•ਾ ਫਿਰੋਜ਼ਪੁਰ ਦੀ ਟੇਬਲ ਟੈਨਿਸ ਗੇਮ ਦੀ ਖਿਡਾਰਨ ਯਸ਼ੀ ਸ਼ਰਮਾ ਨੇ ਪੰਜਾਬ ਸਟੇਟ ਵੱਲੋਂ ਖੇਡਦਿਆਂ ਹੋਇਆਂ ਗੋਲਡ ਮੈਡਲ ਜਿੱਤ ਕੇ ਆਪਣੇ ਜ਼ਿਲ•ੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਖਿਡਾਰਨ ਯਸ਼ੀ ਸ਼ਰਮਾ ਅਤੇ ਉਨ•ਾਂ ਦੇ ਕੋਚ ਅਤੇ ਪਿਤਾ ਸ਼੍ਰੀ ਤਪਿੰਦਰ ਸ਼ਰਮਾ ਦਾ ਇੰਡੋਰ ਹਾਲ, ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਪਹੁੰਚਣ 'ਤੇ ਡੀ.ਸੀ. ਐਮ. ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ. ਸ਼੍ਰੀ ਅਨਿਰੁਧ ਗੁਪਤਾ, ਜ਼ਿਲ•ਾ ਖੇਡ ਅਫ਼ਸਰ ਫਿਰੋਜ਼ਪੁਰ ਸ਼੍ਰੀ ਸੁਨੀਲ ਕੁਮਾਰ, ਅਤੇ ਜ਼ਿਲ•ਾ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਅਤੇ ਖਿਡਾਰਨ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ ਸ਼੍ਰੀ ਅਨਿਰੁਧ ਗੁਪਤਾ ਵਲੋਂ ਖਿਡਾਰਨ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਉਕਤ ਖਿਡਾਰਨ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਸ਼ਹਿਰ ਵਿਖੇ ਨੌਵੀ-ਬੀ ਕਲਾਸ ਦੀ ਵਿਦਿਆਰਥਣ ਹੈ ਅਤੇ ਇਸ ਖਿਡਾਰਨ ਨੇ ਪਿਛਲੇ 4 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਸਬ ਜੂਨੀਅਰ, ਕੈਡਿਟ, ਜੂਨੀਅਰ ਅਤੇ ਸੀਨੀਅਰ ਦੇ ਖ਼ਿਤਾਬਾਂ ਤੇ ਕਬਜਾ ਕੀਤਾ ਹੋਇਆ ਹੈ। ਇਸ ਮੌਕੇ ਸ਼੍ਰੀ ਰੰਜਨ ਸ਼ਰਮਾ, ਸ਼੍ਰੀ ਮੁਨੀਸ਼ ਸ਼ਰਮਾ, ਸ਼੍ਰੀ ਸੁਨੀਲ ਮੋਂਗਾ, ਸ਼੍ਰੀ ਸੁਨੀਲ ਸ਼ਰਮਾ, ਸ਼੍ਰੀ ਰਵੀ ਅਸ਼ਵਨੀ ਆਦਿ ਹਾਜ਼ਰ ਸਨ।